ਅਟਾਰੀ-ਵਾਹਗਾ ਹਾਈਵੇਅ ‘ਤੇ ਭਿਆਨਕ ਹਾਦਸਾ, 3 ਦੀ ਮੌਕੇ ‘ਤੇ ਮੌਤ
ਮ੍ਰਿਤਕਾਂ ਦੀ ਪਹਿਚਾਨ ਬਿਕਰਮ ਸਿੰਘ ਖਾਸਾ ਪੈਟਰੋਲ ਪੰਪ ਮਾਲਕ, ਮੈਨੇਜਰ ਪੈਟਰੋਲ ਪੰਪ ਮਨੀਸ਼ ਕੁਮਾਰ ਅਤੇ ਇੱਕ ਸਟਾਫ ਮੈਂਬਰ ਹੈ। ਘਟਨਾ ਦੀ ਖਬਰ ਸੁਣਦਿਆਂ ਹੀ ਡੀਐਸਪੀ ਅਟਾਰੀ ਲਖਵਿੰਦਰ ਸਿੰਘ ਕਲੇਰ ਅਤੇ ਪੁਲਿਸ ਥਾਣਾ ਦੇ ਐਸਐਚਓ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਜਿੱਥੇ ਮ੍ਰਿਤਕਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਹੈ।

ਕੌਮਾਂਤਰੀ ਅਟਾਰੀ-ਵਾਹਗਾ ਹਾਈਵੇਅ ‘ਤੇ ਭਿਆਨਕ ਹਾਦਸਾ ਵਾਪਰਿਆ ਹੈ। ਇਸ ‘ਚ ਤਿੰਨ ਵਿਅਕਤੀਆਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਸ ਖ਼ਤਰਨਾਕ ਹਾਦਸੇ ਚ 2 ਵਿਅਕਤੀਆਂ ਦੀਆਂ ਲਾਸ਼ਾ ਕਈ ਦੇਰ ਕਾਰ ਚ ਹੀ ਫਸੀਆਂ ਰਹੀਆਂ। ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਲਾਸ਼ਾਂ ਨੂੰ ਕਾਰ ਵਿੱਚੋਂ ਕੱਢਣ ਵਿੱਚੋਂ ਮਦਦ ਕੀਤੀ ਹੈ।
ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਅਤੇ ਕਾਰ ਦੀ ਟੱਕਰ ਦੌਰਾਨ ਵੱਡੀ ਦੁਖਦਾਈ ਘਟਨਾ ਵਾਪਰੀ ਹੈ।ਜਿਸ ਵਿੱਚ ਸਵਾਰ ਤਿੰਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਗਈਆਂ ਹਨ। ਵੈਨਿਊ ਕਾਰ ਨੰਬਰ ਪੀਬੀ 02 ਈਪੀ 1921 ਵਿੱਚ ਸਵਾਰ ਤਿੰਨੇ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ।
ਇਹ ਟੱਕਰ ਇੰਨੀ ਭਿਆਨਕ ਸੀ ਕਿ 2 ਵਿਅਕਤੀ ਕਾਰ ਵਿੱਚ ਹੀ ਫਸੇ ਰਹੇ ਸਨ, ਜਿਨਾਂ ਨੂੰ ਪੁਲਿਸ ਤੇ ਲੋਕਾਂ ਦੀ ਮਦਦ ਨਾਲ ਕੱਢਣ ਦੇ ਨਾਲ ਕੱਢਿਆ ਗਿਆ ਹੈ। ਇਹ ਤਿੰਨੇ ਖਾਸਾ ਐਸਪੀ ਫਿਲਿੰਗ ਸਟੇਸ਼ਨ ਦੇ ਮਾਲਕ ਬਿਕਰਮ ਸਿੰਘ ਨਾਲ ਅਟਾਰੀ ਨੂੰ ਜਾ ਰਹੇ ਸਨ।
ਮੌਕੇ ‘ਤੇ ਪਹੁੰਚੀ ਪੁਲਿਸ