BJP SAD Alliance: ਸ਼੍ਰੋਮਣੀ ਅਕਾਲੀ ਦਲ ਮੁੜ ਬਣੇਗਾ NDA ਦਾ ਹਿੱਸਾ! ਭਾਜਪਾ ਦੀ ਬੈਠਕ ਤੋਂ ਬਾਅਦ ਮਿਲੇ ਸੰਕੇਤ
SAD-BJP Alliance in Punjab Again: ਮੌਜੂਦਾ ਵੇਲ੍ਹੇ ਵਿੱਚ ਭਾਜਪਾ ਦੇ ਪੰਜਾਬ ਤੋਂ ਇਸ ਵੇਲ੍ਹੇ ਗੁਰਦਾਸਪੁਰ ਤੋਂ ਸੰਨੀ ਦਿਓਲ ਅਤੇ ਹੋਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੋ ਐਮਪੀ ਹਨ।

2020 ਵਿੱਚ ਕਿਸਾਨਾਂ ਦੇ ਮੁੱਦੇ ਤੇ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (NDA) ਤੋਂ ਵੱਖ ਹੋਇਆ ਸ਼੍ਰੋਮਣੀ ਅਕਾਲੀ ਦਲ (Shiromani Akali Dal) 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਮੁੜ ਤੋਂ ਭਾਰਤੀ ਜਨਤਾ ਪਾਰਟੀ (BJP) ਨਾਲ ਗਠਜੋੜ ਦੀ ਤਿਆਰੀ ਚ ਹੈ। ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਭਾਜਪਾ ਨਾਲ ਪੰਜਾਬ ਵਿੱਚ ਲੋਕਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕਰ ਰਿਹਾ ਹੈ।
ਇਨ੍ਹਾਂ ਤਿੰਨ ਸਾਲਾਂ ਚ ਅਕਾਲੀ ਦਲ ਨੂੰ ਸ਼ਾਇਦ ਚੰਗੀ ਤਰ੍ਹਾਂ ਨਾਲ ਪਤਾ ਲੱਗ ਚੁੱਕਾ ਹੈ ਕਿ ਸੂਬੇ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣ ਅਤੇ ਵਿਰੋਧੀਆਂ ਨੂੰ ਮੁੰਹ ਤੋੜਵਾਂ ਜਵਾਬ ਦੇਣ ਲਈ ਉਸਨੂੰ ਭਾਜਪਾ ਨਾਲ ਮੁੜ ਤੋਂ ਗਠਜੋੜ ਕਰਨਾ ਜਰੂਰੀ ਹੈ। ਉੱਧਰ ਭਾਜਪਾ ਵੀ ਪੰਜਾਬ ਵਿੱਚ ਆਪਣੇ ਸਭ ਤੋਂ ਪੁਰਾਣੇ ਸਾਥੀ ਨਾਲ ਗੱਲਬਾਤ ਦੀ ਸ਼ੁਰੂਆਤ ਕਰ ਚੁੱਕੀ ਹੈ।
ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ 2024 ਦੀਆਂ ਆਮ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਨਾਲ ਗੱਲਬਾਤ ਜਾਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਵਿਕਾਸ ਲਈ ਦੋਵੇਂ ਪੁਰਾਣੇ ਦੋਸਤ ਛੇਤੀ ਹੀ ਇੱਕ ਵਾਰ ਮੁੜ ਤੋਂ ਇੱਕ ਹੋ ਜਾਣਗੇ।
ਇਸ ਤੋਂ ਬਾਅਦ ਜਦੋਂ ਨਵੀਂ ਪਾਰਲੀਮੈਂਟ ਦੇ ਉਦਘਾਟਨ ਮੌਕੇ ਕਈ ਵਿਰੋਧੀ ਪਾਰਟੀਆਂ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਉਚੇਚੇ ਤੌਰ ਤੇ ਉੱਥੇ ਪਹੁੰਚੇ ਸਨ। ਹੁਣ ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਭਾਈਵਾਲਾਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਮੁੜ ਤੋਂ ਇੱਕਜੁਟ ਹੋ ਕੇ ਲ਼ੜਣ ਦੀ ਉਮੀਦ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ
ਭਾਜਪਾ ਦੀ ਬੈਠਕ ਤੋਂ ਮਿਲੇ ਸੰਕੇਤ
ਸੂਤਰਾਂ ਦੀ ਮੰਨੀਏ ਤਾਂ ਬੀਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗੁਵਾਈ ਹੇਠ ਦਿੱਲੀ ਵਿੱਚ ਹੋਈ ਭਾਜਪਾ ਦੀ ਬੈਠਕ ਵਿੱਚ ਐਨਡੀਏ ਦਾ ਕੁਨਬਾ ਵਧਾਉਣ ਤੇ ਵਿਚਾਰ ਕੀਤਾ ਗਿਆ। ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਵਿਛੜੇ ਹੋਏ ਪੁਰਾਣੇ ਭਾਈਵਾਲਾਂ ਨੂੰ ਮੁੜ ਤੋਂ ਇੱਕਠਿਆਂ ਕੀਤਾ ਜਾਵੇਗਾ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨੀਂ ਜਿੱਥੇ ਜਨਤਾ ਦਲ (ਸੈਕੂਲਰ) ਦੇ ਆਗੂ ਐਚਡੀ ਦੇਵੇਗੋੜਾ ਨਾਲ ਮੁਲਾਕਾਤ ਕੀਤੀ ਸੀ ਤਾਂ ਉੱਥੇ ਹੀ ਤੇਲਗੂ ਦੇਸ਼ਮ ਪਾਰਟੀ ਦੇ ਸੀਨੀਅਰ ਆਗੂ ਚੰਦਰਬਾਬੂ ਨਾਇਡੂ ਨਾਲ ਵੀ ਬੜੀ ਹੀ ਗਰਮਜੋਸ਼ੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ।ਸੀਟਾਂ ਦੀ ਵੰਡ ਨੂੰ ਲੈ ਕੇ ਜਾਰੀ ਹੈ ਗੱਲਬਾਤ – ਸੂਤਰ
ਸੂਤਰ ਇਹ ਵੀ ਦੱਸਦੇ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕਾਂਗਰਸ ਅਤੇ ਮੌਜੂਦਾ ਭਾਜਪਾ ਆਗੂ ਸੁਨੀਲ ਕੁਮਾਰ ਜਾਖੜ ਅਕਾਲੀ ਦਲ ਨਾਲ ਇਸ ਗੱਲਬਾਤ ਦੀ ਅਗੁਵਾਈ ਕਰ ਰਹੇ ਹਨ। ਸੂਤਰਾਂ ਮੁਤਾਬਕ, ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ 8 ਤੇ ਅਕਾਲੀ ਦਲ ਅਤੇ 5 ਤੇ ਭਾਜਪਾ ਚੋਣ ਲੜੇਗੀ। ਸੂਬੇ ਦੀ ਸੱਤਾ ਸਾਂਭ ਚੁੱਕੇ ਭਾਜਪਾ ਅਤੇ ਅਕਾਲੀ ਦਲ ਵੱਖ ਹੋਣ ਤੋਂ ਬਾਅਦ ਦੋਵੇਂ ਹੀ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਆਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਨਾਕਾਮਯਾਬ ਰਹੇ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿਧਾਨਸਭਾ ਸੀਟਾਂ ਚੋਂ 97 ਤੇ ਜਿੱਤ ਦਰਜ ਕੇ ਰਿਕਾਰਡ ਬਣਾ ਕੇ ਭਗਵੰਤ ਮਾਨ ਦੀ ਅਗੁਵਾਈ ਹੇਠ ਸਰਕਾਰ ਬਣਾਈ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੇ 15 ਸੀਟਾਂ ਜਦਕਿ ਭਾਜਪਾ ਸਿਰਫ 2 ਹੀ ਸੀਟਾਂ ਦੇ ਜਿੱਤ ਦਰਜ ਕਰ ਸਕੀ, ਜਦਕਿ 2017 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨਾਲ ਗੱਠਜੋੜ ਦੇ ਸਮੇਂ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ।ਹਾਰ ਤੋਂ ਸਬਕ ਲੈਣਗੇ ਦੋਵੇਂ ਦਲ!
ਇਸ ਹਾਰ ਤੋਂ ਸਬਕ ਲੈਂਦਿਆਂ ਦੋਵਾਂ ਨੇ ਮਹਿਸੂਸ ਕੀਤਾ ਕਿ ਪੁਰਾਣੇ ਭਾਈਵਾਲਾਂ ਨੂੰ ਮੁੜ ਤੋਂ ਇੱਕਠਿਆਂ ਹੋਣਾ ਚਾਹੀਦਾ ਹੈ। ਬੀਤੇ ਅਪ੍ਰੈਲ ਵਿੱਚ ਜਦੋਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਇਆ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਸ਼ਰਧਾਜੰਲੀ ਦੇਣ ਪਹੁੰਚੇ ਸਨ, ਜਦਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਖੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਮੌਜੂਦ ਰਹੇ ਸਨ , ਜਿਸਨੂੰ ਵੇਖ ਕੇ ਲੱਗ ਰਿਹਾ ਸੀ ਕਿ ਪੁਰਾਣੀ ਭਾਈਵਾਲੀ ਦੀ ਗਰਮਾਹਟ ਹਾਲੇ ਵੀ ਮੌਜੂਦ ਹੈ।