AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਟਾਲਾ ਹਾਈਵੇਅ ‘ਤੇ ਅੱਗ ਦਾ ਗੋਲਾ ਬਣੀ ਚਲਦੀ ਗੱਡੀ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ

ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ 'ਤੇ ਜਾ ਰਹੀ ਇੱਕ ਬੈਟਰੀ ਵਾਲੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦੇ ਚਾਲਕ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਕਾਰ ਮਾਲਕ ਵਿਕਰਮਜੀਤ ਸਿੰਘ ਵਾਸੀ ਢਡਿਆਲਾ ਨੱਤ ਨੇ ਦੱਸਿਆ ਕਿ ਉਹ ਅੱਜ ਖੁਦ ਗੱਡੀ ਚਲਾ ਕੇ ਆ ਰਿਹਾ ਸੀ। ਅਚਾਨਕ ਉਸ ਦੀ ਗੱਡੀ 'ਚ ਲੱਗੀ ਬੈਟਰੀ ਬਲਾਸਟ ਹੋ ਗਈ। ਜਿਸ ਨਾਲ ਗੱਡੀ ਨੂੰ ਭਿਆਨਕ ਅੱਗ ਲੱਗ ਗਈ।

ਬਟਾਲਾ ਹਾਈਵੇਅ 'ਤੇ ਅੱਗ ਦਾ ਗੋਲਾ ਬਣੀ ਚਲਦੀ ਗੱਡੀ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
avtar-singh
| Published: 28 Apr 2026 18:58 PM IST

ਬਟਾਲਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਚਲਦੀ ਕਾਰ ਅੱਗ ਦਾ ਗੋਲ ਬਣ ਗਈ। ਦੱਸ ਦਈਏ ਕਿ ਇੱਕ MUV ਟ੍ਰੈਕਸ ਕਰੂਜ਼ੀਅਰ ਗੱਡੀ ਚੱਲਦੇ ਹੋਏ ਅੱਗ ਦੀ ਲਪੇਟ ਵਿੱਚ ਆ ਗਈ। ਉੱਥੇ ਹੀ ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਇਨ੍ਹੀਂ ਭਿਆਨਕ ਸੀ ਕਿ ਦੇਖਦੇ ਹੀ ਦੇਖਦਿਆਂ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।

ਜਦਕਿ ਪਹਿਲਾ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਕਿਸੇ ਨਿੱਜੀ ਸਕੂਲ ਦੇ ਬੱਚੇ ਛੱਡ ਚਾਲਕ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਜਦਕਿ ਦੂਸਰੇ ਪਾਸੇ ਗੱਡੀ ਚਾਲਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਵਾਹਨ ਉਸ ਦਾ ਆਪਣਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਸੈਕਿੰਡ ਹੈੱਡ ਲਈ ਹੈ। ਇਸ ਗੱਲ ਤੋਂ ਉਸ ਨੇ ਇਨਕਾਰ ਕੀਤਾ ਕਿ ਉਹ ਕੋਈ ਸਕੂਲੀ ਬੱਚੇ ਛੱਡ ਕੇ ਆ ਰਿਹਾ ਸੀ।

ਚਾਲਕ ਨੇ ਗੱਡੀ ਬਾਰੇ ਦੱਸਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਵਿਕਰਮਜੀਤ ਸਿੰਘ ਵਾਸੀ ਢਡਿਆਲਾ ਨੱਤ ਨੇ ਦੱਸਿਆ ਕਿ ਇਹ ਗੱਡੀ ਉਸ ਨੇ ਆਪਣੇ ਨਿੱਜੀ ਵਰਤੋ ਲਈ ਖਰੀਦੀ ਸੀ। ਉਸ ਦਾ ਕਹਿਣਾ ਸੀ ਕਿ ਅਚਾਨਕ ਇਸ ਤਰ੍ਹਾਂ ਲੱਗਿਆ ਕਿ ਬੈਟਰੀ ਫਟ ਗਈ ਹੋਵੇ ਅਤੇ ਉਸ ਨੇ ਚੱਲਦੇ ਵਾਹਨ ਨੂੰ ਬੜੀ ਮੁਸ਼ੱਕਤ ਕਰ ਰੋਕਿਆ ਅਤੇ ਬਾਹਰ ਆ ਗਿਆ। ਉਸ ਦੇ ਸਾਹਮਣੇ ਹੀ ਕੁਝ ਹੀ ਮਿੰਟਾ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ। ਉਧਰ ਮੌਕੇ ‘ਤੇ ਪਹੁੰਚੇ ਬਟਾਲਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੱਲਦੇ ਵਾਹਨ ਨੂੰ ਅੱਗ ਲੱਗੀ ਹੈ। ਜਿਸ ਦੀ ਸੂਚਨਾ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਅਤੇ ਉਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਲੇਕਿਨ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਹੈ।

Follow Us
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ...
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ...