Subscribe to
Notifications
Subscribe to
Notifications
75 ਸਾਲ ਪਹਿਲਾਂ
ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਦੋ ਭਰਾ ਵੱਖ ਹੋ ਗਏ ਸਨ। ਇਨ੍ਹਾਂ ਦੋ ਭਰਾਵਾਂ ਦੇ ਨਾਂ ਮੁਹੰਮਦ ਸਦੀਕ ਖਾਨ (Mohammad Sadiq Khan) ਅਤੇ ਸਿੱਕਾ ਖਾਨ (Sikka Khan) ਹਨ। ਸਾਲ 1947 ਵਿੱਚ ਦੇਸ਼ ਦੀ ਵੰਡ ( India-Pakistan Partition) ਸਮੇਂ ਇਹ ਦੋਵੇਂ ਭਰਾ ਵੱਖ ਹੋ ਗਏ ਸਨ। ਬੀਤੇ ਸਾਲ ਜਦੋਂ ਦੋਵੇਂ ਭਰਾ ਕਰਤਾਰਪੁਰ ਸਾਹਿਬ ਵਿੱਚ ਮਿਲੇ ਤਾਂ ਉਹ ਇੱਕ ਦੂਜੇ ਦੇ ਗਲੇ ਲੱਗ ਕੇ ਖੂਬ ਰੋਏ ਸਨ।
ਹੁਣ ਮੁਲਾਕਾਤ ਦੇ ਇਕ ਸਾਲ ਬਾਅਦ ਮੁਹੰਮਦ ਸਦੀਕ ਦੀ 2 ਜੁਲਾਈ ਨੂੰ ਮੌਤ ਹੋ ਗਈ ਹੈ। ਬਚਪਨ ਵਿੱਚ ਵਿਛੜੇ ਦੋ ਭਰਾ ਕੁਝ ਸਮਾਂ ਪਹਿਲਾਂ ਮਿਲੇ ਸਨ। 1947 ਵਿਚ ਭਾਰਤ ਅਤੇ ਪਾਕਿਸਤਾਨ (India-Pakistan) ਦੀ ਵੰਡ ਸਮੇਂ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਦੇ ਵਿਛੜਣ ਦੇ ਦੁੱਖ ਵਿੱਚ ਉਨ੍ਹਾਂ ਦੀ ਮਾਂ ਨੇ ਵੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕੁਝ ਸਮੇਂ ਬਾਅਦ ਪਿਤਾ ਦੀ ਵੀ ਮੌਤ ਹੋ ਗਈ ਸੀ।
ਪਾਕਿਸਤਾਨ ਜਾ ਰਹੇ ਹਿੰਦੁਸਤਾਨੀ ਭਰ੍ਹਾ
2 ਜੁਲਾਈ ਨੂੰ ਪਾਕਿਸਤਾਨ ‘ਚ ਰਹਿ ਰਹੇ ਸਿੱਕਾ ਖਾਨ ਦੇ ਵੱਡੇ ਭਰਾ ਮੁਹੰਮਦ ਸਦੀਕ ਖਾਨ ਦੀ ਅਚਾਨਕ ਮੌਤ ਹੋ ਗਈ। ਮੁਹੰਮਦ ਸਦੀਕ ਖਾਨ ਦੀ ਉਮਰ ਕਰੀਬ 87 ਸਾਲ ਸੀ। ਉਹ ਖੇਤਾਂ ‘ਚ ਕੰਮ ਕਰਨ ਲਈ ਗਏ ਸਨ, ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਮੁਹੰਮਦ ਸਦੀਕ ਖਾਨ ਦੀ ਮੌਤ ਹੋ ਗਈ। ਸਿੱਕਾ ਖਾਨ ਇਸ ਸਮੇਂ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਦਿੱਲੀ ਵਿੱਚ ਹਨ। ਸਿੱਕਾ ਖਾਨ ਬਠਿੰਡਾ ਦੇ ਪਿੰਡ ਫੂਲੇਵਾਲਾ, ਰਾਮਪੁਰਾ ਵਿੱਚ ਰਹਿੰਦੇ ਗਨ। ਦੂਜੇ ਪਾਸੇ ਮ੍ਰਿਤਕ ਮੁਹੰਮਦ ਸਦੀਕ ਖਾਨ ਦਾ ਬਠਿੰਡਾ ਵਿੱਚ ਸਿੱਕਾ ਖਾਨ ਤੋਂ ਇਲਾਵਾ ਕੋਈ ਹੋਰ
ਪਰਿਵਾਰਕ ਮੈਂਬਰ ਨਹੀਂ ਹੈ। ਸਿੱਕਾ ਖਾਨ ਨੇ ਖੁਦ ਵੀ ਵਿਆਹ ਨਹੀਂ ਕਰਵਾਇਆ ਸੀ।
ਪਾਕਿਸਤਾਨ ਜਾਣਗੇ ਸਿੱਕਾ ਖਾਨ
ਵੰਡ ਦੇ ਸਮੇਂ ਛੋਟੇ ਭਰਾ ਸਿੱਕਾ ਖਾਨ ਦੀ ਉਮਰ ਸਿਰਫ 6 ਤੋਂ 7 ਮਹੀਨੇ ਸੀ, ਵੱਡੇ ਭਰਾ ਮੁਹੰਮਦ ਸਦੀਕ ਦੀ ਉਮਰ 10 ਤੋਂ 12 ਸਾਲ ਸੀ। ਦੋਵੇਂ ਭਰਾ 76 ਅਤੇ 85 ਸਾਲ ਦੀ ਉਮਰ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮਿਲੇ ਸਨ।
ਬਠਿੰਡਾ ਦੇ ਪਿੰਡ ਫੂਲੇਵਾਲਾ, ਰਾਮਪੁਰਾ ਦੇ ਵਸਨੀਕ ਡਾ: ਜਗਸੀਰ ਸਿੰਘ ਇਸ ਸਮੇਂ ਸਿੱਕਾ ਖਾਨ ਕੋਲ ਮੌਜੂਦ ਹਨ ਜੋ ਉਨ੍ਹਾਂ ਦੇ ਨਾਲ ਪਾਕਿਸਤਾਨ ਜਾਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ ,ਮਨੋਰੰਜਨ ਦੀ ਖਬਰ ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼ ,ਪਾਕਿਸਤਾਨ ਦਾ ਹਰ ਅਪਡੇਟ ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ