ਮਾਨਸੂਨ ਲਈ BBMB ਦੀ ਤਿਆਰੀ, ਵੱਧੋ-ਵੱਧ ਭਾਖੜਾ ਡੈਮ ਦਾ ਪਾਣੀ ਵਰਤਣ ਦੀ ਸਲਾਹ; ਪੰਜਾਬ ਸਰਕਾਰ ਨੇ ਕੀ ਕਿਹਾ?
ਮੰਗਲਵਾਰ ਨੂੰ ਬੀਬੀਐਮਬੀ ਹੈੱਡਕੁਆਰਟਰ ਵਿਖੇ ਤਕਨੀਕੀ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਪਾਣੀ ਪ੍ਰਬੰਧਨ, ਸਿੰਚਾਈ ਦੀਆਂ ਜ਼ਰੂਰਤਾਂ ਤੇ ਡੈਮ ਦੀ ਤਕਨੀਕੀ ਸਥਿਤੀ 'ਤੇ ਚਰਚਾ ਹੋਈ। ਅਧਿਕਾਰੀਆਂ ਨੇ ਸੂਬਿਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਸਕੇ।
ਮਾਨਸੂਨ ਦੇ ਆਉਣ ਤੋਂ ਪਹਿਲਾਂ, ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਪੰਜਾਬ, ਹਰਿਆਣਾ ਤੇ ਹੋਰ ਭਾਈਵਾਲ ਸੂਬਿਆਂ ਨੂੰ ਭਾਖੜਾ ਡੈਮ ਤੋਂ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਬੋਰਡ ਨੇ ਕਿਹਾ ਹੈ ਕਿ ਪਾਣੀ ਦਾ ਪੱਧਰ ਬਰਫ਼ ਪਿਘਲਣ ਤੇ ਮਾਨਸੂਨ ਕਾਰਨ ਆਉਣ ਵਾਲੇ ਦਿਨਾਂ ‘ਚ ਵਧਣ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਬੀਬੀਐਮਬੀ ਹੈੱਡਕੁਆਰਟਰ ਵਿਖੇ ਤਕਨੀਕੀ ਕਮੇਟੀ ਦੀ ਮੀਟਿੰਗ ਹੋਈ, ਜਿਸ ‘ਚ ਪਾਣੀ ਪ੍ਰਬੰਧਨ, ਸਿੰਚਾਈ ਦੀਆਂ ਜ਼ਰੂਰਤਾਂ ਤੇ ਡੈਮ ਦੀ ਤਕਨੀਕੀ ਸਥਿਤੀ ‘ਤੇ ਚਰਚਾ ਹੋਈ। ਅਧਿਕਾਰੀਆਂ ਨੇ ਸੂਬਿਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਸਕੇ।
ਜਾਣਕਾਰੀ ਮੁਤਾਬਕ, ਮੌਜੂਦਾ ਸਮੇਂ ‘ਚ ਪਾਣੀ ਦਾ ਪੱਧਰ 1,578.07 ਫੁੱਟ ਹੈ, ਜੋ ਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ ਤੋਂ 1680 ਫੁੱਟ ਤੋਂ ਸਿਰਫ਼ 102 ਫੁੱਟ ਘੱਟ ਹੈ। ਬੀਬੀਐਮਬੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੂਨ ਤੇ ਸਤੰਬਰ ਦੇ ਵਿਚਕਾਰ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਆਮਦ ਨੂੰ ਦੇਖਦੇ ਹੋਏ, ਹੁਣ ਕੁੱਝ ਵਾਧੂ ਪਾਣੀ ਛੱਡਣਾ ਭਵਿੱਖ ਲਈ ਇੱਕ ਸਮਝਦਾਰੀ ਵਾਲਾ ਕਦਮ ਹੋਵੇਗਾ। ਡੈਮ ‘ਚ ਗਾਦ (ਸਿਲਟ) ਦਾ ਇਕੱਠਾ ਹੋਣਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।
ਪੰਜਾਬ ਸਰਕਾਰ ਦੀਆਂ ਤਿਆਰੀਆਂ ਮੁਕੰਮਲ: ਬਰਿੰਦਰ ਗੋਇਲ
ਪੰਜਾਬ ਦੇ ਜਲ ਸਰੋਤ ਮੰਤਰੀ ਨੇ ਬਰਿੰਦਰ ਕੁਮਾਰ ਗੋਇਆ ਨੇ ਦੱਸਿਆ ਕਿ ਭਾਖੜਾ ਡੈਮ ‘ਚ 26 ਪ੍ਰਤੀਸ਼ਤ ਸੀਲਟ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਜੇਕਰ ਵੱਧ ਤੋਂ ਵੱਧ ਪਾਣੀ ਸਮਰੱਥਾ 1680 ਫੁੱਟ ਹੈ ਤਾਂ 26 ਪ੍ਰਤੀਸ਼ਟ ਤਾਂ ਸੀਲਟ ਹੀ ਹੋ ਚੁੱਕੀ ਹੈ। ਹਾਲਾਂਕਿ, ਗੋਇਲ ਨੇ ਕਿਹਾ ਕਿ ਇਸ ਸਾਲ ਪਿਛਲੇ ਸਾਲ ਵਰਗੇ ਹਾਲਾਤ ਨਹੀਂ ਬਨਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋਂ ਹੜ੍ਹ ਆਏ ਸਨ, ਓਦੋਂ ਤੋਂ ਹੀ ਅਸੀਂ ਕੰਮ ਚਾਲੂ ਕਰ ਦਿੱਤਾ ਸੀ। ਅਸੀਂ ਚਾਰੇ ਦਰਿਆਵਾਂ ‘ਤੇ ਕਮੇਟੀਆਂ ਬਣਾ ਚੁੱਕੇ ਹਾਂ। ਦਰਿਆਵਾਂ ਕੰਡੇ ਮਾਰਕ ਕੀਤੇ ਗਏ ਪੁਆਇੰਟਸ ‘ਤੇ ਪੱਥਰ ਲਗਾ ਚੁੱਕੇ ਹਾਂ ਤੇ ਜਿੱਥੇ ਬੰਨ੍ਹ ਕਮਜ਼ੋਰ ਸਨ, ਉੱਥੇ ਬੰਨ੍ਹ ਮਜ਼ਬੂਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਆਪਣੀਆਂ ਤਿਆਰੀਆਂ ਮੁਕੰਮਲ ਕਰ ਚੁੱਕੀ ਹੈ।
ਮੰਤਰੀ ਨੇ ਕਿਹਾ ਕਿ ਬਾਕੀ ਕੁਦਰਤ ‘ਤੇ ਨਿਰਭਰ ਕਰਦਾ ਹੈ, ਪਿਛਲੇ ਸਾਲ ਕੇਂਦਰ ਸਰਕਾਰ ਦੀਆਂ ਮੌਸਮ ਨੂੰ ਲੈ ਕੇ ਭਵਿੱਖਬਾਣੀਆਂ ਕੁੱਝ ਹੋਰ ਕਹਿੰਦੀਆਂ ਸਨ, ਪਰ ਹੋਇਆ ਕੁੱਝ ਹੋਰ ਸੀ।ਸੂਬੇ ਨੂੰ ਦਿੱਤਾ ਜਾਵੇਗਾ ਵੱਧੋ-ਵੱਧ ਪਾਣੀ
ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਵੱਧ ਤੋਂ ਵੱਧ ਪਾਣੀ ਨਹਿਰਾਂ ‘ਚ ਛੱਡਾਂਗਾ ਤੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਝੋਨੇ ਦੀ ਸੀਜ਼ਨ ਦੌਰਾਨ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਰਹੀ ਹੈ ਕਿ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਚੁੱਕਿਆ ਜਾਵੇ ਤੇ ਪਿਛਲੇ ਸਾਲ ਅਸੀਂ ਕਾਮਯਾਬ ਵੀ ਹੋਏ ਹਾਂ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸੀਜ਼ਨ ਦੌਰਾਨ ਵੱਖ-ਵੱਖ ਹਿੱਸਿਆਂ ਨੂੰ ਪੜਾਅ ਵਰ ਤਰੀਕੇ ਨਾਲ ਪਾਣੀ ਦਿੱਤਾ ਜਾ ਰਿਹਾ ਹੈ। ਇਸ ਵਾਰ ਪਾਣੀ ਦੀ ਕੋਈ ਕਮੀ ਨਹੀਂ ਹੈ ਤੇ ਕਿਸਾਨ ਜਿੰਨਾ ਪਾਣੀ ਮੰਗਣਗੇ, ਉਨ੍ਹਾਂ ਦਿੱਤਾ ਜਾਵੇਗਾ।


