NIA ਵੱਲੋਂ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ‘ਚ ਹਿੰਸਾ ਕਰਨ ਵਾਲੇ 15 ਖਾਲਿਸਤਾਨੀਆਂ ਦੀ ਪਛਾਣ, ਲੁੱਕ ਆਊਟ ਸਰਕੂਲਰ ਹੋਵੇਗਾ ਜਾਰੀ
NIA ਵੱਲੋਂ 15 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਅਗਲੀ ਚੁਣੌਤੀ ਬ੍ਰਿਟਿਸ਼ ਸਰਕਾਰ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਨਾਉਣ ਦੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਵਿੱਚ ਭਾਰਤ ਦੇ ਯੂਏਪੀਏ ਵਰਗਾ ਕੋਈ ਕਾਨੂੰਨ ਨਹੀਂ ਹੈ।
ਕੇਂਦਰ ਸਰਕਾਰ ਨੇ ਦਿੱਤੇ FIR ਲਈ ਨਿਰਦੇਸ਼
ਇਸ ਸਾਲ ਅਪ੍ਰੈਲ ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ NIA ਨੂੰ ਲੰਡਨ ਪ੍ਰਦਰਸ਼ਨਾਂ ਦੇ ਸਬੰਧ ‘ਚ ਨਵਾਂ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਮੁੱਢਲੀ ਜਾਂਚ ‘ਚ ਪਾਕਿਸਤਾਨ ਦੀ ISI ਨਾਲ ਜੁੜੇ ਅੱਤਵਾਦੀਆਂ ਦੇ ਨਾਮ ਵੀ ਸਾਹਮਣੇ ਆਏ ਸਨ। ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਐਫਆਈਆਰ ਦਰਜ ਕਰਵਾਈ ਸੀ।ਪਛਾਣ ਲਈ 500 ਤੋਂ ਵੱਧ ਕਾਲਾਂ ਆਈਆਂ
ਮਈ ਵਿੱਚ NIA ਦੀ ਇੱਕ ਟੀਮ ਨੇ ਯੂਕੇ ਦਾ ਦੌਰਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਭਾਰਤ ਪਰਤ ਕੇ ਉਨ੍ਹਾਂ ਨੇ ਘਟਨਾ ਦੇ ਪੰਜ ਵੀਡੀਓ ਜਾਰੀ ਕੀਤੇ। ਆਮ ਲੋਕਾਂ ਨੂੰ ਉਨ੍ਹਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ। ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਨੂੰ 500 ਤੋਂ ਵੱਧ ਫੋਨ ਕਾਲਾਂ ਆਈਆਂ।RAW ਨੇ ਕੀਤੀ NIA ਦੀ ਮਦਦ
RAW ਨੇ ਵੀ ਸ਼ੱਕੀਆਂ ਦੀ ਪਛਾਣ ਕਰਨ ਵਿੱਚ NIA ਟੀਮ ਦੀ ਮਦਦ ਕੀਤੀ। ਐਫਆਈਆਰ ਵਿੱਚ ਤਿੰਨ ਵਿਅਕਤੀਆਂ (ਅਵਤਾਰ ਸਿੰਘ ਉਰਫ਼ ਖੰਡਾ, ਗੁਰਚਰਨ ਸਿੰਘ ਅਤੇ ਜਸਵੀਰ ਸਿੰਘ) ਦੇ ਨਾਮ ਦਰਜ ਕੀਤੇ ਗਏ ਹਨ। ਇੱਕ ਅਧਿਕਾਰੀ ਨੇ ਕਿਹਾ, “ਖੰਡਾ ਦੀ ਮੌਤ ਜੂਨ ਵਿੱਚ ਬਰਮਿੰਘਮ ਵਿੱਚ ਹੋਈ ਸੀ ਅਤੇ ਐਨਆਈਏ ਆਪਣੀ ਕੇਸ ਫਾਈਲ ਲਈ ਉਸਦੀ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਬੰਧਤ ਵਿਭਾਗ ਦੇ ਸੰਪਰਕ ਵਿੱਚ ਹੈ।”
Follow Us
