Pak Drone: BSF ਵੱਲੋਂ ਪਾਕਿਸਤਾਨੀ ਡਰੋਨ ਢੇਰ, 3 ਪੈਕੇਟ ਹੈਰੋਇਨ ਬਰਾਮਦ
Heroin Recovered: ਪਾਕਿਸਤਾਨ ਦੀ ਨਾਪਾਕ ਹਰਕਤ ਇੱਕ ਵਾਰ ਮੁੜ ਸਾਹਮਣੇ ਆਈ ਹੈ। ਅੰਮ੍ਰਿਤਸਰ ਸਰਹੱਦ ਨੇੜੇ ਸ਼ਕੀ ਡਰੋਨ ਵੇਖਿਆ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ 'ਤੇ ਫਾਇਰਿੰਗ ਕੀਤੀ ਗਈ। ਬੀਐਸਐਫ ਨੂੰ ਸਰਚ ਆਪ੍ਰੇਸ਼ਨ ਦੌਰਾਨ ਹੈਰੋਇਨ ਦੀ ਬਰਾਮਦਗੀ ਹੋਈ ਹੈ।
Pakistani Drone: ਬੀਐਸਐਫ ਦੇ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਢੇਰ ਕੀਤਾ ਗਿਆ। ਬੀਐਸਐਫ (Border Security Force) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਾਕਿਸਤਾਨੀ ਤਸਕਰਾਂ ਵੱਲੋਂ ਇਹ ਡਰੋਨ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵੱਲ ਭੇਜਿਆ ਗਿਆ। ਜਿਸ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰ ਢੇਰ ਕਰ ਦਿੱਤਾ ਗਿਆ। ਬੀਐਸਐਫ ਨੂੰ ਸਰਚ ਆਪ੍ਰੇਸ਼ਨ ਦੌਰਾਨ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ।
BSF ਨੂੰ ਤਲਾਸ਼ੀ ਦੌਰਾਨ ਮਿਲੀ ਖੇਪ
ਬੀਐਸਐਫ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ (Siege) ਕਰ ਤਲਾਸ਼ੀ ਸ਼ੁਰੂ ਕਰ ਦਿੱਤੀ। ਬੀਐਸਐਫ ਦੇ ਜਵਾਨਾਂ ਨੂੰ ਪਿੰਡ ਬਚੀਵਿੰਡ ਦੇ ਖੇਤਾਂ ਵਿੱਚ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ। ਬੀਐਸਐਫ ਵੱਲੋਂ ਇੱਕ ਵੱਡਾ ਬੈਗ ਬਰਾਮਦ ਕੀਤਾ ਗਿਆ ਹੈ ਜਿਸ ਵਿੱਚੋਂ ਨਸ਼ੀਲੇ ਪਦਾਰਥਾਂ ਦੇ 3 ਪੈਕੇਟ ਹੈਰੋਇਨ ਖੇਪ ਦੇ ਨਾਲ ਇੱਕ ਲੋਹੇ ਦੀ ਅੰਗੂਠੀ ਅਤੇ ਇੱਕ ਚਮਕੀਲੀ ਪੱਟੀ ਬਰਾਮਦ ਹੋਈ ਹੈ।
ਤਸਕਰੀ ਲਈ ਬਲਿੰਕਰ ਤਕਨੀਕ
ਬੀਐਸਐਫ ਦੇ ਜਵਾਨਾਂ ਵੱਲੋਂ ਬਰਾਮਦ ਕੀਤੀ ਗਈ ਨਸ਼ੇ ਦੀ ਖੇਪ ‘ਤੇ ਬਲਿੰਕਰ ਫਿੱਟ ਕੀਤੇ ਗਏ ਸਨ। ਇਹ ਬਲਿੰਕਰ ਹਵਾ ਵਿੱਚ ਡਰੋਨ ਨਾਲ ਬੰਨ੍ਹਦੇ ਹੋਏ ਨਹੀਂ ਜਾਗਦੇ, ਪਰ ਜ਼ਮੀਨ ‘ਤੇ ਡਿੱਗਦੇ ਹੀ ਚਮਕਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਨਸ਼ਾ ਤਸਕਰਾਂ (Drug peddlers) ਲਈ ਇਹ ਤਕਨੀਕ ਅਪਣਾਈ ਗਈ ਹੈ, ਜਿਸ ਨਾਲ ਤਸਕਰ ਗੁਆਚੀ ਹੋਈ ਖੇਪ ਦੀ ਆਸਾਨੀ ਨਾਲ ਭਾਲ ਕਰ ਸਕਦੇ ਹਨ।