ਭਾਰਤ ‘ਚ ਖਾਲਿਸਤਾਨ ਖਿਲਾਫ ਟਰੂਡੋ ਵੱਲੋਂ ਐਕਸ਼ਨ ਦਾ ਭਰੋਸਾ, ਕੈਨੇਡਾ ‘ਚ ਰੇਫਰੈਡਮ ਪਾਸ,75 ਹਜ਼ਾਰ ਦੀ ਥਾਂ ਸਿਰਫ 7 ਹਜ਼ਾਰ ਲੋਕ ਪਹੁੰਚੇ

Updated On: 

11 Sep 2023 13:45 PM

ਜਸਟਿਨ ਟਰੂਡੋ ਨੇ ਭਾਂਵੇ ਭਾਰਤ ਵਿੱਚ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਕੈਨੇਡਾ ਵਿੱਚ ਸਥਿਤੀ ਕੁੱਝ ਹੋਰ ਹੀ ਹੈ। ਤੇ ਕੈਨੇਡਾ ਵਿੱਚ ਰੈਫਰੈਂਡ ਪਾਸ ਕਰ ਦਿੱਤਾ ਗਿਆ। ਜਿਸ ਵਿੱਚ ਅੱਤਵਾਦੀ ਪੰਨੂ ਵੀ ਪਹੁੰਚਿਆ ਸੀ। ਪਰ ਹਕੀਕਤ ਇਹ ਹੈ ਕਿ ਖਾਲਿਸਤਾਨੀ ਰੈਫਰੈਂਡਮ ਦੇ ਸਬੰਧ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 75 ਹਜ਼ਾਰ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਪਹੁੰਚੇ ਸਿਰਫ 7 ਹਜਾਰ ਹੀ, ਜਿਸ ਨਾਲ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ।

ਭਾਰਤ ਚ ਖਾਲਿਸਤਾਨ ਖਿਲਾਫ ਟਰੂਡੋ ਵੱਲੋਂ ਐਕਸ਼ਨ ਦਾ ਭਰੋਸਾ, ਕੈਨੇਡਾ ਚ ਰੇਫਰੈਡਮ ਪਾਸ,75 ਹਜ਼ਾਰ ਦੀ ਥਾਂ ਸਿਰਫ 7 ਹਜ਼ਾਰ ਲੋਕ ਪਹੁੰਚੇ
Follow Us On

World News: ਕੈਨੇਡਾ ਦੇ ਪੀਐੱਮ ਬੇਸ਼ੱਕ ਇਹ ਕਹਿਣਾ ਹੈ ਕਿ ਉਹ ਹਿੰਸਾਂ ਫੈਲਾਉਣ ਵਾਲਿਆਂ ਦਾ ਸਮਰਥਨ ਨਹੀਂ ਕਰਦੇ ਪਰ ਹਾਲ ਇਹ ਹੈ ਕਿ ਪੀਐੱਮ ਟਰੂਡੋ ਦੀ ਗੈਰ ਮੌਜੂਦਗੀ ਵਿੱਚ ਕੈਨੇਡਾ ਵਿਖੇ ਖਾਲਿਸਤਾਨ ਰੈਫਰੈਂਡਮ (Khalistan Referendum) ਪਾਸ ਕਰ ਦਿੱਤਾ ਗਿਆ। ਹਾਲਾਂਕਿ ਐਤਵਾਰ ਦਿੱਲੀ ਵਿਖੇ ਪੀਐੱਮ ਮੋਦੀ ਨਾਲ ਟਰੂਡੋ ਦੀ ਹੋਈ ਮੁਲਾਕਾਤ ਵਿੱਚ ਇਹ ਕਿਹਾ ਕਿ ਉਹ ਹੁਣ ਹਿੰਸਾ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਸਮਾਂ ਆ ਗਿਆ।

ਪਰ ਕੈਨੇਡਾ ਵਿਖੇ ਜਿਹੜਾ ਖਾਲਿਸਤਾਨੀ ਰੈਫਰੈਂਡਮ ਪਾਸ ਕੀਤਾ ਗਿਆ ਉਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਜਸਟਿਨ ਟਰੂਡੋ (Justin Trudeau) ਦੇ ਬਿਆਨ ਵਿੱਚ ਕਿੰਨੀ ਕੂ ਸਚਾਈ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ‘ਚ ਸਿੱਖ ਫਾਰ ਜਸਟਿਸ (SFJ) ਦਾ ਵਾਂਟੇਡ ਅੱਤਵਾਦੀ ਗੁਰਪਤਵੰਤ ਪੰਨੂ ਇਸ ਜਨਮਤ ਸੰਗ੍ਰਹਿ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀਆਂ ਦਿੰਦਾ ਨਜ਼ਰ ਆਇਆ।

ਖਾਲਿਸਤਾਨੀਆਂ ਦੀ ਇਸ ਕਾਰਵਾਈ ਤੇ ਮੀਡੀਆ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਨੇ ਵੀ ਸਵਾਲ ਚੁੱਕੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕਿਸ ਦੱਮ ਤੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ ਐਕਸ਼ਨ ਲੈਣ ਦੀ ਗੱਲ ਕਹਿ ਕੇ ਗਏ ਸਨ।

ਰੈਫਰੈਂਡਮ ‘ਚ ਸਿਰਫ 75 ਦੀ ਥਾਂ ਪਹੁੰਚ 7 ਹਜ਼ਾਰ ਲੋਕ

ਪਨੂੰ ਨੇ ਇੱਕ ਵਾਰ ਫਿਰ ਖੁੱਲ੍ਹ ਕੇ ਭਾਰਤ ਦੀ ਵੰਡ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ। 10 ਸਤੰਬਰ ਨੂੰ ਸਰੀ ਵੈਨਕੂਵਰ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਵਿਖੇ ਖਾਲਿਸਤਾਨ ਰਾਏਸ਼ੁਮਾਰੀ ਸਮਾਗਮ ਕਰਵਾਇਆ ਗਿਆ। ਜਿੱਥੇ ਕਰੀਬ 50 ਤੋਂ 75 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਸੀ ਪਰ 5-7 ਹਜ਼ਾਰ ਲੋਕ ਹੀ ਪਹੁੰਚੇ। ਜਿਸ ਤੋਂ ਬਾਅਦ ਇਸ ਰਾਏਸ਼ੁਮਾਰੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੱਤਾ ਜਾ ਰਿਹਾ ਹੈ।

ਮੋਦੀ ਨੇ ਟਰੂਡੋ ਸਾਹਮਣੇ ਚੁੱਕਿਆ ਸੀ ਖਾਲਿਸਤਾਨ ਦਾ ਮੁੱਦਾ

ਜੀ-20 ਸੰਮੇਲਨ ਤੋਂ ਬਾਅਦ ਖਾਲਿਸਤਾਨ ਦੇ ਮੁੱਦੇ ‘ਤੇ ਟਰੂਡੋ ਨੇ ਕਿਹਾ- ਮੈਂ ਪਿਛਲੇ ਕੁਝ ਸਾਲਾਂ ‘ਚ ਇਸ ਮੁੱਦੇ ‘ਤੇ ਪੀਐੱਮ ਮੋਦੀ ਨਾਲ ਗੱਲ ਕੀਤੀ ਹੈ। ਅਸੀਂ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ। ਸ਼ਾਂਤੀਪੂਰਨ ਪ੍ਰਦਰਸ਼ਨ ਹਰ ਕਿਸੇ ਦਾ ਅਧਿਕਾਰ ਹੈ। ਟਰੂਡੋ ਨੇ ਕਿਹਾ- ਇਸ ਦੇ ਨਾਲ ਹੀ ਅਸੀਂ ਹਿੰਸਾ ਦਾ ਵਿਰੋਧ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਨੂੰ ਦੂਰ ਕਰਾਂਗੇ। ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਕੈਨੇਡਾ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੀਆਂ। ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ।

ਸਕੂਲ ਮੈਨੇਜਮੈਂਟ ਦੇ ਵਿਰੋਧ ‘ਤੇ ਰੱਦ ਹੋਇਆ ਪ੍ਰੋਗਰਾਮ

ਇਹ ਉਹੀ ਰੈਫਰੈਂਡਮ ਹੈ, ਖਾਲਿਸਤਾਨ ਰੈਫਰੈਂਡਮ, ਜੋ ਕੈਨੇਡਾ ਦੇ ਇੱਕ ਸਰਕਾਰੀ ਸਕੂਲ ਵਿੱਚ ਕਰਵਾਇਆ ਗਿਆ ਸੀ। ਪਰ ਬਾਅਦ ਵਿਚ ਸਕੂਲ ਮੈਨੇਜਮੈਂਟ ਅਤੇ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਜਦੋਂ ਪ੍ਰਧਾਨ ਮੰਤਰੀ ਟਰੂਡੋ ਅੰਮ੍ਰਿਤਸਰ ‘ਚ ਜੀ-20 ਕਾਨਫਰੰਸ ‘ਚ ਪਹੁੰਚੇ ਤਾਂ ਇਜਾਜ਼ਤ ਦੇ ਦਿੱਤੀ ਗਈ ਅਤੇ ਇਹ ਉਨ੍ਹਾਂ ਦੇ ਪਿੱਛੇ ਆਯੋਜਿਤ ਕੀਤਾ ਗਿਆ।

ਅੱਤਵਾਦੀ ਨੂੰ ਕੈਨੇਡਾ ‘ਚ ਦਿੱਤੀ ਗਈ ਸੁਰੱਖਿਆ

ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਜਨਤਕ ਤੌਰ ਤੇ ਹਾਜ਼ਰੀ ਲਵਾਈ। ਉਹ ਕਾਫੀ ਸਮੇਂ ਤੋਂ ਅਮਰੀਕਾ ‘ਚ ਸੀ ਅਤੇ ਉਥੋਂ ਭਾਰਤ ਵਿਰੋਧੀ ਵੀਡੀਓ ਜਾਰੀ ਕਰ ਰਿਹਾ ਸੀ। ਇੱਕ ਵਾਰ ਫਿਰ ਪੰਨੂ ਨੇ ਇਸ ਜਨਮਤ ਸੰਗ੍ਰਹਿ ਦੀ ਦੌੜ ਵਿੱਚ ‘ਬਾਲਕਨਾਈਜ਼ਿੰਗ ਇੰਡੀਆ’ (ਭਾਰਤ ਤੋੜਨ) ਵੱਲ ਇਸ਼ਾਰਾ ਕਰਦੇ ਹੋਏ ਭੜਕਾਊ ਭਾਸ਼ਣ ਦਿੱਤਾ। ਸੁਰੱਖਿਆ ਗਾਰਡਾਂ ਦੀ ਟੀਮ ਉਸ ਦੇ ਨਾਲ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਵਿਰੋਧੀ ਅੱਤਵਾਦੀ ਨੂੰ ਹੁਣ ਕੈਨੇਡਾ ਵੱਲੋਂ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ।