BJP-SAD Alliance: ਪੰਜਾਬ ‘ਚ ਮੁੜ ਇੱਕ ਹੋਣਗੇ ਅਕਾਲੀ-ਭਾਜਪਾ!, ਇਸ ਅਕਾਲੀ ਆਗੂ ਨੇ ਦਿੱਤੇ ਸੰਕੇਤ…
SAD-BJP Defeated in Elections: ਗੱਠਜੋੜ ਟੁਟਣ ਤੋਂ ਬਾਅਦ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਅਤੇ ਬੀਤੇ ਦਿਨੀਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਦੋਵਾਂ ਪਾਰਟੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਗਰੇਵਾਲ ਨੇ ਸਵੀਕਾਰ ਕੀਤਾ ਕਿ ਜੇਕਰ ਇਨ੍ਹਾਂ ਚੋਣਾਂ ਦੌਰਾਨ ਦੋਵੇ ਪਾਰਟੀਆਂ ਇੱਕ ਹੁੰਦੀਆਂ ਤਾਂ ਦੋਵਾਂ ਨੂੰ ਹੀ ਫਾਇਦਾ ਹੁੰਦਾ।
ਪੰਜਾਬ ਨਿਊਜ: ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (SAD) ਮੁੜ ਤੋਂ ਇੱਕ ਹੋ ਸਕਦੇ ਹਨ। ਇਸ ਗੱਲ ਦੇ ਸੰਕੇਤ ਖੁਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਦਿੱਤੇ ਹਨ।
ਦੱਸ ਦੇਈਏ ਕਿ ਇਹ ਗੱਠਜੋੜ ਉਦੋਂ ਟੁੱਟ ਗਿਆ ਸੀ, ਜਦੋਂ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ।
ਵੱਖ ਹੋਣ ਤੋਂ ਬਾਅਦ ਦੋਵਾਂ ਨੂੰ ਹੋਇਆ ਨੁਕਸਾਨ
ਸੂਬੇ ਵਿੱਚ ਜਦੋਂ ਤੋਂ ਇਹ ਗੱਠਜੋੜ ਟੁੱਟਾ ਹੈ, ਉਦੋਂ ਤੋਂ ਹੀ ਨਾਂ ਤਾ ਭਾਜਪਾ ਨੂੰ ਅਤੇ ਨਾ ਹੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡੀ ਕਾਮਯਾਬ ਹੱਥ ਲੱਗੀ ਹੈ। ਭਾਜਪਾ ਤੋਂ ਨਾਤਾ ਤੋੜਣ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜਵਾਦੀ ਪਾਰਟੀ (ਬੀਐੱਸਪੀ) ਨਾਲ ਗੱਠਜੋੜ ਕੀਤਾ, ਪਰ ਦੋਵਾਂ ਨੂੰ ਉਮੀਦ ਮੁਤਾਬਕ ਕੋਈ ਵੱਡੀ ਕਾਮਯਾਬੀ ਤਾਂ ਬਿਲਕੁੱਲ ਵੀ ਨਹੀਂ ਮਿਲੀ, ਸਗੋਂ ਪਹਿਲਾਂ ਦੇ ਮੁਕਾਬਲੇ ਨੁਕਸਾਨ ਹੋਰ ਵੀ ਵੱਡਾ ਹੋ ਗਿਆ। ਦੋਵੇਂ ਪਾਰਟੀਆਂ ਦੇ ਮੁੜ ਇੱਕ ਹੋਣ ਦੇ ਮੁੱਦੇ ਤੇ ਜਦੋਂ ਗੁਰਚਰਨ ਸਿੰਘ ਗਰੇਵਾਲ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿੱਚ ਕੁਝ ਵੀ ਨਾਮੁਮਕਿਨ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਜਪਾ ਦੇ ਪੱਖ ਵਿੱਚ ਖੜਾ ਹੋਇਆ ਸੀ, ਜਦੋਂ ਉਸ ਨਾਲ ਸਿਰਫ਼ ਇੱਕੋ-ਇੱਕ ਉਸ ਦੀ ਪੁਰਾਣੀ ਭਾਈਵਾਲ ਪਾਰਟੀ ਸ਼ਿਵ ਸੈਨਾ ਹੀ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਐਨਡੀਏ ਸਰਕਾਰ ਚਲਾਈ ਸੀ। ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਡੇ ਫੈਸਲੇ ਲੈਣ ਵੇਲੇ ਇਨ੍ਹਾਂ ਭਾਈਵਾਲਾਂ ਤੋਂ ਸਲਾਹ ਨਹੀਂ ਲਈ। ਜਿਸ ਕਰਕੇ ਨਰਾਜ਼ਗੀ ਵਧੀ ਅਤੇ ਗੱਠਜੋੜ ਨੂੰ ਤੋੜਣ ਦੀ ਨੌਬਤ ਆ ਗਈ।‘Situation in Punjab is a result of AAP vs BJP..’-SGPC General Secretary Gurcharan Singh Grewal#ANIPodcastwithSmitaPrakash #Punjab #Podcast
Watch the full episode here: https://t.co/lUTmxabQnH pic.twitter.com/iUbgUfqjbJ — ANI (@ANI) June 6, 2023ਇਹ ਵੀ ਪੜ੍ਹੋ


