12 ਪੈਕੇਟ ਹੈਰੋਇਨ, 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਸਣੇ 2 ਗ੍ਰਿਫਤਾਰ, ਪੁਲਿਸ ਅਤੇ ਬੀਐੱਸਐੱਫ ਦਾ ਵੱਡਾ ਐਕਸ਼ਨ

Updated On: 

24 Sep 2023 17:08 PM

ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਤੇ ਹੁਣ ਮੁੜ ਗੁਰਦਾਸਪੁਰ ਸਰਹੱਦੀ ਇਲਾਕੇ ਚ ਪਾਕਿਸਤਾਨੀ ਡਰੋਨ ਵੇਖਿਆ ਗਿਆ। ਹਾਲਾਂਕਿ ਬੀਐੱਸਐੱਫ ਦੀ ਚੌਕਸੀ ਕਾਰਨ ਉਹ ਵਾਪਸ ਮੁੜ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਬੀਐੱਸਐੱਫ ਨੇ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ 12 ਪੈਕੇਟ ਹੈਰੋਇਨ, 19 ਲੱਖ ਤੋਂ ਵੱਧ ਦੀ ਡਰੱਗ ਮਨੀ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਸਬੰਧ ਵਿੱਚ ਡੀਜੀਪੀ ਨੇ ਟਵੀਟ ਵੀ ਕੀਤਾ।

12 ਪੈਕੇਟ ਹੈਰੋਇਨ, 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਸਣੇ 2 ਗ੍ਰਿਫਤਾਰ, ਪੁਲਿਸ ਅਤੇ ਬੀਐੱਸਐੱਫ ਦਾ ਵੱਡਾ ਐਕਸ਼ਨ
Follow Us On

ਗੁਰਦਾਸਪੁਰ। ਬੀਐੱਸਐੱਫ ਦੀ ਆਦੀਆ ਪੋਸਟ ਤੇ ਪਾਕਿਸਤਾਨੀ ਡਰੋਨ (Pakistani drones) ਦੀ ਗਤੀਵਿਧੀ ਵੇਖੇ ਜਾਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਵੱਲੋ ਸਰਹੱਦੀ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪਿੰਡ ਚੌੜਾ ਕਲਾਂ ਵਿੱਚੋਂ ਪੁਲਿਸ ਅਤੇ ਬੀਐਸਐਫ ਜਵਾਨਾਂ ਨੇ 12 ਪੈਕੇਟ ਹੈਰੋਇਨ 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਦੌਰਾਨ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਪਿੰਡ ਅਲੜ ਪਿੰਡੀ ਦੇ ਰਹਿਣ ਵਾਲੇ ਹਨ। ਡੀਜੀਪੀ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਅਤੇ ਬੀਐੱਸਐੱਫ (Police and BSF) ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਵੱਲੋਂ ਦੋਰਾਂਗਲਾ ਨੇੜੇ ਸਥਿਤ ਬੀਪੀਓ ਆਦੀਆਂ ਵਿਖੇ ਬੀਤੀ ਰਾਤ 8 ਵੱਜ ਕੇ 49 ਮਿੰਟ ਤੇ ਅਣਜਾਣ ਉੱਡਣ ਵਾਲੀ ਵਸਤੂ ਦੀ ਗੂੰਜਣ ਵਾਲੀ ਆਵਾਜ਼ ਸੁਣੀ। ਸੀਮਾ ਸੁਰੱਖਿਆ ਬਲ ਦੇ ਜਵਾਨ ਇਸਦੀ ਗਤੀਵਿਧੀ ਭਾਂਪ ਕੇ ਫਾਇਰਿੰਗ ਕਰਨ ਦੀ ਯੋਜਨਾ ਹੀ ਬਣਾ ਰਹੇ ਸਨ ਕਿ ਇਹ ਉੱਡਣ ਵਾਲੀ ਵਸਤੂ ਵਾਪਸ ਪਰਤ ਗਈ।

ਭਾਰਤੀ ਸੀਮਾ ‘ਚ ਅੱਠ ਮਿੰਟ ਰਿਹਾ ਪਾਕਿਸਤਾਨੀ ਡ੍ਰੋਨ

ਜਾਣਕਾਰੀ ਅਨੁਸਾਰ ਡ੍ਰੋਨ ਦੇ ਵਾਪਸ ਪਰਤਣ ਦਾ ਸਮਾਂ 8 ਵਜਕੇ 55 ਮਿੰਟ ਨੋਟ ਕੀਤਾ ਗਿਆ ਹੈ । ਇਸ ਹਿਸਾਬ ਨਾਲ ਇਹ ਡਰੋਨ ਲਗਭਗ ਅੱਠ ਮਿੰਟ ਭਾਰਤੀ ਸੀਮਾ ਦੇ ਅੰਦਰ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤਿਆ। ਹਾਲਾਂਕਿ ਇਸ ਸਮੇਂ ਦੌਰਾਨ ਨਾ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਇਸਤੇ ਫਾਇਰਿੰਗ ਕਰ ਸਕੇ ਅਤੇ ਨਾ ਹੀ ਰੌਸ਼ਨੀ ਵਾਲਾ ਬੰਬ ਸੁੱਟ ਸਕੇ। ਪਰ ਅੱਠ ਮਿੰਟ ਡ੍ਰੋਨ ਦੀ ਭਰਤੀ ਸੀਮਾਂ ਵਿੱਚ ਗਤੀਵਿਧੀ ਨੂੰ ਦੇਖਦੇ ਹੋਏ ਨੇੜੇ ਦੇ ਇਲਾਕਿਆਂ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋ ਸਰਚ ਅਪ੍ਰੈਸ਼ਨ ਚਲਾਇਆ ਗਿਆ।

ਇਸ ਮੁਹਿੰਮ ਦੌਰਾਨ ਸਾਂਝੇ ਅਪ੍ਰੇਸ਼ਨ ਦੌਰਾਨ ਪਿੰਡ ਚੌੜਾ ਕਲਾਂ ਤੋਂ 12 ਪੈਕੇਟ ਹੈਰੋਈਨ 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਅੱਤੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਹਨ, ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਅੱਤੇ ਜਗਪ੍ਰੀਤ ਸਿੰਘ ਵਾਸੀ ਅਲੜ ਪਿੰਡੀ ਵਜੋ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।