ਅੰਮ੍ਰਿਤਸਰ ‘ਚ ਹੋਈ 62 ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਮਨਘੜੰਤ, ਜਾਣੋ ਪੂਰਾ ਸੱਚ
ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਸ਼ੁਰੂ 'ਚ ਹੀ ਪਿਓ-ਪੁੱਤ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਉਕਤ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਤਲਾਸ਼ੀ ਲਈ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਇਸ ਵਿੱਚ ਪਿਓ-ਪੁੱਤ ਹੀ ਮੁਲਜ਼ਮ ਨਿਕਲੇ

ਅੰਮ੍ਰਿਤਸਰ। ਸ਼ਹਿਰ ‘ਚ 62 ਲੱਖ ਦੀ ਲੁੱਟ ਦੀ ਮਨਘੜੰਤ ਕਹਾਣੀ ਨਿਕਲੀ। ਪੁਲਿਸ (Police) ਨੇ ਸ਼ਿਕਾਇਤਕਰਤਾ ਪਿਓ-ਪੁੱਤ ਘਰਿੰਡਾ ਵਾਸੀ ਵਿਕਾਸਬੀਰ ਸਿੰਘ ਅਤੇ ਪੁੱਤਰ ਬਖਤਾਵਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਸਾਰੀ ਕਹਾਣੀ ਪਿਤਾ ਵਿਕਾਸਬੀਰ ਨੇ ਆਪਣੇ ਸਾਲੇ ਸਰਬਜੀਤ ਸਿੰਘ ਦੇ ਪੈਸੇ ਹੜੱਪਣ ਲਈ ਆਪਣੇ ਸਾਲੇ ਅਮਰਿੰਦਰਪਾਲ ਸਿੰਘ ਰੰਧਾਵਾ ਦੇ ਸਾਹਮਣੇ ਆਪਣੇ ਪੁੱਤਰ ਨਾਲ ਰਚੀ ਸੀ।
ਦਰਅਸਲ, ਅੰਮ੍ਰਿਤਸਰ (Amritsar) ਦੇ ਨਗੀਨਾ ਐਵੀਨਿਊ ਦਾ ਰਹਿਣ ਵਾਲਾ ਸਰਬਜੀਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਸੈਟਲ ਹੈ। ਏਸੀਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ 62 ਲੱਖ ਰੁਪਏ ਅਮਰਿੰਦਰ ਦੇ ਸਾਹਮਣੇ ਮੁਲਜ਼ਮ ਵਿਕਾਸਬੀਰ ਦੇ ਸਾਲੇ ਸਰਬਜੀਤ ਸਿੰਘ ਦੇ ਹਨ।