Amul ਨੇ ਆਪਣੇ ਅੰਦਾਜ ‘ਚ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ, ਲਿੱਖਿਆ- ‘Har Dal Ka Bal’
Amul Tributed to Prakash Singh Badal: ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਹਰਮਨ ਪਿਆਰੇ ਨੇਤਾ ਸਨ। ਉਨ੍ਹਾਂ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੀ ਅਵਾਜ ਚੁੱਕੀ। ਇੱਥੋ ਤੱਕ ਕਿ ਕਿਸਾਨਾਂ ਲਈ ਉਨ੍ਹਾਂ ਨੇ ਕਈ ਟੈਕਸ ਮੁਆਫ ਕੀਤੇ।
ਸਿਆਸਤ ਦੇ ਪਿਤਾਮਾਹ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਜਾਰਾਂ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਪਹੁੰਚੇ। ਇਸ ਮੌਕੇ ਫੂਡ ਪ੍ਰਾਡੇਕਟ ਬਣਾਉਣ ਵਾਲੀ ਕੰਪਨੀ ਅਮੂਲ ਨੇ ਵੀ ਆਪਣੇ ਅੰਦਾਜ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਹੈ। ਅਮੂਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਸਾਈਟ ਟਵਿੱਟਰ ਤੇ ਆਪਣਾ ਜਾਣਿਆ ਪਛਾਣਿਆ ਟ੍ਰਾਪਿਕਲ ਸ਼ੇਅਰ ਕੀਤਾ, ਜਿਸ ਉੱਤੇ ਲਿੱਖਿਆ, ਹਰ ਦਲ ਕਾ ਬਲ ਪੰਜਾਬ ਦੇ ਸਾਬਕਾ ਸੀਐੱਮ ਅਤੇ ਹਰਮਨ ਪਿਆਰੇ ਨੇਤਾ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ।
#Amul Topical: Tribute to ex-CM of Punjab and much revered leader! pic.twitter.com/oz2s1dfKki
— Amul.coop (@Amul_Coop) April 27, 2023
ਉੱਘੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਅਗਨੀ ਭੇਟ ਕਰਨ ਤੋਂ ਪਹਿਲਾਂ ਉੱਥੇ ਮੌਜਦੂ ਕੌਮੀ ਅਤੇ ਸੂਬੇ ਦੇ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਉਸ ਤੋਂ ਬਾਅਦ ਅਰਦਾਸ ਪੜ੍ਹੀ ਗਈ। ਅਰਦਾਸ ਉਪਰੰਤ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਉਨ੍ਹਾਂ ਨੂੰ ਅਗਨੀ ਦਿੱਤੀ ਗਈ। ਪੂਰਾ ਬਾਦਲ ਪਰਿਵਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉੱਥੇ ਮੌਜੂਦ ਸੀ।
ਇਹ ਵੀ ਪੜ੍ਹੋ
ਹਰ ਕਿਸੇ ਦੀਆਂ ਅੱਖਾਂ ਸਨ ਨਮ
ਜਿਕਰਯੋਗ ਹੈ ਪ੍ਰਕਾਸ਼ ਸਿੰਘ ਬਾਦਲ ਦਾ ਬੁੱਧਵਾਰ ਨੂੰ ਮੁਹਾਲੀ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਖ ਅੰਤਿਮ ਸਸਕਾਰ ਕਰ ਦਿੱਤਾ ਗਿ।ਆ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਵੇਲੇ ਹਰ ਕਿਸੇ ਦੀ ਅੱਖ ਨਮ ਸੀ। ਕਿਸਾਨਾਂ ਦੇ ਨੇਤਾ ਵਜੋ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ। ਹਰ ਕੋਈ ਆਪਣੇ ਆਪਣੇ ਤਰਿਕੇ ਨਾਲ ਉਨ੍ਹਾਂ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਵੁਕ ਨਜ਼ਰ ਆਏ। ਵਿਰੋਧੀ ਪਾਰਟੀ ਦੇ ਆਗੂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਿਆਸਤ ਦਾ ਗੁਰੂ ਵੀ ਮਨਦੇ ਸਨ।