Live Updates: ਮਹਾਕੁੰਭ ‘ਚ ਫਿਰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਮਹਾਕੁੰਭ ‘ਚ ਫਿਰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ
ਮਹਾਕੁੰਭ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਹਰ ਰੋਜ਼ ਰਿਪੋਰਟ ਹੋ ਰਹੀਆਂ ਹਨ। ਇੱਕ ਵਾਰ ਫਿਰ ਮਹਾਂਕੁੰਭ ਅੱਗ ਦੀ ਲਪੇਟ ਵਿੱਚ ਹੈ। ਇਹ ਅੱਗ ਸੈਕਟਰ-22 ਇਲਾਕੇ ਵਿੱਚ ਸਥਿਤ ਟੈਂਟਾਂ ਵਿੱਚ ਲੱਗੀ। ਇਸ ਵੇਲੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਰੁੱਝੀ ਹੋਈ ਹੈ।
-
ਭਲਕੇ ਅਕਾਲੀ ਦਲ ਵਰਕਿੰਗ ਕਮੇਟੀ ਦੀ ਬੈਠਕ, ਮੈਂਬਰਸ਼ਿਪ ਤੇ ਹੋ ਸਕਦੀ ਹੈ ਚਰਚਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ (ਸ਼ੁੱਕਰਵਾਰ) ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਮੈਂਬਰਸ਼ਿਪ ਅਭਿਆਨ ਨੂੰ ਲੈਕੇ ਹੋਵੇਗੀ ਚਰਚਾ
-
ਯਮੁਨਾ ਚ ਜ਼ਹਿਰ ਘੋਲਣ ਦਾ ਇਲਜ਼ਾਮ, ਚੋਣ ਕਮਿਸ਼ਨ ਨੇ ਕੇਜਰੀਵਾਲ ਤੋਂ ਫਿਰ ਮੰਗਿਆ ਜਵਾਬ
ਚੋਣ ਕਮਿਸ਼ਨ ਨੇ ਯਮੁਨਾ ਵਿੱਚ ਜ਼ਹਿਰ ਘੋਲਣ ਦੇ ਇਲਜ਼ਾਮ ਵਿੱਚ ਅਰਵਿੰਦ ਕੇਜਰੀਵਾਲ ਤੋਂ ਕੱਲ੍ਹ ਸਵੇਰੇ 11 ਵਜੇ ਤੱਕ ਫਿਰ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਨੇ ਯਮੁਨਾ ਵਿੱਚ ਅਮੋਨੀਆ ਦੀ ਮਾਤਰਾ ਬਾਰੇ ਤੱਥਾਂ ਵਾਲਾ ਜਵਾਬ ਦੇਣ ਲਈ ਕਿਹਾ। ਕਮਿਸ਼ਨ ਨੇ ਕਿਹਾ ਕਿ ਯਮੁਨਾ ਵਿੱਚ ਅਮੋਨੀਆ ਦੇ ਮੁੱਦੇ ਨੂੰ ਕਤਲੇਆਮ ਨਾਲ ਜੋੜਿਆ ਜਾਣਾ ਚਾਹੀਦਾ ਹੈ।
-
ਹਾਈ ਕੋਰਟ ਦੇ ਜੱਜ ਕਰ ਰਹੇ ਨੇ ਨਿਗਰਾਨੀ
ਪਿਛਲੀ ਸਾਲ ਚੋਣ ਪ੍ਰੀਕ੍ਰਿਆ ਤੇ ਸਵਾਲ ਉੱਠੇ ਸਨ। ਇਸ ਲਈ ਇਸ ਸਾਲ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਸੇਵਾ ਮੁਕਤ ਜੱਜ ਨੂੰ ਚੋਣ ਪ੍ਰੀਕਿਆ ਤੇ ਨਿਗਰਾਨੀ ਰੱਖਣ ਦੀ ਜਿੰਮੇਦਾਰੀ ਸੌਂਪੀ ਹੈ।
-
ਬੇਸ਼ੱਕ INDIA ਗੱਠਜੋੜ ਕੋਲ ਬਹੁਮਤ, ਪਰ ਫਿਰ ਵੀ ਖ਼ਤਰਾ
ਚੰਡੀਗੜ੍ਹ ਵਿੱਚ ਮੇਅਰ ਬਣਾਉਣ ਲਈ ਕਿਸੇ ਵੀ ਪਾਰਟੀ ਕੋਲ 19 ਮੈਂਬਰਾਂ ਦਾ ਬਹੁਮਤ ਹੋਣਾ ਚਾਹੀਦਾ ਹੈ। ਪਰ ਇਸ ਸਮੇਂ ਇੰਡੀਆ ਗੱਠਜੋੜ (ਆਪ-ਕਾਂਗਰਸ) ਕੋਲ 20 ਮੈਂਬਰ ਹਨ। ਪਰ ਆਮ ਆਦਮੀ ਪਾਰਟੀ ਨੂੰ ਕਰਾਸ ਵੋਟਿੰਗ ਹੋਣ ਦਾ ਵੀ ਖਤਰਾ ਹੈ।
-
ਐਂਟਰੀ ਗੇਟ ਬੰਦ
ਨਗਰ ਨਿਗਮ ਦਫਤਰ ਵਿੱਚ ਸਿਰਫ਼ ਸਦਨ ਦੇ ਮੈਂਬਰਾਂ ਅਤੇ ਚੋਣ ਪ੍ਰੀਕ੍ਰਿਆ ਨਾਲ ਸਬੰਧਤ ਅਧਿਕਾਰੀ ਦੀ ਐਂਟਰੀ ਹੈ। ਇਸ ਤੋਂ ਇਲਾਵਾ ਕੋਈ ਹੋਰ ਅੰਦਰ ਨਹੀਂ ਜਾ ਸਕਦਾ। ਮੀਡੀਆ ਲਈ ਸਕਰੀਨਾਂ ਲੱਗੀਆਂ ਹਨ ਜਿਨ੍ਹਾਂ ਉੱਪਰ ਲਾਈਵ ਟੈਲੀਕਾਸਟ ਹੋ ਰਿਹਾ ਹੈ।
-
ਮੇਅਰ ਕੁਲਦੀਪ ਕੁਮਾਰ ਨੂੰ ਮਿਲੀ ਜ਼ਮਾਨਤ, HC ਨੇ ਗ੍ਰਿਫਤਾਰੀ ਤੇ ਲਗਾਈ ਰੋਕ
ਚੰਡੀਗੜ੍ਹ ਵਿਖੇ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਾਈਕੋਰਟ ਨੇ ਮੌਜੂਦਾ ਮੇਅਰ ਦੀ ਗ੍ਰਿਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੇਅਰ ਕੁਲਦੀਪ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
-
ਮਹਾਂਕੁੰਭ ਘਟਨਾ ਕਾਰਨ ਮੁੱਖ ਮੰਤਰੀ ਯੋਗੀ ਦਾ ਅੱਜ ਦਾ ਦਿੱਲੀ ਦੌਰਾ ਰੱਦ
ਮਹਾਕੁੰਭ ਵਿੱਚ ਹੋਏ ਹਾਦਸੇ ਕਾਰਨ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਅੱਜ ਦਾ ਦਿੱਲੀ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਦਿੱਲੀ ਆਉਣਾ ਪਿਆ ਸੀ ਪਰ ਹੁਣ ਉਹ ਨਹੀਂ ਆਉਣਗੇ।
-
ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇੜੇ ਵੱਡਾ ਜਹਾਜ਼ ਹਾਦਸਾ
ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇੜੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਜਹਾਜ਼ ਵਿੱਚ 60 ਲੋਕ ਸਵਾਰ ਸਨ। ਇਹ ਜਹਾਜ਼ ਅਮਰੀਕੀ ਸ਼ਹਿਰ ਕੈਨਸਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਇਹ ਕੈਨੇਡਾ ਏਅਰ ਦਾ ਜਹਾਜ਼ ਸੀ।
-
ਵਕਫ਼ ਬਿੱਲ ‘ਤੇ ਜੇਪੀਸੀ ਰਿਪੋਰਟ ਲੋਕ ਸਭਾ ਸਪੀਕਰ ਨੂੰ ਅੱਜ ਸੌਂਪੇਗੀ ਰਿਪੋਰਟ
ਵਕਫ਼ ਬਿੱਲ ‘ਤੇ ਜੇਪੀਸੀ ਰਿਪੋਰਟ ਅੱਜ ਲੋਕ ਸਭਾ ਸਪੀਕਰ ਨੂੰ ਸੌਂਪੀ ਜਾਵੇਗੀ। ਸਵੇਰੇ 10:35 ਵਜੇ, ਜੇਪੀਸੀ ਦੇ ਸਾਰੇ ਮੈਂਬਰ, ਚੇਅਰਮੈਨ ਜਗਦੰਬਿਕਾ ਪਾਲ ਦੇ ਨਾਲ, ਵਕਫ਼ (ਸੋਧ) ਬਿੱਲ 2024 ਦੀ ਖਰੜਾ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪਣਗੇ। ਸਪੀਕਰ ਦੀ ਪ੍ਰਵਾਨਗੀ ਤੋਂ ਬਾਅਦ, ਡਰਾਫਟ ਰਿਪੋਰਟ ਅਗਲੇ ਹਫ਼ਤੇ ਸਦਨ ਵਿੱਚ ਪੇਸ਼ ਕੀਤੀ ਜਾਵੇਗੀ।