ਮਹਾਂਕੁੰਭ 2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ
ਮਹਾਂਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। 13 ਜਨਵਰੀ ਨੂੰ ਪੌਸ਼ ਪੂਰਨਿਮਾ ਤੋਂ ਸ਼ੁਰੂ ਹੋਏ ਇਸ ਸਮਾਗਮ ਵਿੱਚ ਹੁਣ ਤੱਕ 110 ਮਿਲੀਅਨ ਤੋਂ ਵੱਧ ਸ਼ਰਧਾਲੂ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਨੇ ਪਹਿਲੇ ਪੰਦਰਵਾੜੇ ਦੌਰਾਨ ਪ੍ਰਯਾਗਰਾਜ ਵਿੱਚ ਪਵਿੱਤਰ ਡੁਬਕੀ ਲਗਾਈ।
ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਪ੍ਰਯਾਗਰਾਜ ਪਹੁੰਚੇ। ਅਮਿਤ ਸ਼ਾਹ ਅੱਜ ਮਹਾਂਕੁੰਭ 2025 ਦਾ ਹਿੱਸਾ ਬਣੇ ਅਤੇ ਸ਼ਰਧਾ ਦੀ ਡੁੱਬਕੀ ਲਗਾਈ। ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ X ਤੇ ਪੋਸਟ ਕੀਤਾ ਅਤੇ ਕਿਹਾ, ਮਹਾਂਕੁੰਭ ਸਨਾਤਨ ਸੱਭਿਆਚਾਰ ਦੇ ਨਿਰਵਿਘਨ ਪ੍ਰਵਾਹ ਦਾ ਇੱਕ ਵਿਲੱਖਣ ਪ੍ਰਤੀਕ ਹੈ। ਅਮਿਤ ਸ਼ਾਹ ਆਪਣੇ ਪਰਿਵਾਰ ਨਾਲ ਪਵਿੱਤਰ ਸ਼ਹਿਰ ਪਹੁੰਚੇ ਹਨ।
Latest Videos