ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Terrorist Landa ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫਤਾਰ, 10 ਪਿਸਤੌਲ ਵੀ ਬਰਾਮਦ

ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਬੇਜ ਆਪਣੇ ਇੱਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ ਦੇ ਕਹਿਣ ਤੇ ਹਥਿਆਰ ਇਕੱਠੇ ਕਰਨ ਗਿਆ ਸੀ। ਸੁਖਦੀਪ ਸਿੰਘ ਇਸ ਸਮੇਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।

Terrorist Landa ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫਤਾਰ, 10 ਪਿਸਤੌਲ ਵੀ ਬਰਾਮਦ
Follow Us
tv9-punjabi
| Published: 05 May 2023 22:53 PM
ਪੰਜਾਬ ਨਿਊਜ। ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਲਖਵੀਰ ਸਿੰਘ ਲੰਡਾ (Lakhvir Singh Landa) ਅਤੇ ਸਤਬੀਰ ਉਰਫ ਸੱਤਾ ਦੇ ਇਸ਼ਾਰੇ ‘ਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਉਨ੍ਹਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 10 ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਗੁਰਬੇਜ ਸਿੰਘ ਉਰਫ਼ ਭੀਜਾ ਵਾਸੀ ਪਿੰਡ ਧੂਣ ਢਾਈ ਵਾਲਾ, ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ। ਉਹ ਕੁੱਝ ਸਮਾਂ ਪਹਿਲਾਂ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਇਆ ਹੈ। ਪੰਜਾਬ ਪੁਲਿਸ (Punjab Police) ਨੇ ਛੇਹਰਟਾ ਵਾਸੀ ਸੁਖਦੀਪ ਸਿੰਘ ਉਰਫ਼ ਸੁੱਖ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਯਾਦਵਿੰਦਰ ਸਿੰਘ ਉਰਫ਼ ਯਾਦਾ ਅਤੇ ਬੱਘੀ ਸਿੰਘ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

‘ਹਥਿਆਰਾਂ ਵਾਲਾ ਬੈਗ ਕੀਤਾ ਬਰਾਮਦ’

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੁਰਬੇਜ ਸਿੰਘ ਲੰਡਾ ਅਤੇ ਸੱਤਾ ਵੱਲੋਂ ਨਿਰਧਾਰਤ ਥਾਂ ਤੋਂ ਇੱਕ ਪਿਸਤੌਲ ਮੈਗਜ਼ੀਨ ਸਮੇਤ ਲਿਆ ਰਿਹਾ ਹੈ। ਤਰਨਤਾਰਨ (Tarn Taran) ਜ਼ਿਲੇ ਦੀ ਪੁਲਸ ਟੀਮ ਨੇ ਤੁਰੰਤ ਜਾਲ ਵਿਛਾ ਕੇ ਕਸਬਾ ਸਰਹਾਲੀ ਨੇੜੇ ਇਕ ਕਾਲੇ ਰੰਗ ਦੇ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਦੇ ਕਬਜ਼ੇ ‘ਚੋਂ 7.32 ਬੋਰ ਅਤੇ ਤਿੰਨ .30 ਬੋਰ ਅਤੇ 10 ਪਿਸਤੌਲਾਂ ਵਾਲਾ ਬੈਗ ਬਰਾਮਦ ਹੋਇਆ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਬੇਜ ਆਪਣੇ ਇੱਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ ਦੇ ਕਹਿਣ ਤੇ ਹਥਿਆਰ ਇਕੱਠੇ ਕਰਨ ਗਿਆ ਸੀ। ਸੁਖਦੀਪ ਸਿੰਘ ਇਸ ਸਮੇਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ।

ਲੰਡਾ ਦੇ ਇਸ਼ਾਰੇ ‘ਤੇ ਹੋਏ ਸਨ ਹਮਲੇ

ਯਾਦ ਰਹੇ, ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੇ ਮੁਹਾਲੀ (Mohali) ਸਥਿਤ ਹੈੱਡਕੁਆਰਟਰ ਅਤੇ ਤਰਨਤਾਰਨ ਦੇ ਸਾਹਰਾਲੀ ਥਾਣੇ ‘ਤੇ ਆਰਪੀਜੀ ਹਮਲਾ ਹੋਇਆ ਸੀ। ਇਸ ਦੇ ਨਾਲ ਹੀ ਇਹ ਗਰੋਹ ਵਪਾਰੀਆਂ ਨੂੰ ਫਿਰੌਤੀ ਵਸੂਲਣ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ।

ਗੈਂਗਸਟਰਾਂ ਨੇ ਮੁਲਜ਼ਮ ਦੀ ਕਮਜ਼ੋਰੀ ਦਾ ਉਠਾਇਆ ਫਾਇਦਾ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਭੱਜਾ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ। ਗੈਂਗਸਟਰਾਂ ਨੂੰ ਉਸਦੀ ਮਜਬੂਰੀ ਦਾ ਪਤਾ ਸੀ। ਫਿਰ ਗੈਂਗਸਟਰਾਂ ਨੇ ਉਸ ਨੂੰ ਆਪਣੇ ਲਈ ਕੰਮ ਕਰਨ ਦਾ ਲਾਲਚ ਦਿੱਤਾ। ਪੁਲਿਸ ਨੂੰ ਪਤਾ ਲੱਗਾ ਹੈ ਕਿ ਗੁਰਬੇਜ ਸਿੰਘ ਜਰਮਨੀ ਤੋਂ ਯਾਦਵਿੰਦਰ ਯਾਦਾ ਅਤੇ ਇਕ ਬਾਗੀ ਸਿੰਘ ਦੇ ਸੰਪਰਕ ਵਿਚ ਸੀ। ਦੋਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ...
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...