ਮੋਦੀ ਮਾੜੇ ਲੱਗਦੇ ਤਾਂ ਆਪਣੇ 2-2 ਹਜ਼ਾਰ ਰੁਪਏ ਮੋੜ ਦਿਓ, ਭਾਜਪਾ ਆਗੂ ਦੇ ਬਿਆਨ ‘ਤੇ ਵਿਵਾਦ
ਭਾਜਪਾ ਆਗੂ ਗੇਜਾ ਰਾਮ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਾਹਬ ਹਨ, ਜੋ ਇੱਕ-ਇੱਕ ਬੰਦੇ ਦੇ ਖਾਤੇ 'ਚ 2-2 ਹਜ਼ਾਰ ਰੁਪਏ ਪਾ ਰਹੇ ਹਨ। ਜੇ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਫਿਰ ਆਪਣਾ 2-2 ਹਜ਼ਾਰ ਰੁਪਈਆ ਵਾਪਸ ਮੋੜੋ। ਕਿਉਂ ਲੈ ਰਹੇ ਹੋ ਮੋਦੀ ਸਾਹਬ ਦੇ ਪੈਸੇ, ਆਟਾ-ਦਾਲ ਸਕੀਮ ਕਿਉਂ ਲੈ ਰਹੇ ਹੋ, ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਤੇ ਮਕਾਨ ਕਿਉਂ ਬਣਾ ਰਹੇ ਹੋ। ਇਹ ਮੋਦੀ ਸਾਹਬ ਦੇ ਪੈਸੇ ਹਨ।
ਮੋਦੀ ਮਾੜੇ ਲੱਗਦੇ ਤਾਂ ਕਿਸਾਨ ਆਪਣੇ 2 ਹਜ਼ਾਰ ਰੁਪਏ ਮੋੜ ਦੇਣ, ਭਾਜਪਾ ਆਗੂ ਦੇ ਬਿਆਨ 'ਤੇ ਵਿਵਾਦ
ਭਾਜਪਾ ਆਗੂ ਗੇਜਾ ਰਾਮ ਦੇ ਇੱਕ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਪੀਐਮ ਲੋਕਾਂ ਦੇ ਖਾਤੇ ‘ਚ 2-2 ਹਜ਼ਾਰ ਰੁਪਏ ਪਾਉਂਦੇ ਹਨ। ਜੇਕਰ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਤੁਸੀਂ ਆਪਣਾ 2-2 ਹਜ਼ਾਰ ਮੋੜ ਦਿਓ, ਤੁਸੀਂ ਪੀਐਮ ਮੋਦੀ ਦੇ ਪੈਸੇ ਕਿਉਂ ਲੈ ਰਹੇ ਹੋ। ਦੂਜੇ ਪਾਸੇ, ਭਾਜਪਾ ਆਗੂ ਗੇਜਾ ਰਾਮ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਸਾਧਿਆ ਹੈ। ਆਪ ਦੇ ਆਗੂ ਨੀਲ ਗਰਗ ਨੇ ਕਿਹਾ ਹੈ ਕਿ ਭਾਜਪਾ ਆਗੂਆਂ ਦੀ ਪੰਜਾਬੀਆਂ ਲਈ ਗੰਦੀ ਜ਼ੁਬਾਨ ਹੈ। ਪੀਐਮ ਮੋਦੀ ਆਪਣੀ ਜੇਬ ‘ਚੋਂ ਪੈਸਾ ਨਹੀਂ ਦੇ ਰਹੇ ਹਨ।
ਗੇਜਾ ਰਾਮ ਨੇ ਕੀ ਕਿਹਾ ਸੀ?
ਭਾਜਪਾ ਆਗੂ ਗੇਜਾ ਰਾਮ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਾਹਬ ਹਨ, ਜੋ ਇੱਕ-ਇੱਕ ਬੰਦੇ ਦੇ ਖਾਤੇ ‘ਚ 2-2 ਹਜ਼ਾਰ ਰੁਪਏ ਪਾ ਰਹੇ ਹਨ। ਜੇ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਫਿਰ ਆਪਣਾ 2-2 ਹਜ਼ਾਰ ਰੁਪਈਆ ਵਾਪਸ ਮੋੜੋ। ਕਿਉਂ ਲੈ ਰਹੇ ਹੋ ਮੋਦੀ ਸਾਹਬ ਦੇ ਪੈਸੇ, ਆਟਾ-ਦਾਲ ਸਕੀਮ ਕਿਉਂ ਲੈ ਰਹੇ ਹੋ, ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਤੇ ਮਕਾਨ ਕਿਉਂ ਬਣਾ ਰਹੇ ਹੋ। ਇਹ ਮੋਦੀ ਸਾਹਬ ਦੇ ਪੈਸੇ ਹਨ।
ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ। ਇਸ ਤਰ੍ਹਾਂ ਦੀਆਂ ਗੱਲਾਂ ਬੰਦ ਕਰੋ। ਪੰਜਾਬ ਦੀ ਗੱਲ ਕਰੋ, ਪੰਜਾਬ ਅੱਜ ਲੁੱਟਿਆ ਜਾ ਰਿਹਾ। ਤੁਸੀਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਭਜਾਉਣ ਲਈ ਸਾਡਾ ਸਾਥ ਦਿਓ। ਤੁਹਾਡੇ ਨਾਲ ਆ ਕੇ ਜਿੱਥੇ ਮਰਜ਼ੀ ਸ਼ਹੀਦੀ ਦੇਣੀ ਪਵੇ, ਬਲਿਦਾਨ ਦੇਣਾ ਪਵੇ, ਇੰਨਾਂ ਨੂੰ ਬਾਹਰ ਭਜਾਉਣ ਲਈ ਸਾਡਾ ਸਾਥ ਦਿਓ।
ਨੀਲ ਗਰਗ ਬੋਲੇ- ਭਾਜਪਾ ਆਗੂਆਂ ਦੀ ਗੰਦੀ ਜ਼ੁਬਾਨ
ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਪੰਜਾਬ ਤੇ ਪੰਜਾਬੀਆਂ ਲਈ ਗੰਦੀ ਜ਼ੁਬਾਨ ਕੋਈ ‘ਗਲਤੀ‘ ਨਹੀਂ, ਇਹ ਉਨ੍ਹਾਂ ਦੀ ਸੋਚ ਦੱਸਦੀ ਹੈ। ਕਿਸਾਨਾ ਨੂੰ ਮਿਲਣ ਵਾਲਾ 2 ਹਜ਼ਾਰ ਮੋਦੀ ਜੀ ਦੀ ਜੇਬ ‘ਚੋਂ ਨਹੀਂ ਆਉਂਦਾ। ਇਹ ਜਨਤਾ ਦੇ ਟੈਕਸ ਦਾ ਪੈਸਾ ਹੈ, ਜਿਸ ‘ਚ ਪੰਜਾਬ ਦੇ ਕਿਸਾਨਾਂ ਦਾ ਟੈਕਸ ਵੀ ਸ਼ਾਮਲ ਹੈ। ਉਨ੍ਹਾਂ ਨੇ ਬਿੰਦੂਆਂ ‘ਚ ਆਪਣੀ ਗੱਲ ਰੱਖਦੇ ਹੋਏ ਕਿਹਾ ਪਿਛਲੇ 4 ਸਾਲ ‘ਚ ਪੰਜਾਬ ਸਰਕਾਰ ਲਈ ਭਾਜਪਾ ਨੇ ਕੀ ਕੀਤਾ?
बीजेपी नेताओं की पंजाब और पंजाबियों के लिए गंदी ज़ुबान कोई ग़लती नहीं—ये उनकी सोच बताती है। और सच ये है— किसान को मिलने वाला ₹2,000 मोदी जी की जेब से नहीं आता, ये जनता के टैक्स का पैसा है जिसमें पंजाब के किसानों का टैक्स भी शामिल है। 🌾
पिछले 4 साल में @BJP4India‘s केंद्र https://t.co/GLVzY2vWGY — Neel Garg (@GargNeel) November 20, 2025ਇਹ ਵੀ ਪੜ੍ਹੋ
- ਸਾਡੇ ਜਾਇਜ਼ ਫੰਡ ਰੋਕੇ
- MSP ਨੂੰ ਕਮਜ਼ੋਰ ਕੀਤਾ
- ਦੇਸ਼ ਦੇ ਅੰਨਦਾਤਾ ਨੂੰ ਬਦਨਾਮ ਕੀਤਾ
