ਬਾਰਾਮੂਲਾ ‘ਚ ਮੁੜ ਤੋਂ ਅੱਤਵਾਦੀ ਹਮਲਾ, ਪੰਜਾਬ ਦਾ ਇੱਕ ਫੌਜੀ ਜਵਾਨ ਸ਼ਹੀਦ

Updated On: 

13 Jan 2024 07:07 AM

ਬਾਰਾਮੂਲਾ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਪੁੰਛ 'ਚ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ 21 ਦਸੰਬਰ ਨੂੰ ਵੀ ਪੁੰਛ ਵਿੱਚ ਅਜਿਹਾ ਹੀ ਹਮਲਾ ਹੋਇਆ ਸੀ।

ਬਾਰਾਮੂਲਾ ਚ ਮੁੜ ਤੋਂ ਅੱਤਵਾਦੀ ਹਮਲਾ, ਪੰਜਾਬ ਦਾ ਇੱਕ ਫੌਜੀ ਜਵਾਨ ਸ਼ਹੀਦ

ਫਾਈਲ ਫੋਟੋ

Follow Us On

ਜੰਮੂ-ਕਸ਼ਮੀਰ (Jammu Kashmir) ਦੇ ਬਾਰਾਮੂਲਾ ‘ਚ ਇਕ ਆਪ੍ਰੇਸ਼ਨਲ ਟਾਸਕ ਦੌਰਾਨ 24 ਸਾਲਾ ਜਵਾਨ ਸ਼ਹੀਦ ਹੋ ਗਿਆ ਹੈ। ਇਸ ਦੇ ਨਾਲ ਹੀ ਪੁੰਛ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਰਾਮੂਲਾ ‘ਚ ਸ਼ਹੀਦ ਹੋਏ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਉਹ ਵੀਰਵਾਰ ਨੂੰ ‘ਆਪ੍ਰੇਸ਼ਨਲ ਟਾਸਕ’ ਦੌਰਾਨ ਸ਼ਹੀਦ ਹੋ ਗਏ ਸਨ।

ਭਾਰਤੀ ਫੌਜ ਨੇ ਗੁਰਪ੍ਰੀਤ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫੌਜ ਦੀ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ, ਗੁਰਪ੍ਰੀਤ ਸਿੰਘ ਦੀ ਬਾਰਾਮੂਲਾ ‘ਚ ‘ਆਪ੍ਰੇਸ਼ਨਲ ਟਾਸਕ’ ਦੌਰਾਨ ਮੌਤ ਹੋ ਗਈ। ਉਸ ਨੇ ਕਰਤੱਵ ਦੀ ਲਾਈਨ ਵਿੱਚ ਸਰਵਉੱਚ ਕੁਰਬਾਨੀ ਕੀਤੀ। ਚਿਨਾਰ ਕੋਰ ਦੀ ਤਰਫੋਂ, ਅਸੀਂ ਦੁਖੀ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।


ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ

ਪੁੰਛ ‘ਚ ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ ਦੇ ਕਾਫਲੇ ‘ਤੇ ਭਾਰੀ ਗੋਲੀਬਾਰੀ ਕੀਤੀ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਫ਼ੌਜ ਦਾ ਕੋਈ ਜਵਾਨ ਜ਼ਖ਼ਮੀ ਨਹੀਂ ਹੋਇਆ। ਫੌਜ ਮੁਤਾਬਕ ਪੁੰਛ ਸੈਕਟਰ ‘ਚ ਕ੍ਰਿਸ਼ਨਾ ਘਾਟੀ ਨੇੜੇ ਜੰਗਲ ‘ਚੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨਾਂ ਦੇ ਕਾਫਲੇ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ‘ਚ ਫੌਜ ਦਾ ਕੋਈ ਜਵਾਨ ਜ਼ਖਮੀ ਨਹੀਂ ਹੋਇਆ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

ਹੋਏ ਸਨ 4 ਜਵਾਨ ਸ਼ਹੀਦ

ਦੱਸ ਦੇਈਏ ਕਿ 21 ਦਸੰਬਰ ਨੂੰ ਵੀ ਫੌਜ ਦੇ ਵਾਹਨਾਂ ‘ਤੇ ਅਜਿਹਾ ਹੀ ਹਮਲਾ ਹੋਇਆ ਸੀ। ਇਹ ਹਮਲਾ ਪੁੰਛ ਦੇ ਡੇਰਾ ਕੀ ਗਲੀ ਇਲਾਕੇ ਦੇ ਧਤਿਆ ਮੋੜ ਵਿਖੇ ਹੋਇਆ। ਹਮਲੇ ‘ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਹਾਲ ਹੀ ਵਿੱਚ ਰਾਜੌਰੀ ਅਤੇ ਪੁੰਛ ਵਿੱਚ ਨਿਸ਼ਾਨਾ ਬਣਾ ਕੇ ਹਮਲੇ ਹੋਏ ਹਨ।