ਕਿਸਾਨਾਂ ਦੇ ਦਿੱਲੀ ਕੂਚ ‘ਤੇ ਯਾਦ ਆਇਆ ਮੂਸੇਵਾਲਾ, ਪਿਤਾ ਬੋਲੇ-ਪੁੱਤਰ ਜ਼ਿੰਦਾ ਹੁੰਦਾ ਤਾਂ ਸੰਘਰਸ਼ ਵਿਚ ਸਭ ਤੋਂ ਅੱਗੇ ਹੁੰਦਾ
Sidhu Moosewala: ਗਾਇਕੀ ਕਾਰਨ ਦੁਨੀਆ ਭਰ ਵਿੱਚ ਆਪਣਾ ਨਾਮ ਬਣਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ। ਕਿਸਾਨ ਨੇ ਅੱਜ ਦਿੱਲੀ ਲਈ ਕੂਚ ਕਰ ਦਿੱਤਾ ਹੈ ਤਾਂ ਉੱਥੇ ਹੀ ਮੂਸੇਵਾਲਾ ਦੇ ਪਿਤਾ ਨੇ ਉਸ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਜੇਕਰ ਮੂਸੇਵਾਲਾ ਅੱਜ ਇਸ ਦੁਨੀਆਂ ਵਿੱਚ ਹੁੰਦਾ ਤਾਂ ਉਹ ਅੱਗੇ ਹੋਕੇ ਇਸ ਦਿੱਲੀ ਕੂਚ ਵਿੱਚ ਸ਼ਾਮਿਲ ਹੁੰਦਾ।
ਸਿੱਧੂ ਮੂਸੇਵਾਲਾ ਦੀ ਪੁਰਾਣੀ ਤਸਵੀਰ
ਜਿੱਥੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕੀਤਾ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖ ਕੇ ਖੇਤੀ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ 29 ਜੂਨ 2022 ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਯਤਨਸ਼ੀਲ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ- ਖੇਤੀ ਦਾ ਕੰਮ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬ ਸੀ। ਉਸ ਦੇ ਦਿਲ ਵਿਚ ਟਰੈਕਟਰਾਂ ਦਾ ਜਨੂੰਨ ਸੀ। ਆਪਣੀ ਮਿੱਟੀ ਨਾਲ ਪਿਆਰ ਨੇ ਉਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਲਈ ਪੂਰੇ ਤਨ-ਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਉਹ ਅੱਜ ਜਿਉਂਦੇ ਹੁੰਦੇ ਤਾਂ ਇਸ ਸੰਘਰਸ਼ ਵਿੱਚ ਸਭ ਤੋਂ ਅੱਗੇ ਹੁੰਦੇ।
ਖੇਤੀ ਦਾ ਸ਼ੌਕੀ ਸੀ ਮੂਸੇਵਾਲਾ
ਵਰਨਣਯੋਗ ਹੈ ਕਿ ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਦਾ ਸਮਰਥਨ ਕੀਤਾ ਸੀ। ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਸਟਾਰ ਬਣ ਚੁੱਕਾ ਸੀ। ਉਸ ਦੀ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੀ। ਪਰ ਟਰੈਕਟਰਾਂ ਨਾਲ ਉਸਦਾ ਪਿਆਰ ਹਮੇਸ਼ਾ ਬਣਿਆ ਰਿਹਾ। ਜਦੋਂ ਵੀ ਉਹ ਇੰਡੀਆ ਵਿੱਚ ਠਹਿਰਦਾ ਸੀ ਤਾਂ ਰਾਤ ਨੂੰ ਆਪਣੇ ਘਰ ਪਿੰਡ ਮੂਸੇ ਆ ਜਾਂਦਾ ਸੀ। ਇੱਥੇ ਇੱਕ ਮਹਾਨ ਗਾਇਕ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਸਨ। ਇੱਥੇ ਹੀ ਬੱਸ ਨਹੀਂ ਪਿੰਡ ਮੂਸੇਵਾਲਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਆਲੀਸ਼ਾਨ ਘਰ ਬਣ ਰਿਹਾ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੱਦ ਕੇ ਲਿਆਉਂਦੇ ਸਨ।Farming was very close to my son @iSidhuMooseWala‘s heart, tractors were his passion. His love for his soil led him to support the #FarmersProtest. He campaigned wholeheartedly for farmers, and if he were alive today, he would be at the forefront of this struggle. pic.twitter.com/WuAENcffwu
— Sardar Balkaur Singh Sidhu (@iBalkaurSidhu) February 12, 2024ਇਹ ਵੀ ਪੜ੍ਹੋ


