ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Khalistani in Canada: ਕੈਨੇਡਾ ਚ ਖਾਲਿਸਤਾਨੀਆਂ ਨੂੰ ਝਟਕਾ, 10 September ਨੂੰ ਸਕੂਲ ਚ  Referendum ਦੀ ਇਜਾਜ਼ਤ ਰੱਦ

Khalistani in Canada: ਕੈਨੇਡਾ ਚ ਖਾਲਿਸਤਾਨੀਆਂ ਨੂੰ ਝਟਕਾ, 10 September ਨੂੰ ਸਕੂਲ ਚ Referendum ਦੀ ਇਜਾਜ਼ਤ ਰੱਦ

isha-sharma
Isha Sharma | Published: 05 Sep 2023 18:16 PM

ਖਾਲਿਸਤਾਨ ਸਮਰਥਕਾਂ ਨੂੰ 10 ਸਤੰਬਰ ਨੂੰ ਹਾਲ ਕਿਰਾਏ ਤੇ ਦੇਣ ਦਾ ਫੈਸਲਾ ਸਕੂਲ ਨੇ ਰੱਦ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੋਸਟਰਾਂ ਨੂੰ ਹਟਾਉਣ ਲਈ ਖਾਲਿਸਤਾਨ ਸਮਰਥਕਾਂ ਨੂੰ ਕਿਹਾ ਗਿਆ।

ਕੈਨੇਡਾ ਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਖਾਲਿਸਤਾਨ ਸਮਰਥਕਾਂ ਨੂੰ ਕਰਾਰਾ ਝਟਕਾ ਲੱਗਾ ਹੈ। ਖਾਲਿਸਤਾਨ ਸਮਰਥਕਾਂ ਨੇ ਰੈਫਰੈਂਡਮ ਕਰਵਾਉਣ ਲਈ ਸਰੀ ਸ਼ਹਿਰ ਨੇੜੇ ਤਮਨਵੀਸ ਸੈਕੰਡਰੀ ਸਕੂਲ ਦਾ ਹਾਲ ਕਿਰਾਏ ਤੇ ਲਿਆ ਸੀ। ਦੱਸ ਦਈਏ ਕਿ ਖਾਲਿਸਤਾਨੀਆਂ ਵੱਲੋਂ ਅੱਤਵਾਦੀਆਂ ਦੀਆਂ ਫੋਟੋਆਂ ਲਗਾ ਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਆਪਣਾ ਇਹ ਫੈਸਲਾ ਬਦਲ ਲਿਆ ਹੈ।

ਖਾਲਿਸਤਾਨ ਸਮਰਥਕਾਂ ਨੂੰ 10 ਸਤੰਬਰ ਨੂੰ ਹਾਲ ਕਿਰਾਏ ਤੇ ਦੇਣ ਦਾ ਫੈਸਲਾ ਸਕੂਲ ਨੇ ਰੱਦ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੋਸਟਰਾਂ ਨੂੰ ਹਟਾਉਣ ਲਈ ਖਾਲਿਸਤਾਨ ਸਮਰਥਕਾਂ ਨੂੰ ਕਿਹਾ ਗਿਆ। ਰੈਫਰੈਂਡਮ ਦੀ ਮੰਗ ਨੂੰ ਲੈ ਕੇ 10 ਸਤੰਬਰ ਨੂੰ ਪੂਰੇ ਕੈਨੇਡਾ ਚ ਪੋਸਟਰ ਲਗਾਉਣ ਵਾਲੇ ਖਾਲਿਸਤਾਨੀ ਸਮਰਥਕਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਦਰਅਸਲ, ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਰੈਫਰੈਂਡਮ ਸਬੰਧੀ ਇਹ ਪੋਸਟਰ ਜਾਰੀ ਕੀਤੇ ਗਏ ਸਨ। ਜਿਸ ਵਿੱਚ AK-47 ਬੰਦੂਕਾਂ ਦੀ ਪ੍ਰਦਰਸ਼ਨੀ ਕੀਤੀ ਗਈ ਸੀ।