Yogshala: ਸੀਐੱਮ ਭਗਵੰਤ ਮਾਨ ਨੇ ਜਲੰਧਰ ‘ਚ ਕੀਤੀ ਯੋਗਸ਼ਾਲਾ ਦੀ ਸ਼ੁਰੂਆਤ, ਮਾਨ ਬੋਲੇ-ਸਾਰਿਆਂ ਕੰਮਾਂ ਤੋਂ ਪਹਿਲਾਂ ਸਿਹਤ ਜ਼ਰੂਰੀ
ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਦੀ ਪੀਏਪੀ ਗ੍ਰਾਉਂਡ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨਾਂ ਨੇ ਲੋਕਾਂ ਨੂੰ ਸੰਬੋਧਨ ਕਰਕੇ ਯੋਗ ਦਾ ਲਾਭ ਦੱਸਿਆ। ਮਾਨ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਮੁਹੱਲੇ ਦੇ 25 ਲੋਕ ਯੋਗ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਯੋਗ ਦੀ ਮੁਫਤ ਟ੍ਰੇਨਿੰਗ ਦਾ ਪ੍ਰਬੰਧ ਕਰੇਗੀ।
ਜਲੰਧਰ। ਪੰਜਾਬ ਸਰਕਾਰ ਜਲੰਧਰ ਦੀ ਪੀਏਪੀ ਗ੍ਰਾਉਂਡ ਵਿੱਚ ਯੋਗਸ਼ਾਲਾ ਦੇ ਦੂਜੇ ਫੇਜ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਖੁਦ ਪਹੁੰਚੇ ਕੇ ਯੋਗ ਕੀਤਾ ਤੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਯੋਗ ਤੇ ਸਿਹਤਮੰਦ ਰਹਿਣਾ ਦਾ ਮਹੱਤਵ ਦੱਸਿਆ। ਸੀਐੱਮ ਤੋਂ ਬਿਨਾ ਇਸ ਦੌਰਾਨ ਕਈ ਮੰਤਰੀਆਂ ਅਤੇ ਵੱਡੇ ਅਫਸਰਾਂ ਨੇ ਵੀ ਯੋਗਸ਼ਾਲਾ ਵਿੱਚ ਸ਼ਿਰਕਤ ਕੀਤੀ।
ਪੁਲਿਸ ਵੱਲੋਂ ਸੁਰੱਖਿਆ ਦੇ ਇਸ ਦੌਰਾਨ ਕੜੇ ਇੰਤਜ਼ਾਮ ਕੀਤੇ ਗਏ ਸਨ। ਜਲੰਧਰ (Jalandhar) ਤੋਂ ਇਲ਼ਾਵਾ ਬਠਿੰਡਾ,ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾ ਲਗਾਈ ਗਈ। ਇਸ ਯੋਗਸ਼ਾਲਾ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸੀਐੱਮ ਭਗਵੰਤ ਮਾਨ ਸਮੇਤ ਪੰਜਾਬ ਸਰਕਾਰ ਦੇ ਲਗਭਗ ਸਾਰੇ ਮੰਤਰੀ ਅਤੇ ਆਗੂ ਸ਼ਿਰਕਤ ਕਰਨਗੇ।


