Khalistani Flag: ਬਠਿੰਡਾ ਦੇ ਕੋਟਫੱਤਾ ਸਟੇਸ਼ਨ ‘ਤੇ ਲਗਿਆ ਮਿਲਿਆ ਖਾਲਿਸਤਾਨੀ ਰੈਫਰੈਂਡਮ ਦਾ ਝੰਡਾ

Updated On: 

06 Sep 2023 17:56 PM

Khalistani Activity: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 10 ਸਤੰਬਰ ਨੂੰ ਕੈਨੇਡਾ ਵਿੱਚ ਰੈਫਰੈਂਡਮ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਜਿਸ ਸਕੂਲ ਵਿੱਚ ਇਹ ਰੈਫਰੈਂਡਮ ਕਰਵਾਇਆ ਜਾਣਾ ਸੀ, ਉਸ ਸਕੂਲ ਨੇ ਉਸ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਪੰਨੂੰ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਲੱਗਿਆ ਹੋਇਆ ਹੈ। ਕਦੇ ਵੀਡੀਓ ਜਾਰੀ ਕਰਕੇ ਧਮਕੀਆਂ ਦਿੰਦਾ ਹੈ ਤੇ ਕਦੇ ਆਪਣੇ ਗੁਰਗਿਆਂ ਰਾਹੀਂ ਪੰਜਾਬ ਅਤੇ ਦਿੱਲੀ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖਵਾਉਂਦਾ ਹੈ।

Khalistani Flag: ਬਠਿੰਡਾ ਦੇ ਕੋਟਫੱਤਾ ਸਟੇਸ਼ਨ ਤੇ ਲਗਿਆ ਮਿਲਿਆ ਖਾਲਿਸਤਾਨੀ ਰੈਫਰੈਂਡਮ ਦਾ ਝੰਡਾ
Follow Us On

ਬਠਿੰਡਾ ਵਿੱਚ ਇੱਕ ਵਾਰ ਫਿਰ ਖਾਲਿਸਤਾਨੀ (Khalistani) ਸਰਗਰਮੀ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਕੁਝ ਅਣਪਛਾਤੇ ਖਾਲਿਸਤਾਨੀਆਂ ਨੇ ਬਠਿੰਡਾ ਦੇ ਪਿੰਡ ਕੋਟਫੱਤਾ ‘ਚ ਦਿੱਲੀ-ਫਿਰੋਜ਼ਪੁਰ ਲਾਈਨ ‘ਤੇ ਖਾਲਿਸਤਾਨ ਰੈਫਰੈਂਡਰਮ ਝੰਡਾ ਲਹਿਰਾਇਆ। ਝੰਡੇ ‘ਤੇ ਲਿਖਿਆ ਸੀ ਖਾਲਿਸਤਾਨੀ ਰੈਫਰੈਂਡਮ। ਬਠਿੰਡਾ ਅਤੇ ਜੀਆਰਪੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਝੰਡੇ ਲੱਗਣ ਦਾ ਸਭ ਤੋਂ ਪਹਿਲਾਂ ਟਰੈਕ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੇ ਸਟੇਸ਼ਨ ਮਾਸਟਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸਟੇਸ਼ਨ ਮਾਸਟਰ ਨੇ ਟਰੈਕ ‘ਤੇ ਲੱਗੇ ਝੰਡੇ ਨੂੰ ਚੁੱਕ ਕੇ ਜੀਆਰਪੀ ਪੁਲਿਸ ਨੂੰ ਸੌਂਪ ਦਿੱਤਾ।

ਥਾਣਾ ਜੀਆਰਪੀ ਵਿੱਚ ਕੇਸ ਦਰਜ

ਇਸ ਸਬੰਧੀ ਜੀਆਰਪੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰੇ ਅਣਪਛਾਤੇ ਲੋਕ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਰੇਲਵੇ ਟ੍ਰੈਕ ‘ਤੇ ਰਵਾਨਾ ਹੋ ਗਏ, ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਪਤਾ ਲੱਗਾ ਹੈ ਕਿ ਉਕਤ ਝੰਡਾ ਰੇਲਵੇ ਸਟੇਸ਼ਨ ਤੋਂ ਕਾਫੀ ਦੂਰ ਟ੍ਰੈਕ ‘ਤੇ ਲਗਾਇਆ ਗਿਆ ਸੀ। ਜਿੱਥੇ ਨੇੜੇ-ਤੇੜੇ ਕੋਈ ਰਿਹਾਇਸ਼ੀ ਇਲਾਕਾ ਨਹੀਂ ਹੈ। ਹੁਣ ਪੁਲਿਸ ਟਰੈਕ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਹੋਰ ਥਾਵਾਂ ‘ਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਜਾ ਸਕਦਾ ਹੈ।