AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

3 ਘੰਟਿਆਂ ‘ਚ 2 ਧਮਾਕੇ… ਅੰਮ੍ਰਿਤਸਰ ‘ਚ ਆਰਮੀ ਕੈਂਪ ਤੇ ਜਲੰਧਰ ‘ਚ BSF ਹੈੱਡਕੁਆਰਟਰ ਧਮਾਕਿਆਂ ਦੀ ਪੂਰੀ ਟਾਈਮਲਾਈਨ

ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਸੂਬੇ, ਪੰਜਾਬ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵਾਂ ਧਮਾਕਿਆਂ ਦੀ ਜਾਂਚ ਇਸ ਸਮੇਂ ਜਾਰੀ ਹੈ। ਇਸ ਤੋਂ ਇਲਾਵਾ, ਖੁਫੀਆ ਏਜੰਸੀਆਂ ਇਨ੍ਹਾਂ ਧਮਾਕਿਆਂ ਦੇ ਪਿੱਛੇ ਇੱਕ ਸੰਭਾਵੀ 'ਅੱਤਵਾਦੀ ਐਂਗਲ' ਦੀ ਵੀ ਜਾਂਚ ਕਰ ਰਹੀਆਂ ਹਨ। ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਘਟਨਾਵਾਂ 'ਆਪ੍ਰੇਸ਼ਨ ਸਿੰਦੂਰ' ਦੀ ਪਹਿਲੀ ਵਰ੍ਹੇਗੰਢ ਦੇ ਨੇੜੇ ਵਾਪਰੀ ਹੈ।

3 ਘੰਟਿਆਂ 'ਚ 2 ਧਮਾਕੇ... ਅੰਮ੍ਰਿਤਸਰ 'ਚ ਆਰਮੀ ਕੈਂਪ ਤੇ ਜਲੰਧਰ 'ਚ BSF ਹੈੱਡਕੁਆਰਟਰ ਧਮਾਕਿਆਂ ਦੀ ਪੂਰੀ ਟਾਈਮਲਾਈਨ
ਅੰਮ੍ਰਿਤਸਰ ‘ਚ ਆਰਮੀ ਕੈਂਪ ਤੇ ਜਲੰਧਰ ‘ਚ BSF ਹੈੱਡਕੁਆਰਟਰ ਧਮਾਕਿਆਂ ਦੀ ਪੂਰੀ ਟਾਈਮਲਾਈਨ
anju-nirwan
| Updated On: 06 May 2026 15:24 PM IST
Share

ਬੀਤੀ ਰਾਤ, ਮੰਗਲਵਾਰ ਨੂੰ ਦੋ ਵੱਡੇ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਦੋਵੇਂ ਧਮਾਕੇ ਦੋ ਵੱਖ-ਵੱਖ ਸ਼ਹਿਰਾਂ ‘ਚ ਸਿਰਫ਼ ਤਿੰਨ ਘੰਟਿਆਂ ਦੇ ਅੰਦਰ-ਅੰਦਰ ਹੋਏ। ਪਹਿਲਾਂ ਜਲੰਧਰ ਤੇ ਬਾਅਦ ‘ਚ ਅੰਮ੍ਰਿਤਸਰ ‘ਚ, ਇਨ੍ਹਾਂ ਸ਼ੱਕੀ ਧਮਾਕਿਆਂ ਨੇ ਪੂਰੇ ਖੇਤਰ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਧਮਾਕਿਆਂ ਦੇ ਕਾਰਨਾਂ ਤੇ ਉਨ੍ਹਾਂ ਪਿੱਛੇ ਸੰਭਾਵੀ ਸਾਜ਼ਿਸ਼ ਦੀ ਜਾਂਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਧਮਾਕੇ ਵਾਲੀਆਂ ਥਾਵਾਂ ਦਾ ਮੁਆਇਨਾ ਕਰਨ ਤੇ ਸਬੂਤ ਇਕੱਠੇ ਕਰਨ ਲਈ ਦੋਵਾਂ ਸ਼ਹਿਰਾਂ ‘ਚ ਪਹੁੰਚ ਗਈਆਂ ਹਨ।

ਰਾਸ਼ਟਰੀ ਜਾਂਚ ਏਜੰਸੀ ਦੀ ਇੱਕ ਟੀਮ ਇਸ ਸਮੇਂ ਘਟਨਾ ਸੰਬੰਧੀ ਹੋਰ ਵੇਰਵੇ ਇਕੱਠੇ ਕਰਨ ਤੇ ਪੰਜਾਬ ਪੁਲਿਸ ਨੂੰ ਉਨ੍ਹਾਂ ਦੀ ਜਾਂਚ ‘ਚ ਸਹਾਇਤਾ ਕਰਨ ਲਈ ਜਲੰਧਰ ਪਹੁੰਚੀ ਹੈ। ਜਲੰਧਰ ‘ਚ ਧਮਾਕੇ ਵਾਲੀ ਥਾਂ ਦੇ ਆਲੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ। ਇਹ ਧਮਾਕਾ ਬੀਐਸਐਫ ਹੈੱਡਕੁਆਰਟਰ ਦੇ ਨੇੜੇ ਖੜ੍ਹੇ ਇੱਕ ਸਕੂਟੀ ‘ਚ ਹੋਇਆ ਸੀ।

ਪਹਿਲਾ ਧਮਾਕਾ ਕਿਸ ਸਮੇਂ ਹੋਇਆ?

ਦੋਵੇਂ ਧਮਾਕੇ 3 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਹੋਏ। ਪਹਿਲਾ ਧਮਾਕਾ ਜਲੰਧਰ ‘ਚ ਸੀਮਾ ਸੁਰੱਖਿਆ ਬਲ (BSF) ਹੈੱਡਕੁਆਰਟਰ ਦੇ ਬਾਹਰ ਹੋਇਆ। ਇਹ ਵੱਡਾ ਧਮਾਕਾ ਰਾਤ 8:00 ਵਜੇ ਹੋਇਆ। ਇਸ ਧਮਾਕੇ ‘ਚ ਇੱਕ ਸਕੂਟੀ ਸ਼ਾਮਲ ਸੀ। ਫਲਿੱਪਕਾਰਟ ਦੇ ਇੱਕ ਡਿਲੀਵਰੀ ਬੁਆਏ ਦੀ ਐਕਟਿਵਾ ਸਕੂਟੀ ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਖੜ੍ਹੀ ਸੀ ਤੇ ਇਹ ਧਮਾਕਾ ਹੋਇਆ।

ਧਮਾਕੇ ਹੁੰਦੇ ਹੀ ਸਕੂਟੀ ਪੂਰੀ ਤਰ੍ਹਾਂ ਅੱਗ ਨਾਲ ਸੜ ਗਈ। ਧਮਾਕੇ ਦੀ ਆਵਾਜ਼ ਇੱਕ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ। ਧਮਾਕੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ; ਹਾਲਾਂਕਿ, ਬੀਐਸਐਫ ਦੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਨੂੰ ਸਪਿਲੰਟਰਾਂ ਨਾਲ ਸੱਟਾਂ ਲੱਗੀਆਂ ਹਨ। ਮੁੱਢਲੀ ਜਾਂਚ ਦੌਰਾਨ, ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਜਾਂ ਤਾਂ ਗ੍ਰਨੇਡ ਹਮਲਾ ਕੀਤਾ ਗਿਆ ਸੀ, ਜਾਂ ਸਕੂਟਰ ਦੇ ਅੰਦਰ ਰੱਖੇ ਪੈਕੇਜ ਜਾਂ ਪਾਰਸਲ ‘ਚ ਵਿਸਫੋਟਕ ਲੁਕਾਏ ਗਏ ਸਨ। ਧਮਾਕੇ ਤੋਂ ਬਾਅਦ, ਡਿਲੀਵਰੀ ਬੁਆਏ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ ਤੇ ਇਸ ਸਮੇਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਆਰਮੀ ਛਾਉਣੀ ਨੇੜੇ ਦੂਜਾ ਧਮਾਕਾ

ਜਦੋਂ ਕਿ ਜਲੰਧਰ ‘ਚ ‘ਸੁਰੱਖਿਅਤ ਜ਼ੋਨ’ ਦੇ ਅੰਦਰ ਹੋਏ ਧਮਾਕੇ ਦੀ ਜਾਂਚ ਅਜੇ ਵੀ ਜਾਰੀ ਸੀ ਤੇ ਸੀਸੀਟੀਵੀ ਫੁਟੇਜ ਦੀ ਖੰਗਾਲੀ ਜਾ ਰਹੀ ਸੀ। ਇਸ ਦੌਰਾਨ ਗੁਆਂਢੀ ਜ਼ਿਲ੍ਹੇ ਅੰਮ੍ਰਿਤਸਰ ‘ਚ ਲਗਭਗ ਤਿੰਨ ਘੰਟੇ ਬਾਅਦ ਦੂਜਾ ਧਮਾਕਾ ਹੋਇਆ। ਇਹ ਧਮਾਕਾ ਦੇਰ ਰਾਤ 10:50 ਵਜੇ ਦੇ ਕਰੀਬ ਅੰਮ੍ਰਿਤਸਰ ‘ਚ ਆਰਮੀ ਕੈਂਟੋਨਮੈਂਟ (ਖਾਸਾ ਖੇਤਰ) ਦੇ ਨੇੜੇ ਹੋਇਆ। ਇਸ ਧਮਾਕੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਆਰਮੀ ਕੈਂਟੋਨਮੈਂਟ ਨੇੜੇ ਹੋਏ ਧਮਾਕੇ ਦੀ ਜਾਂਚ ਕਰਨ ਲਈ ਇੱਕ ਬੰਬ ਡਿਸਪੋਜ਼ਲ ਸਕੁਐਡ (ਬੀਡੀਐਸ) ਤੇ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਹੈ। ਮੁੱਢਲੀ ਜਾਂਚ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਕਿਸੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਗ੍ਰਨੇਡ ਹਮਲੇ ਕਾਰਨ ਹੋਇਆ ਹੋ ਸਕਦਾ ਹੈ। ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਸੂਬੇ, ਪੰਜਾਬ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵਾਂ ਧਮਾਕਿਆਂ ਦੀ ਜਾਂਚ ਇਸ ਸਮੇਂ ਜਾਰੀ ਹੈ। ਇਸ ਤੋਂ ਇਲਾਵਾ, ਖੁਫੀਆ ਏਜੰਸੀਆਂ ਇਨ੍ਹਾਂ ਧਮਾਕਿਆਂ ਦੇ ਪਿੱਛੇ ਇੱਕ ਸੰਭਾਵੀ ‘ਅੱਤਵਾਦੀ ਐਂਗਲ’ ਦੀ ਵੀ ਜਾਂਚ ਕਰ ਰਹੀਆਂ ਹਨ। ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਘਟਨਾਵਾਂ ‘ਆਪ੍ਰੇਸ਼ਨ ਸਿੰਦੂਰ’ ਦੀ ਪਹਿਲੀ ਵਰ੍ਹੇਗੰਢ ਦੇ ਨੇੜੇ ਵਾਪਰੀਆਂ ਹਨ।

Follow Us
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...