ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਮੁਹਾਲੀ ਸਮੇਤ ਕਈ ਸ਼ਹਿਰਾਂ ‘ਚ BJP ਦਾ ਮੌਣ ਪ੍ਰਦਰਸ਼ਨ, BR ਅੰਬੇਡਕਰ ਦੀ ਮੁਰਤੀ ਨਾਲ ਛੇੜਛਾੜ ਨੂੰ ਦੱਸਿਆ ਮੰਦਭਾਗਾ

ਮੋਹਾਲੀ ਭਾਜਪਾ ਦੇ ਮੁਖੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਪਹਿਲਾਂ, ਪੁਲਿਸ ਥਾਣਿਆਂ 'ਤੇ ਲਗਾਤਾਰ ਹਮਲੇ ਹੁੰਦੇ ਰਹੇ। ਹੁਣ ਅੰਬੇਡਕਰ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਜਪਾ ਨੇ ਚੁੱਪ-ਚਾਪ ਵਿਰੋਧ ਪ੍ਰਦਰਸ਼ਨ ਕੀਤਾ ਹੈ। ਜੇਕਰ ਲੋੜ ਪਈ ਤਾਂ ਭਾਜਪਾ ਆਗੂ ਸੜਕਾਂ 'ਤੇ ਉਤਰਨਗੇ।

ਮੁਹਾਲੀ ਸਮੇਤ ਕਈ ਸ਼ਹਿਰਾਂ ‘ਚ BJP ਦਾ ਮੌਣ ਪ੍ਰਦਰਸ਼ਨ, BR ਅੰਬੇਡਕਰ ਦੀ ਮੁਰਤੀ ਨਾਲ ਛੇੜਛਾੜ ਨੂੰ ਦੱਸਿਆ ਮੰਦਭਾਗਾ
Follow Us
tv9-punjabi
| Updated On: 28 Jan 2025 17:02 PM

Punjab BJP: ਅੰਮ੍ਰਿਤਸਰ ‘ਚ ਬੀਆਰ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਭਾਜਪਾ ਸੂਬੇ ਭਰ ‘ਚ ਇਸ ਮੁੱਦੇ ‘ਤੇ ਮੌਨ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਮੋਹਾਲੀ ‘ਚ ਭਾਜਪਾ ਆਗੂਆਂ ਨੇ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ‘ਚ ਵਿਰੋਧ ਪ੍ਰਦਰਸ਼ਨ ਜਾਰੀ ਹਨ।

ਪੰਜਾਬ ਭਾਜਪਾ ਵੱਲੋਂ ਵਿਰੋਧ ਡਿਵੀਜ਼ਨਲ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਇਸ ‘ਚ ਸਾਰੇ ਵੱਡੇ ਆਗੂ, ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਲ ਹਨ। ਮੋਹਾਲੀ ਭਾਜਪਾ ਦੇ ਮੁਖੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ। ਪਹਿਲਾਂ ਪੁਲਿਸ ਥਾਣਿਆਂ ‘ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ। ਹੁਣ ਬਾਬਾ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਜਪਾ ਨੇ ਚੁੱਪ-ਚਾਪ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਦੋਸ਼ੀਆਂ ਖਿਲਾਫ਼ ਕੀਤੀ ਜਾਵੇ ਕਾਰਵਾਈ

ਭਾਜਪਾ ਆਗੂ ਅਨਿਲ ਸਰੀਨ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਘਟਨਾ ਬਹੁਤ ਦੁਖਦਾਈ ਹੈ। ਭਾਰਤੀ ਜਨਤਾ ਪਾਰਟੀ ਇਸ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਅਜਿਹੀ ਸਥਿਤੀ ‘ਚ ਭਾਜਪਾ ਨੇ ਚੁੱਪ ਵਿਰੋਧ ਪ੍ਰਗਟ ਕਰਨ ਦਾ ਫੈਸਲਾ ਲਿਆ ਹੈ।

ਜਦੋਂ ਕਿ ਅੰਬੇਡਕਰ ਸਾਹਿਬ ਦਾ ਉਨ੍ਹਾਂ ਦੇ ਰਾਜ ਦੌਰਾਨ ਵਾਰ-ਵਾਰ ਅਪਮਾਨ ਹੋ ਰਿਹਾ ਹੈ। ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਸ ਘਟਨਾ ਪਿੱਛੇ ਕੌਣ ਹੈ। ਪੰਜਾਬ ਦਾ ਮਾਹੌਲ ਕੌਣ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ?

26 ਜਨਵਰੀ ਵਾਲੇ ਦਿਨ ਵਾਪਰੀ ਸੀ ਘਟਨਾ

ਇਹ ਘਟਨਾ 26 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਵਾਪਰੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਸਮੇਤ ਕਈ ਥਾਵਾਂ ‘ਤੇ ਦਲਿਤ ਭਾਈਚਾਰੇ ਨੇ ਬੰਦ ਦਾ ਸੱਦਾ ਦਿੱਤਾ ਹੈ। ਪੁਲਿਸ ਵੱਲੋਂ ਸਾਰੀਆਂ ਥਾਵਾਂ ‘ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ
ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ...
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ...
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ...
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?...
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ...
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ...
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ...
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ...
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ...