ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਬੱਚੀ ਦੀ ਮੌਤ, ਪੀੜਤ ਪਰਿਵਾਰ ਵੱਲੋਂ ਡਾਕਟਰ ‘ਤੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ
ਤਰਨਤਾਰਨ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਕਿਹਾ ਕਿ ਪਹਿਲਾਂ ਬੱਚੀ ਠੀਕ ਸੀ ਪਰ ਡਾਕਟਰ ਨੇ ਗਲਤ ਇੰਜੈਕਸ਼ਨ ਲਗਾਇਆ, ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੂਸਾਰ ਕਾਰਵਾਈ ਕੀਤੀ ਜਾਵੇਗੀ। ਉੱਧਰ ਡਾਕਟਰਾਂ ਨੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ ਬੇਬੁਨਿਆਦ ਦੱਸਿਆ।
ਅੰਮ੍ਰਿਤਸਰ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੇ ਬੇਬੇ ਨਾਨਕੀ ਵਿੱਚ ਇੱਕ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਪੀੜਿਤ ਪਰਿਵਾਰ ਵੱਲੋ ਹਸਪਤਾਲ਼ ਦੇ ਡਾਕਟਰਾਂ ਤੇ ਬੱਚੀ ਨੂੰ ਗ਼ਲਤ ਇੰਜੈਕਸ਼ਨ ਲਗਾਉਣ ਦੇ ਨਾਲ ਹੋਈ ਮੌਤ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀ ਤਰਨਤਾਰਨ ਦੇ ਪਿੰਡ ਗੰਡੀਵਿੰਡ ਦੇ ਰਿਹਣ ਵਾਲ਼ੇ ਹਾਂ। ਉਨਾਂ ਦੱਸਿਆ ਕਿ ਸਾਡੀ ਬੱਚੀ ਬੀਮਾਰ ਹੋ ਗਈ ਤੇ ਅਸੀ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਲੈਕੇ ਗਏ।
ਉਨਾਂ ਵੱਲੋਂ ਸਾਨੂੰ ਅੰਮ੍ਰਿਤਸਰ (Ammitsar) ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬੱਚਾ ਵਾਰਡ ਵਿਚ ਰੈਫਰ ਕੀਤਾ ਗਿਆ। ਉਨਾਂ ਕਿਹਾ ਕਿ ਬੱਚੀ ਠੀਕ ਠਾਕ ਸੀ ਤੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਜਿਸਦੀ ਵੀਡਿਓ ਵੀ ਸਾਡੇ ਕੋਲ ਹੈ। ਤੇ ਡਾਕਟਰ ਵੱਲੋਂ ਇੱਕ ਇੰਜੇਕਸਨ ਲਗਾਈਆ ਗਿਆ ਜਿਸ ਤੋ ਬਾਅਦ ਬੱਚੀ ਕੀਰਤਜੋਤ ਨੇ ਹੋਸ਼ ਹੀ ਨਹੀਂ ਸੰਭਾਲੀ ਤੇ ਬੱਚੀ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਨੇ ਡਾਕਟਰਾਂ ਦੇ ਖਿਲਾਫ਼ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।


