ਬੱਸੀ ਪਠਾਣਾ ਸੀਟ ਦਾ ਅੜਿੱਕਾ, ਭਰਾ ਸਰਬਜੀਤ ਖਾਲਸਾ ਦੀ ਪਾਰਟੀ ਖਿਲਾਫ਼ ਭੈਣ ਅੰਮ੍ਰਿਤ ਕੌਰ ਮਲੋਆ ਉਮੀਦਵਾਰ, ਕੀ ਹੈ ਪੂਰਾ ਮਾਮਲਾ?

Updated On: 

18 Aug 2026 11:18 AM IST

ਅੰਮ੍ਰਿਤ ਕੌਰ ਮਲੋਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਬਿਮਲ ਕੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਸਨ ਤੇ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਸਨ, ਇਸ ਲਈ ਉਨ੍ਹਾਂ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੇ ਮਾਤਾ ਦੇ ਪੈੜਾਂ 'ਤੇ ਚਲਣ ਦੀ ਕੋਸ਼ਿਸ਼ ਹੈ।

ਬੱਸੀ ਪਠਾਣਾ ਸੀਟ ਦਾ ਅੜਿੱਕਾ, ਭਰਾ ਸਰਬਜੀਤ ਖਾਲਸਾ ਦੀ ਪਾਰਟੀ ਖਿਲਾਫ਼ ਭੈਣ ਅੰਮ੍ਰਿਤ ਕੌਰ ਮਲੋਆ ਉਮੀਦਵਾਰ, ਕੀ ਹੈ ਪੂਰਾ ਮਾਮਲਾ?

ਪੰਥਕ ਰਾਜਨੀਤੀ ‘ਚ ਬੱਸੀ ਪਠਾਣਾ ਸੀਟ ਨੂੰ ਲੈ ਹਲਚਲ ਮਚੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਇੱਥੋਂ ਕੇਹਰ ਸਿੰਘ ਤੇ ਪੁੱਤਰ ਸਤਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ। ਹਾਲਾਂਕਿ, ਬੱਸੀ ਪਠਾਣਾ ਤੋਂ ਅੰਮ੍ਰਿਤ ਕੌਰ ਮਲੋਆ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਤਿਆਰੀਆਂ ‘ਚ ਹਨ। ਅੰਮ੍ਰਿਤ ਮਲੋਆ ਸਰਬਜੀਤ ਸਿੰਘ ਖਾਲਸਾ ਦੀ ਭੈਣ ਹੈ, ਤੇ ਉਨ੍ਹਾਂ ਨੇ ਆਪਣੇ ਭਰਾ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਖਿਲਾਫ਼ ਹੀ ਚੋਣ ਲੜਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੰਥਕ ਰਾਜਨੀਤੀ ‘ਚ ਹਲਚਲ ਮਚੀ ਹੋਈ ਹੈ।

ਅੰਮ੍ਰਿਤ ਮਲੋਆ ਬਨਾਮ ਸਤਵੰਤ ਸਿੰਘ… ਦੋਵਾਂ ਦੇ ਵੱਖ-ਵੱਖ ਦਾਅਵੇ

ਹਾਲਾਂਕਿ, ਇਸ ਵਿਚਕਾਰ ਇੱਕੋਂ ਸੀਟ ਤੋਂ ਦੋ ਪੰਥਕ ਚਿਹਰੇ ਤੇ ਭਰਾ ਦੀ ਪਾਰਟੀ ਖਿਲਾਫ਼ ਭੈਣ ਦਾ ਚੋਣ ਲੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਦੋਵੇਂ ਉਮੀਦਵਾਰਾਂ ਵੱਲੋਂ ਇੱਕ-ਦੂਜੇ ਖਿਲਾਫ਼ ਕਈ ਦਾਅਵੇ ਕੀਤਾ ਜਾ ਰਹੇ ਹਨ।

ਅੰਮ੍ਰਿਤ ਕੌਰ ਮਲੋਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਬਿਮਲ ਕੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਸਨ ਤੇ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਸਨ, ਇਸ ਲਈ ਉਨ੍ਹਾਂ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੇ ਮਾਤਾ ਦੇ ਪੈੜਾਂ ‘ਤੇ ਚਲਣ ਦੀ ਕੋਸ਼ਿਸ਼ ਹੈ।

ਹਾਲਾਂਕਿ, ਅੰਮ੍ਰਿਤ ਕੌਰ ਮਲੋਆ ਨੇ ਆਪਣੇ ਭਰਾ ਦੀ ਪਾਰਟੀ ਖਿਲਾਫ਼ ਚੋਣ ਲੜਨ ‘ਤੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ ਉਹ ਬੱਸੀ ਪਠਾਣਾ ‘ਤੋਂ ਚੋਣ ਲੜਨਗੇ। ਪਰ, ਇਸ ਵਿਚਕਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਅਚਾਨਕ ਸਤਵੰਤ ਸਿੰਘ ਦਾ ਨਾਮ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੱਸੀ ਪਠਾਣਾ ਤੋਂ ਪਵਿੱਤਰ ਸਿੰਘ ਨੂੰ ਚੋਣ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਪੋਸਟਰ ਵੀ ਲੱਗੇ ਹੋਏ ਸਨ ਤੇ ਚੋਣ ਮੁਹਿੰਮ ਵੀ ਚਲਾਈ ਜਾ ਰਹੀ ਸੀ।

ਅੰਮ੍ਰਿਤ ਕੌਰ ਮਲੋਆ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ ਤਾਂ ਫਿਰ ਅਚਾਨਕ ਪਵਿੱਤਰ ਸਿੰਘ ਦੀ ਥਾਂ ਸਤਵੰਤ ਸਿੰਘ ਨੂੰ ਚੋਣ ਉਮੀਦਵਾਰ ਬਣਾਇਆ ਗਿਆ, ਜੋ ਕਿ ਵਿਵਾਦਪੂਰਨ ਹੈ।

ਦੋਵੇਂ ਉਮੀਦਵਾਰ ਪੰਥਕ ਚਿਹਰੇ…

ਦੱਸੇ ਦੇਈਏ ਕਿ ਸਤਵੰਤ ਸਿੰਘ ਜੋ ਕਿ ਬੱਸੀ ਪਠਾਣਾ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਉਮੀਦਵਾਰ ਹਨ, ਉਹ ਕੇਹਰ ਸਿੰਘ ਦੇ ਪੁੱਤਰ ਹਨ। ਕੇਹਰ ਸਿੰਘ ਉਹ ਸਨ, ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਦੂਜੇ ਪਾਸੇ, ਅੰਮ੍ਰਿਤ ਕੌਰ ਮਲੋਆ ਤੇ ਸਰਬਜੀਤ ਸਿੰਘ ਖਾਲਸਾ ਦੋਵੇਂ ਭੈਣ ਭਰਾ ਹਨ ਤੇ ਬੇਅੰਤ ਸਿੰਘ ਦੇ ਬੱਚੇ ਹਨ। ਬੇਅੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਸਨ ਤੇ ਉਨ੍ਹਾਂ ਨੇ ਆਪਣੇ ਸਾਥੀ ਨਾਲ ਸਾਬਕਾ ਪ੍ਰਧਾਨ ਮੰਤਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਭੈਣ ਦੇ ਚੋਣ ਲੜਨ ‘ਤੇ ਕੀ ਬੋਲੇ ਸਰਬਜੀਤ ਖਾਲਸਾ?

ਦੂਜੇ ਪਾਸੇ, ਸਰਬਜੀਤ ਸਿੰਘ ਖਾਲਸਾ ਨੇ ਭੈਣ ਵੱਲੋਂ ਬੱਸੀ ਪਠਾਣਾ ਤੋਂ ਆਜ਼ਾਦ ਚੋਣ ਲੜਨ ‘ਤੇ ਅਲੱਗ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਪਹਿਲਾਂ ਦਿੜ੍ਹਬਾ ਹਲਕੇ ਤੋਂ ਚੋਣ ਲੜਨ ਲਈ ਕਿਹਾ ਗਿਆ ਸੀ, ਪਰ ਹੁਣ ਉਹ ਬੱਸੀ ਪਠਾਣਾ ਤੋਂ ਟਿਕਟ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਤਵੰਤ ਸਿੰਘ ਨੂੰ ਪਿਛਲੇ ਦੋ ਸਾਲਾਂ ਤੋਂ ਇਸ ਹਲਕੇ ‘ਚ ਤਿਆਰੀ ਕਰਨ ਲਈ ਹਿਦਾਇਤ ਦਿੱਤੀ ਗਈ ਸੀ, ਜਦਕਿ ਉਨ੍ਹਾਂ ਦੀ ਭੈਣ ਨੇ ਅਚਾਨਕ ਬੱਸੀ ਪਠਾਣਾ ਤੋਂ ਲੜਨ ਦਾ ਐਲਾਨ ਕੀਤਾ ਹੈ।

Loading...
Unable to load recommendations.
Follow Us
Related Stories
99 ਫ਼ੀਸਦੀ ਸਕੂਲਾਂ ‘ਚ WI-FI, ਨਵੇਂ ਕਲਾਸ ਰੂਮ-ਲੈਬਾਂ, AI ਦਾ ਵਿਸ਼ਾ… ਮੰਤਰੀ ਬੈਂਸ ਨੇ ਦਿੱਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ
ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਮਿਲੇ MP ਗੁਰਜੀਤ ਔਜਲਾ, ਬੋਲੇ- ਭਾਜਪਾ ਨੇ ਉਨ੍ਹਾਂ ਵਰਗੀ ਮਹਾਨ ਸ਼ਖ਼ਸੀਅਤ ਨੂੰ ਕਟਹਿਰੇ ‘ਚ ਖੜ੍ਹਾ ਕੀਤਾ
ਜਲੰਧਰ ED ਦਫ਼ਤਰ ‘ਚ ਪੇਸ਼ ਹੋਈ IAS ਅਧਿਕਾਰੀ ਕੰਵਲਪ੍ਰੀਤ ਬਰਾੜ, ਸਨਟੈਕ ਸਿਟੀ ਪ੍ਰੋਜੈਕਟ ਨਾਲ ਜੁੜਿਆ ਮਾਮਲਾ
ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਮਿਲਿਆ ਨਵਾਂ ਪੰਜਾਬ ਇੰਚਾਰਜ, ਸਤੀਸ਼ ਪੂਨੀਆ ਨੂੰ ਸੌਂਪੀ ਜ਼ਿੰਮੇਵਾਰੀ
ਅੰਮ੍ਰਿਤਸਰ ਦੇ ਜੰਡਿਆਲਾ ‘ਚ ਦੋ ਮੁਲਜ਼ਮ ਗ੍ਰਿਫ਼ਤਾਰ, ਪਿਸਤੌਲ, ਮੈਗਜ਼ੀਨ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ; ਪੁਲਿਸ ਦੀ ਜਾਂਚ ਜਾਰੀ
ਅਜਨਾਲਾ ਦੇ ਪਿੰਡ ਤੇੜਾ ਕਲਾਂ ‘ਚ 20 ਦਿਨ ਬਾਅਦ ਕਬਰ ਚੋਂ ਕੱਢੀ ਗਈ ਵਿਅਕਤੀ ਦੀ ਲਾਸ਼, ਭੈਣ ਨੇ ਭਰਾ ਦੀ ਮੌਤ ‘ਤੇ ਜਤਾਇਆ ਸ਼ੱਕ