ਪਿਆਰ ਲਈ ਪਾਕਿਸਤਾਨ ਪਹੁੰਚੀ ਅੰਜੂ 132 ਦਿਨਾਂ ਬਾਅਦ ਪਰਤੀ ਦੇਸ਼, ਪਹਿਲੀ ਤਸਵੀਰ ਆਈ ਸਾਹਮਣੇ
132 ਦਿਨਾਂ ਬਾਅਦ ਅੰਜੂ ਭਾਰਤ ਪਰਤ ਆਈ ਹੈ।ਅੰਜੂ ਆਪਣੇ ਪਾਕਿਸਤਾਨੀ ਪ੍ਰੇਮੀ ਨਸਰੁੱਲਾ ਨੂੰ ਮਿਲਣ ਲਈ ਖੈਬਰ ਪਖਤੂਨਖਵਾ ਗਈ ਸੀ। ਅੰਜੂ ਨੇ ਨਸਰੁੱਲਾ ਨਾਲ ਵਿਆਹ ਵੀ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀ ਤਸਵੀਰ ਵੀ ਸਾਹਮਣੇ ਆਈ ਸੀ। ਤਸਵੀਰ ਦੇਖਣ ਤੋਂ ਬਾਅਦ ਭਾਰਤ 'ਚ ਰਹਿ ਰਹੇ ਉਸ ਦੇ ਪਤੀ ਅਵਰਿੰਦ ਨੇ ਕਿਹਾ ਸੀ ਕਿ ਉਹ ਅੰਜੂ ਨੂੰ ਦੁਬਾਰਾ ਕਦੇ ਸਵੀਕਾਰ ਨਹੀਂ ਕਰੇਗਾ।
ਨਸਰੁੱਲਾ ਦੇ ਪਿਆਰ ਵਿੱਚ ਪਾਕਿਸਤਾਨ ਗਈ ਅੰਜੂ (Anju) ਭਾਰਤ ਪਰਤ ਆਈ ਹੈ। ਅੰਜੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਈ। ਇਸ ਸਮੇਂ ਉਹ ਬੀਐਸਐਫ ਕੈਂਪ ਵਿੱਚ ਹੈ। ਉਥੋਂ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਅੰਜੂ ਆਪਣੇ ਪਤੀ ਅਰਵਿੰਦ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਵਿੱਚ ਰਹਿੰਦੀ ਸੀ। ਉਹ ਟੂਰਿਸਟ ਵੀਜ਼ੇ ‘ਤੇ ਪਾਕਿਸਤਾਨ ਗਈ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਉਹ ਖੈਬਰ ਪਖਤੂਨਖਵਾ ‘ਚ ਰਹਿਣ ਵਾਲੇ ਨਸਰੁੱਲਾ ਨੂੰ ਮਿਲਣ ਗਈ ਸੀ। ਦਰਅਸਲ, ਨਸਰੁੱਲਾ ਅਤੇ ਅੰਜੂ ਵਿਚਕਾਰ ਅਫੇਅਰ ਚੱਲ ਰਿਹਾ ਸੀ। ਪਾਕਿਸਤਾਨ ਜਾ ਕੇ ਅੰਜੂ ਨੇ ਨਸਰੁੱਲਾ ਨਾਲ ਵੀ ਨਿਕਾਹ ਵੀ ਕਰਵਾ ਲਿਆ। ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀ ਤਸਵੀਰ ਵੀ ਸਾਹਮਣੇ ਆਈ ਸੀ।
ਦਰਅਸਲ, ਸਾਲ 2020 ਵਿੱਚ ਅੰਜੂ ਅਤੇ ਨਸਰੁੱਲਾ ਦੀ ਮੁਲਾਕਾਤ ਫੇਸਬੁੱਕ ‘ਤੇ ਹੋਈ ਸੀ। ਨਸਰੁੱਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਅੱਪਰ ਦੀਰ ਜ਼ਿਲ੍ਹੇ ਦਾ ਵਸਨੀਕ ਹੈ। ਫੇਸਬੁੱਕ ‘ਤੇ ਜਦੋਂ ਉਨ੍ਹਾਂ ਦੀ ਦੋਸਤੀ ਹੋਰ ਵਧੀ ਤਾਂ ਉਨ੍ਹਾਂ ਨੇ ਇਕ ਦੂਜੇ ਦੇ ਫੋਨ ਨੰਬਰ ਲੈ ਲਏ। ਦੋਵੇਂ ਵਟਸਐਪ ‘ਤੇ ਗੱਲਾਂ ਕਰਨ ਲੱਗੇ। ਇਹ ਗੱਲਬਾਤ ਕਰੀਬ ਦੋ ਸਾਲ ਚੱਲਦੀ ਰਹੀ। ਇਸ ਦੌਰਾਨ ਅੰਜੂ ਅਤੇ ਨਸਰੁੱਲਾ ਨੇ ਇੱਕ ਦੂਜੇ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਨਸਰੁੱਲਾ ਨੇ ਭਾਰਤ ਆਉਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਅੰਜੂ ਪਾਕਿਸਤਾਨ ਆਉਣ ਲਈ ਰਾਜ਼ੀ ਹੋ ਗਈ।


