India Canada Issue: ਭਾਰਤ-ਕੈਨੇਡਾ ਵਿਵਾਦ ਵਿਚਾਲੇ ਇੰਡੋ-ਕੈਨੇਡੀਅਨ ਸਿੰਗਰ ਸ਼ੁਭਜੀਤ ਦਾ ਸ਼ੋਅ ਰੱਦ, ਪੈਸੇ ਵਾਪਸ ਕਰੇਗਾ Book My Show
ਕੈਨੇਡੀਅਨ ਰੈਪਰ ਸਿੰਗਰ ਸ਼ੁਭ ਉਰਫ ਸ਼ੁਬਨੀਤ ਸਿੰਘ ਦਾ ਸ਼ੋਅ ਕੋਰਡੇਲੀਆ ਕਰੂਜ਼ 'ਤੇ ਆਯੋਜਿਤ ਕੀਤਾ ਗਿਆ ਸੀ। ਦੋਸ਼ ਹੈ ਕਿ ਸ਼ੁੱਭ ਸ਼ੋਸ਼ਲ ਮੀਡੀਆ ਰਾਹੀਂ ਖਾਲਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਹਾਲ ਹੀ 'ਚ ਸ਼ੁਭ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਗੜਿਆ ਨਕਸ਼ਾ ਪੋਸਟ ਕੀਤਾ ਸੀ। ਸ਼ੁਭਨੀਤ ਨੂੰ ਲੈ ਕੇ ਭਖੇ ਵਿਵਾਦ ਵਿਚਾਲੇ ਭਾਰਤ ਦੀਆਂ ਕਈ ਸੇਲੇਬ੍ਰਿਟੀਜ਼ ਨੇ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅਨਫਾਲੋ ਕਰ ਦਿੱਤਾ ਹੈ।
ਭਾਰਤ ਵਿਰੋਧੀ ਗਤੀਵਿਧੀਆਂ ਲਈ ਆਪਣੀ ਧਰਤੀ ‘ਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਕੈਨੇਡਾ ਨਾਲ ਭਾਰਤ ਦੇ ਚੱਲ ਰਹੇ ਵਿਵਾਦ ਦਾ ਅਸਰ ਹੁਣ ਨਜ਼ਰ ਆਉਣ ਲੱਗਾ ਹੈ। ਆਪਣੇ ਗੀਤਾਂ ‘ਚੈਕਸ’ ਅਤੇ ‘ਐਲੀਵੇਟਿਡ’ ਗਾਣਿਆਂ ਲਈ ਮਸ਼ਹੂਰ ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਸ਼ੁਬਨੀਤ ਉਰਫ਼ ਸ਼ੁਭ ਦੀ ਬੋਟ-ਸਪੀਕਰ ਕੰਪਨੀ ਮੁੰਬਈ ਨੇ ਸਪਾਂਸਰਸ਼ਿਪ ਰੱਦ ਕਰ ਦਿੱਤੀ ਹੈ। ਗਾਇਕ ਸ਼ੁਭ ਦੇ 23 ਸਤੰਬਰ ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਸ਼ੋਅ ਹੋਣੇ ਸਨ।
ਬੋਟ-ਸਪੀਕਰ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰਨ ਦੀ ਜਾਣਕਾਰੀ ਵੀ ਦਿੱਤੀ ਹੈ। ਕੰਪਨੀ ਨੇ ਲਿਖਿਆ ਹੈ ਕਿ ਮਿਊਜ਼ਿਕ ਕਮਿਊਨਿਟੀ ਪ੍ਰਤੀ ਸਾਡੀ ਡੂੰਘੀ ਵਚਨਬੱਧਤਾ ਹੈ, ਅਸੀਂ ਸਭ ਤੋਂ ਪਹਿਲਾਂ ਇੱਕ ਸੱਚੇ ਭਾਰਤੀ ਬ੍ਰਾਂਡ ਹਾਂ। ਜਦੋਂ ਇਸ ਸਾਲ ਦੇ ਸ਼ੁਰੂ ਵਿੱਚ ਗਾਇਕ ਸ਼ੁਭ ਦੁਆਰਾ ਕੀਤੀਆਂ ਟਿੱਪਣੀਆਂ ਬਾਰੇ ਪਤਾ ਲੱਗਾ ਤਾਂ ਕੰਪਨੀ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ।
— boAt (@RockWithboAt) September 19, 2023
ਇਹ ਵੀ ਪੜ੍ਹੋ
ਹੈਦਰਾਬਾਦ, ਦਿੱਲੀ ਅਤੇ ਬੰਗਲੌਰ ਵਿੱਚ ਵੀ ਸਨ ਸ਼ੋਅ
ਬੋਟ-ਸਪੀਕਰ ਕੰਪਨੀ ਨੇ ਇਹ ਵੀ ਲਿਖਿਆ ਕਿ ਉਹ ਭਾਰਤ ਵਿੱਚ ਇੱਕ ਜੀਵੰਤ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗੀ ਅਤੇ ਪਲੇਟਫਾਰਮ ਤਿਆਰ ਕਰੇਗੀ ਜਿੱਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ। ਦੱਸ ਦੇਈਏ ਕਿ ਬੋਟ ਕੰਪਨੀ ਦੀ ਸਪਾਂਸਰਸ਼ਿਪ ਹੇਠ ਪੰਜਾਬੀ ਗਾਇਕ ਸ਼ੁਬਨੀਤ ਉਰਫ਼ ਸ਼ੁਭ ਦੇ ਕੰਸਰਟ ਸਿਰਫ਼ ਮੁੰਬਈ ਵਿੱਚ ਹੀ ਨਹੀਂ ਸਨ, ਸਗੋਂ ਉਸ ਨੇ ਹੈਦਰਾਬਾਦ, ਦਿੱਲੀ ਅਤੇ ਬੈਂਗਲੁਰੂ ਵਿੱਚ ਵੀ ਸ਼ੋਅ ਕਰਨੇ ਸਨ।
ਬੁੱਕ ਮਾਈ ਸ਼ੋਅ ਦਾ ਟਿਕਟਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ
ਸ਼ੁਭਨੀਤ ਦੇ ਸ਼ੋਣ ਕੈਂਸਲ ਹੋਣ ਤੋਂ ਬਾਅਦ ਟਿਕਟ ਬੁਕਿੰਗ ਕੰਪਨੀ ਬੁੱਕ ਮਾਈ ਸ਼ੋਅ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸਿੰਗਰ ਸ਼ੁਭਨੀਤ ਦੇ ਸ਼ੋਅ ਰੱਦ ਹੋਣ ਕਰਕੇ ਉਨ੍ਹਾਂ ਦੀ ਕੰਪਨੀ ਦਰਸ਼ਕਾਂ ਵੱਲੋਂ ਖਰੀਦੀਆਂ ਗਈਆਂ ਟਿਕਟਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰੀਆ ਵਿੱਚ ਜੁਟ ਗਈ ਹੈ।
Singer Shubhneet Singhs Still Rollin Tour for India stands cancelled. To that end, BookMyShow has initiated a complete refund of the ticket amount for all consumers who had purchased tickets for the show. The refund will be reflected within 7-10 working days in the customer’s
— BookMyShow (@bookmyshow) September 20, 2023
ਭਾਰਤ ਦੇ ਨਕਸ਼ੇ ਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਹਟਾ ਕੇ ਕੀਤਾ ਸੀ ਪੋਸਟ
ਸ਼ੁਬਨੀਤ ਉਰਫ਼ ਸ਼ੁਭ ਉਦੋਂ ਵਿਵਾਦਾਂ ਵਿੱਚ ਆ ਗਿਆ ਜਦੋਂ ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਨਕਸ਼ਾ ਪੋਸਟ ਕੀਤਾ। ਉਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ਤੋਂ ਹਟਾ ਕੇ ਆਪਣੀ ਕੱਟੜਤਾ ਦਾ ਸਬੂਤ ਦਿੱਤਾ ਸੀ। ਇਹ ਪੋਸਟ ਅਜਿਹੇ ਸਮੇਂ ‘ਤੇ ਪੋਸਟ ਕੀਤੀ ਗਈ ਹੈ ਜਦੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦਾ ਭਗੌੜਾ ਮਾਮਲਾ ਆਪਣੇ ਸਿਖਰ ‘ਤੇ ਸੀ। ਇਸ ਤੋਂ ਬਾਅਦ ਉਸ ਦਾ ਨਾਂ ਖਾਲਿਸਤਾਨੀਆਂ ਨਾਲ ਜੋੜਿਆ ਜਾਣ ਲੱਗਾ।