Khalistani in Canada: ਕੈਨੇਡਾ ‘ਚ ਖਾਲਿਸਤਾਨੀਆਂ ਨੂੰ ਝਟਕਾ, 10 ਸਤੰਬਰ ਨੂੰ ਸਕੂਲ ‘ਚ ਰੈਫਰੈਂਡਮ ਦੀ ਇਜਾਜ਼ਤ ਰੱਦ
ਖਾਲਿਸਤਾਨ ਸਮਰਥਕਾਂ ਨੂੰ 10 ਸਤੰਬਰ ਨੂੰ ਹਾਲ ਕਿਰਾਏ 'ਤੇ ਦੇਣ ਦਾ ਫੈਸਲਾ ਸਕੂਲ ਨੇ ਰੱਦ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੋਸਟਰਾਂ ਨੂੰ ਹਟਾਉਣ ਲਈ ਖਾਲਿਸਤਾਨ ਸਮਰਥਕਾਂ ਨੂੰ ਕਿਹਾ ਗਿਆ। ਪਰ ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਨੂੰ ਨਹੀਂ ਹਟਾਇਆ। ਜਿਸ ਤੋਂ ਬਾਅਦ ਮੈਨੇਜਮੈਂਟ ਵੱਲੋਂ

ਕੈਨੇਡਾ ‘ਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਖਾਲਿਸਤਾਨ ਸਮਰਥਕਾਂ ਨੂੰ ਕਰਾਰਾ ਝਟਕਾ ਲੱਗਾ ਹੈ। ਖਾਲਿਸਤਾਨ ਸਮਰਥਕਾਂ ਨੇ ਰੈਫਰੈਂਡਮ ਕਰਵਾਉਣ ਲਈ ਸਰੀ ਸ਼ਹਿਰ ਨੇੜੇ ਤਮਨਵੀਸ ਸੈਕੰਡਰੀ ਸਕੂਲ ਦਾ ਹਾਲ ਕਿਰਾਏ ‘ਤੇ ਲਿਆ ਸੀ। ਦੱਸ ਦਈਏ ਕਿ ਖਾਲਿਸਤਾਨੀਆਂ ਵੱਲੋਂ ਅੱਤਵਾਦੀਆਂ ਦੀਆਂ ਫੋਟੋਆਂ ਲਗਾ ਕੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਆਪਣਾ ਇਹ ਫੈਸਲਾ ਬਦਲ ਲਿਆ ਹੈ।