ਜਲੰਧਰ ਸੈਂਟ੍ਰਲ ‘ਚ ਕਾਂਗਰਸ ਨੂੰ ਵੱਡਾ ਝਟਕਾ, ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ਚ ਸ਼ਾਮਲ

Updated On: 

26 Dec 2025 22:16 PM IST

Councilor Paramjit Kaur Joins AAP: ਇਸ ਮੌਕੇ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਤੈਅ ਕਾਰਜਕ੍ਰਮ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਰਪਾਲ ਮਿੰਟੂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਾਲੇ ਸਨ, ਪਰ ਘਣੀ ਧੁੰਦ ਕਾਰਨ ਉਹ ਸੀਐਮ ਹਾਊਸ ਨਹੀਂ ਪਹੁੰਚ ਸਕੇ ਅਤੇ ਫਤਿਹਗੜ੍ਹ ਸਾਹਿਬ ਰਵਾਨਾ ਹੋਣਾ ਪਿਆ। ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ।

ਜਲੰਧਰ ਸੈਂਟ੍ਰਲ ਚ ਕਾਂਗਰਸ ਨੂੰ ਵੱਡਾ ਝਟਕਾ, ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ਚ ਸ਼ਾਮਲ
Follow Us On

ਜਲੰਧਰ ਸੈਂਟ੍ਰਲ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ, ਜਦੋਂ ਵਾਰਡ ਨੰਬਰ-23 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਦਾ ਦਾਮਨ ਫੜ ਲਿਆ। ਇਸ ਘਟਨਾ ਨੂੰ ਕਾਂਗਰਸ ਲਈ ਵੱਡਾ ਸਿਆਸੀ ਨੁਕਸਾਨ ਅਤੇ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ਤੇ ਵਧਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।

ਕੌਂਸਲਰ ਪਰਮਜੀਤ ਕੌਰ ਨੇ ਸਵੇਰੇ ਜਲੰਧਰ ਸੈਂਟ੍ਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ, ਜਦਕਿ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਮੁੱਖ ਮੰਤਰੀ ਨਿਵਾਸ (ਸੀਐਮ ਹਾਊਸ) ਵਿੱਚ ਪਾਰਟੀ ਜੁਆਇਨ ਕੀਤੀ।

ਸੀਐਮ ਹਾਊਸ ਵਿੱਚ ਹਰਪਾਲ ਮਿੰਟੂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਗਈ।

ਧੁੰਦ ਕਾਰਨ ਸੀਐਮ ਭਗਵੰਤ ਮਾਨ ਮੌਜੂਦ ਨਾ ਹੋ ਸਕੇ

ਇਸ ਮੌਕੇ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਤੈਅ ਕਾਰਜਕ੍ਰਮ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਰਪਾਲ ਮਿੰਟੂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਾਲੇ ਸਨ, ਪਰ ਘਣੀ ਧੁੰਦ ਕਾਰਨ ਉਹ ਸੀਐਮ ਹਾਊਸ ਨਹੀਂ ਪਹੁੰਚ ਸਕੇ ਅਤੇ ਫਤਿਹਗੜ੍ਹ ਸਾਹਿਬ ਰਵਾਨਾ ਹੋਣਾ ਪਿਆ। ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ।

ਰਾਜਨੀਤੀ ਨੂੰ ਸੇਵਾ ਨਾਲ ਜੋੜਨਾ ਸਮੇਂ ਦੀ ਲੋੜ

ਪਰਮਜੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਿਸ਼ਾ ਵਿੱਚ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੀਆਂ ਉਮੀਦਾਂ ਅਤੇ ਜ਼ਮੀਨੀ ਹਕੀਕਤਾਂ ਤੋਂ ਦੂਰ ਹੋ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਹਰ ਨਾਗਰਿਕ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਸੁਣ ਰਹੀ ਹੈ।

ਨਿਤਿਨ ਕੋਹਲੀ ਦੀ ਕਾਰਗੁਜ਼ਾਰੀ ਨੇ ਕੀਤਾ ਪ੍ਰਭਾਵਿਤ

ਹਰਪਾਲ ਮਿੰਟੂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਨਿਤਿਨ ਕੋਹਲੀ ਦੀ ਕਾਰਜਸ਼ੈਲੀ ਨੂੰ ਨਜ਼ਦੀਕੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਨਿਤਿਨ ਕੋਹਲੀ ਹਰ ਗਲੀ, ਹਰ ਮੁਹੱਲੇ ਅਤੇ ਹਰ ਪਰਿਵਾਰ ਦੀ ਸਮੱਸਿਆ ਨੂੰ ਨਿੱਜੀ ਜ਼ਿੰਮੇਵਾਰੀ ਸਮਝ ਕੇ ਹੱਲ ਕਰਨ ਲਈ ਕੰਮ ਕਰਦੇ ਹਨ, ਜੋ ਉਨ੍ਹਾਂ ਨੂੰ ਹੋਰ ਨੇਤਾਵਾਂ ਤੋਂ ਵੱਖਰਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿਖਾਵੇ ਦੀ ਨਹੀਂ, ਸਗੋਂ ਜ਼ਮੀਨ ਤੇ ਕੰਮ ਕਰਨ ਦੀ ਰਾਜਨੀਤੀ ਕਰਦੀ ਹੈ।

ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੂਲ ਮਕਸਦ ਰਾਜਨੀਤੀ ਨੂੰ ਸੇਵਾ ਨਾਲ ਜੋੜਨਾ ਹੈਉਨ੍ਹਾਂ ਕਿਹਾ ਕਿ ਪਾਰਟੀ ਦਾ ਵਿਜ਼ਨ ਵਿਕਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਤੇ ਅਧਾਰਿਤ ਹੈ ਅਤੇ ਜਲੰਧਰ ਸੈਂਟ੍ਰਲ ਦੇ ਹਰ ਨਾਗਰਿਕ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ

ਆਪ ਦੀ ਨੀਤੀਆਂ ਤੇ ਵਧਦਾ ਲੋਕਾਂ ਦਾ ਭਰੋਸਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਕੂ ਅਹਲੂਵਾਲੀਆ ਨੇ ਕਿਹਾ ਕਿ ਪਰਮਜੀਤ ਕੌਰ ਅਤੇ ਹਰਪਾਲ ਮਿੰਟੂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਨਿਤਿਨ ਕੋਹਲੀ ਦੀ ਅਗਵਾਈ ਤੇ ਲੋਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਲੰਧਰ ਸੈਂਟ੍ਰਲ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਆਪ ਦੇ ਕੌਂਸਲਰ ਲਵ ਰਾਬਿਨ ਅਤੇ ਅਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Related Stories
ਮਨਰੇਗਾ ‘ਤੇ ਕਾਂਗਰਸ 30 ਨੂੰ ਕਰੇਗੀ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ, ਮਜ਼ਦੂਰਾਂ ਦੇ ਹੱਕਾਂ ਦੀ ਅਣਦੇਖੀ ਦਾ ਚੁਕੇਗੀ ਮੁੱਦਾ
29 ਤਰੀਕ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ, ਸਪੈਸ਼ਲ ਸੈਸ਼ਨ ਨੂੰ ਲੈ ਕੇ ਹੋਵੇਗਾ ਫੈਸਲਾ, ਕਈ ਅਹਿਮ ਫੈਸਲਿਆਂ ਤੇ ਵੀ ਲੱਗੇਗੀ ਮੁਹਰ
Udham Singh Birthday: ਇਨਕਲਾਬ ਦੀ ਅੱਗ ਹੀ ਨਹੀਂ, ਹੁਨਰਮੰਦ ਕਾਰੀਗਰ ਵੀ ਸਨ ਊਧਮ ਸਿੰਘ, ਬਗਦਾਦੀ ਝੰਡਾ ਹੈ ਮਿਸਾਲ
ਚੰਡੀਗੜ੍ਹ ਜ਼ਿਲ੍ਹਾਂ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਨੂੰ ਮਿਲ ਚੁੱਕੀਆਂ ਹਨ ਈ-ਮੇਲਜ਼
ਪੰਜਾਬ ਦੇ ਸਾਬਕਾ IG ਚਾਹਲ ਦੇ 3 ਕਰੋੜ ਫ੍ਰੀਜ, ਠੱਗੀ ਤੋਂ ਬਾਅਦ 25 ਖਾਤੇ ਸੀਲ, ਠੱਗਾਂ ਤੋਂ ਪ੍ਰੇਸ਼ਾਨ ਹੋ ਕੀ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼
ਜਲੰਧਰ: ED ਦਾ ਵੱਡਾ ਐਕਸ਼ਨ, ਉਦਯੋਗਪਤੀ ਦੀ ‘ਡਿਜੀਟਲ ਗ੍ਰਿਫ਼ਤਾਰੀ’ ਮਾਮਲੇ ‘ਚ 5 ਰਾਜਾਂ ‘ਚ 11 ਥਾਵਾਂ ‘ਤੇ ਛਾਪੇ, ਔਰਤ ਗ੍ਰਿਫ਼ਤਾਰ