India Canada Issue: NIA ਨੇ ਪੰਜ ਖਾਲਿਸਤਾਨੀ ਅੱਤਵਾਦੀਆਂ ਤੇ ਐਲਾਨਿਆ ਇਨਾਮ, ਸਾਜਿਸ਼ਕਰਤਾਵਾਂ ਤੇ ਕੱਸ਼ੇ ਸ਼ਿਕੰਜਾ

Updated On: 

21 Sep 2023 13:26 PM

NIA ਨੇ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ, ਇਸ ਨੇ ਹਰਵਿੰਦਰ ਸਿੰਘ ਸੰਧੂ ਉਰਫ "ਰਿੰਦਾ" ਅਤੇ ਲਖਬੀਰ ਸਿੰਘ ਸੰਧੂ ਸਮੇਤ ਪੰਜ ਬੱਬਰ ਖਾਲਸਾ ਇੰਟਰਨੈਸ਼ਨਲ ਕਾਰਕੁਨਾਂ 'ਤੇ ਇਨਾਮਾਂ ਦਾ ਐਲਾਨ ਕੀਤਾ।

India Canada Issue: NIA ਨੇ ਪੰਜ ਖਾਲਿਸਤਾਨੀ ਅੱਤਵਾਦੀਆਂ ਤੇ ਐਲਾਨਿਆ ਇਨਾਮ, ਸਾਜਿਸ਼ਕਰਤਾਵਾਂ ਤੇ ਕੱਸ਼ੇ ਸ਼ਿਕੰਜਾ

ਸੰਕੇਤਕ ਤਸਵੀਰ

Follow Us On

ਨਵੀਂ ਦਿੱਲੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਨੇ ਖਾਲਿਸਤਾਨੀ (Khalistani) ਅੱਤਵਾਦੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਲਖਬੀਰ ਸਿੰਘ ਸੰਧੂ ਉਰਫ ਲੰਡਾ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਤਿੰਨ ਸਾਥੀਆਂ ਪਰਮਿੰਦਰ ਸਿੰਘ ਕੈੜਾ ਉਰਫ਼ ਪੱਟੂ, ਸਤਨਾਮ ਸਿੰਘ ਉਰਫ਼ ਸਤਬੀਰ ਸਿੰਘ ਉਰਫ਼ ਸੱਤਾ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦਾ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

ਐੱਨਆਈਏ ਦੇ ਮੁਤਾਬਿਕ ਇਨ੍ਹਾਂ ਸਾਰਿਆਂ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ, ਇਹ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਲਈ ਭਰਤੀ ਦੇ ਕੰਮ ਵਿਚ ਵੀ ਸ਼ਾਮਲ ਹਨ।

ਇਨ੍ਹਾਂ ਅੱਤਵਾਦੀਆਂ ਤੇ ਜਬਰਨ ਵਸੂਲੀ ਦਾ ਇਲਜ਼ਾਮ

ਐਨਆਈਏ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਪੰਜ ਅੱਤਵਾਦੀ (Terrorist) ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਬੀਕੇਆਈ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਦਰਜ ਇੱਕ ਕੇਸ ਵਿੱਚ ਲੋੜੀਂਦੇ ਸਨ। ਇਨ੍ਹਾਂ ਅੱਤਵਾਦੀਆਂ ‘ਤੇ ਪੰਜਾਬ ‘ਚ ਨਸ਼ਾ ਤਸਕਰੀ ਕਰਨ ਅਤੇ ਹੋਰ ਤਰੀਕਿਆਂ ਨਾਲ BKI ਲਈ ਫੰਡ ਇਕੱਠਾ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਕਾਰੋਬਾਰੀਆਂ ਅਤੇ ਲੋਕਾਂ ਤੋਂ ਜਬਰੀ ਵਸੂਲੀ ਕਰਨ ਦਾ ਵੀ ਦੋਸ਼ ਹੈ।

ਦੇਸ਼ ਚ ਅੱਤਵਾਦੀ ਨੈੱਟਵਰਕ ਕੀਤਾ ਸਥਾਪਿਤ

ਐਨਆਈਏ ਦਾ ਕਹਿਣਾ ਹੈ ਕਿ ਉਹ ਟਾਰਗੇਟ ਕਿਲਿੰਗ ਦੇ ਨਾਲ-ਨਾਲ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਵਿੱਚ ਲੋੜੀਂਦੇ ਹਨ। ਇਨ੍ਹਾਂ ਅੱਤਵਾਦੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕਈ ਦੇਸ਼ਾਂ ਵਿਚ ਆਪਣੇ ਕਾਰਕੁਨਾਂ ਦਾ ਨੈੱਟਵਰਕ ਵੀ ਸਥਾਪਿਤ ਕੀਤਾ ਹੋਇਆ ਹੈ। ਰਿੰਦਾ, ਮੂਲ ਰੂਪ ਵਿੱਚ ਮਹਾਰਾਸ਼ਟਰ ਦਾ ਰਹਿਣ ਵਾਲਾ, ਇੱਕ ਪਾਕਿਸਤਾਨ ਅਧਾਰਤ “ਸੂਚੀਬੱਧ ਵਿਅਕਤੀਗਤ ਅੱਤਵਾਦੀ” ਅਤੇ BKI ਦਾ ਮੈਂਬਰ ਹੈ, ਜਦੋਂ ਕਿ ਲੰਡਾ, ਖਹਿਰਾ, ਸਤਨਾਮ ਅਤੇ ਯਾਦਵਿੰਦਰ ਪੰਜਾਬ ਦੇ ਵਸਨੀਕ ਹਨ।

NIA ਨੇ ਦੋ ਹੋਰ ਸੂਚੀਆਂ ਜਾਰੀ ਕੀਤੀਆਂ ਹਨ

ਟੈਲੀਫੋਨ ਅਤੇ ਵਟਸਐਪ ਨੰਬਰ ਸਾਂਝੇ ਕਰਦੇ ਹੋਏ NIA ਨੇ ਕਿਹਾ ਕਿ ਪੰਜ ਲੋੜੀਂਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਸੰਬੰਧੀ ਕੋਈ ਵੀ ਖਾਸ ਜਾਣਕਾਰੀ ਨਵੀਂ ਦਿੱਲੀ ਸਥਿਤ NIA ਹੈੱਡਕੁਆਰਟਰ ਜਾਂ ਚੰਡੀਗੜ੍ਹ ਸਥਿਤ NIA ਬ੍ਰਾਂਚ ਦਫਤਰ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਐੱਨਆਈਏ ਨੇ ਦੇਸ਼ ‘ਚ ਅੱਤਵਾਦੀ-ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਪਿਛਲੇ ਸਾਲ ਦਰਜ ਕੀਤੇ ਗਏ ਦੋ ਮਾਮਲਿਆਂ ਦੀ ਜਾਂਚ ‘ਚ ਲੋੜੀਂਦੇ 54 ਦੋਸ਼ੀਆਂ ਦੀਆਂ ਤਸਵੀਰਾਂ ਵਾਲੀਆਂ ਦੋ ਸੂਚੀਆਂ ਵੀ ਜਾਰੀ ਕੀਤੀਆਂ।

Exit mobile version