SGPC ਨੇ Governor ਤੋਂ ਮੰਗਿਆ ਮੁਲਾਕਾਤ ਦਾ ਸਮਾਂ, ਸਿੱਖ ਗੁਰਦੁਆਰਾ ਸੋਧ ਬਿੱਲ -2023 ਨੂੰ ਵਿਧਾਨਸਭਾ ਚ ਪਾਸ ਕਰਨ ਦਾ ਹੈ ਮਾਮਲਾ
Sikh Gurudwara Amendment Bill-2023: SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੀਸੀ ਦੌਰਾਨ ਕਿਹਾ ਸੀ 21 ਜੂਨ ਨੂੰ ਉਨ੍ਹਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਸੀ, ਪਰ ਇਸਤੋਂ ਪਹਿਲਾਂ ਹੀ ਵਿਸ਼ੇਸ਼ ਇਜਲਾਸ ਬੁਲਾ ਕੇ ਇਹ ਪ੍ਰਸਤਾਵ ਪਾਸ ਕਰ ਦਿੱਤਾ, ਤਾਂ ਜੋਂ ਲੋਕਾਂ ਵਿਚਾਲੇ ਖੁਦ ਨੂੰ ਚੰਗਾ ਸਾਬਿਤ ਕੀਤਾ ਜਾ ਸਕੇ।
ਪੰਜਾਬ ਨਿਊਜ। ਬੀਤੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਇਜਲਾਸ ਦੌਰਾਨ ਸਿੱਖ ਗੁਰਦੁਆਰਾ ਸੋਧ ਬਿੱਲ -2023 ਨੂੰ ਪਾਸ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਐਸਜੀਪੀਸੀ ਹਮਲਾਵਰ ਹੈ। ਇਸੇ ਨੂੰ ਲੈ ਕੇ ਹੁਣ ਐਸਜੀਪੀਸੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਹਾਲਾਂਕਿ ਹਾਲੇ ਤੱਕ ਇਸਦੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਰਾਜਪਾਲ ਹਾਊਸ ਦੇ ਸੂਤਰਾਂ ਦੀ ਮੰਨੀਏ ਤਾਂ ਐਸਜੀਪੀਸੀ ਵੱਲੋਂ ਮੁਲਾਕਾਤ ਦੀ ਅਪੀਲ ਕੀਤੀ ਗਈ ਹੈ।
ਦੱਸ ਦੇਈਏ ਕਿ ਬੀਤੇ ਕੱਲ੍ਹ ਦੀ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਸ ਬਿਲ ਨੂੰ ਰੱਦ ਕਰ ਦਿੱਤਾ ਗਿਆ। ਨਾਲ ਹੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਆਉਂਦੀ 26 ਤਾਰੀਕ ਨੂੰ ਐਸਜੀਪੀਸੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ। ਜਿਸ ਵਿੱਚ ਇਸ ਮੁੱਦੇ ਤੇ ਅਗਲਾ ਕਦਮ ਚੁੱਕਣ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।
ਉੱਧਰ, ਵਿਧਾਨਸਭਾ ਚ ਬਿਲ ਪਾਸ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਚੈਨਲਾਂ ਨੂੰ ਮਿਲਣਾ ਚਾਹੀਦਾ ਹੈ। ਇਸ ਉੱਤੇ ਕਿਸੇ ਇੱਕ ਚੈਨਲ ਦਾ ਅਧਿਕਾਰ ਨਾ ਰਹੇ। ਹਾਲਾਂਕਿ ਉਨ੍ਹਾਂ ਨੇ ਗੁਰਬਾਣੀ ਪ੍ਰਸਾਰਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਗੱਲ ਕਹੀ ਹੈ।SGPC rejects Punjab Government’s Sikh Gurdwara (Amendment) Bill -Special session called on June 26 on Punjab government’s interference in Sikh affairs: Harjinder Singh Dhami Amritsar: The Shiromani Gurdwara Parbandhak Committee (SGPC) has rejected the Sikh Gurdwara (Amendment) pic.twitter.com/yPxYklW85A
— Shiromani Gurdwara Parbandhak Committee (@SGPCAmritsar) June 20, 2023ਇਹ ਵੀ ਪੜ੍ਹੋ


