BKI ਦਾ ਅੱਤਵਾਦੀ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪੁਲਿਸ ਸਟੇਸ਼ਨ ‘ਤੇ ਕੀਤਾ ਸੀ ਗ੍ਰਨੇਡ ਅਟੈਕ
BKI terrorist: ਗ੍ਰਨੇਡ ਹਮਲੇ ਦੇ ਸਮੇਂ ਬੀਕੇਆਈ (BKI) ਅੱਤਵਾਦੀ ਸੰਗਠਨ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬਟਾਲਾ ਪੁਲਿਸ ਸਟੇਸ਼ਨ 'ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਹਮਲਾ ਕੀਤਾ ਸੀ, ਉਸ ਪੋਸਟ ਵਿੱਚ ਦਿੱਲੀ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਾਲਿਸਤਾਨ ਪੱਖੀ ਮੁੱਦਿਆਂ ‘ਤੇ ਕੰਮ ਕਰਨ ਲਈ ਇੱਕ ਵੱਖਰੀ ਯੂਨਿਟ ਬਣਾਈ ਹੈ, ਜਿਸਦਾ ਨਾਮ ਆਪ੍ਰੇਸ਼ਨ ਸੈੱਲ ਹੈ ਜੋ ਖਾਲਿਸਤਾਨ ਨਾਲ ਜੁੜੇ ਸੰਗਠਨਾਂ ‘ਤੇ ਕੰਮ ਕਰੇਗਾ। ਸਪੈਸ਼ਲ ਸੈੱਲ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇੱਕ ਸੰਚਾਲਕ ਆਕਾਸ਼ ਦੀਪ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਾਤਾਰ ਕੀਤਾ ਹੈ। ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਲੋੜੀਂਦਾ ਸੀ। ਆਕਾਸ਼ ਦੀਪ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਸੀ, ਇਹ ਹਮਲਾ 7 ਅਪ੍ਰੈਲ 2025 ਨੂੰ ਹੋਇਆ ਸੀ।
ਗ੍ਰਨੇਡ ਹਮਲੇ ਦੇ ਸਮੇਂ ਬੀਕੇਆਈ (BKI) ਅੱਤਵਾਦੀ ਸੰਗਠਨ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬਟਾਲਾ ਪੁਲਿਸ ਸਟੇਸ਼ਨ ‘ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਹਮਲਾ ਕੀਤਾ ਸੀ, ਉਸ ਪੋਸਟ ਵਿੱਚ ਦਿੱਲੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਅਲਰਟ ‘ਤੇ ਸੀ ਅਤੇ ਸਪੈਸ਼ਲ ਸੈੱਲ ਇਸ ਐਂਗਲ ‘ਤੇ ਕੰਮ ਕਰ ਰਿਹਾ ਸੀ।
ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਆਕਾਸ਼ ਦੀਪ
ਆਕਾਸ਼ ਦੀਪ ਉਰਫ਼ ਬਾਜ਼ ਪਹਿਲਾਂ ਗੁਜਰਾਤ ਵਿੱਚ ਲੁਕਿਆ ਹੋਇਆ ਸੀ, ਇੱਕ ਉਸਾਰੀ ਵਾਲੀ ਥਾਂ ‘ਤੇ ਕਰੇਨ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ ਤਾਂ ਜੋ ਦੋਸ਼ੀ ਪੁਲਿਸ ਹੱਥ ਨਾ ਲੱਗ ਸਕੇ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਇੰਦੌਰ ਭੱਜ ਗਿਆ, ਜਿੱਥੋਂ ਸਪੈਸ਼ਲ ਸੈੱਲ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਵਿਦੇਸ਼ ਬੈਠੇ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸੀ ਆਕਾਸ਼ ਦੀਪ
ਆਕਾਸ਼ ਦੀਪ ਵਿਦੇਸ਼ ਵਿੱਚ ਬੈਠੇ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸੀ। ਫਿਲਹਾਲ, ਉਸਦੀ ਭੂਮਿਕਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਬਟਾਲਾ ਪੁਲਿਸ ਸਟੇਸ਼ਨ ਹਮਲੇ ਵਿੱਚ ਉਸਦੀ ਕੀ ਭੂਮਿਕਾ ਸੀ। ਇਸ ਤੋਂ ਇਲਾਵਾ, ਉਸ ਨੇ ਹੁਣ ਤੱਕ ਕਿੰਨੇ ਟਿਕਾਣੇ ਬਦਲੇ ਹਨ ਅਤੇ ਉਹ ਕਿਹੜੇ ਖਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿੱਚ ਹੈ।
