Punjabi Singer ਇੰਦਰਜੀਤ ਸਿੰਘ ਨਿੱਕੂ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਨਤਮਸਤਕ
ਨਿੱਕੂ ਨੇ ਕਿਹਾ ਕਿ ਉਨ੍ਹਾਂ ਨੇ ਥੋੜੇ ਦਿਨ ਪਹਿਲਾ ਪੋਸਟ ਪਾਈ ਸੀ ਕਿ ਪੂਰੀ ਦੁਨਿਆ ਦਾ ਫਰਜ ਹੈ ਕਿ ਜੇਕਰ ਕਿਸੇ ਵੀ ਆਰਟਿਸਟ ਨੇ ਜਾਂ ਕਿਸੇ ਵੀ ਵਰਗ ਦੇ ਇਨਸਾਨ ਨੇ ਸਾਡੀ ਪੰਜਾਬੀ ਮਾਂ ਬੋਲੀ ਲਈ ਕੁੱਝ ਕੀਤਾ ਹੈ ਤਾਂ ਉਸਦੇ ਲਈ ਸਾਨੂੰ ਖੜਾ ਹੋਣਾ ਚਾਹੀਦਾ ਹੈ।
ਅੰਮ੍ਰਿਤਸਰ ਨਿਊਜ: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Singh Nikku) ਸ਼ੁੱਕਰਵਾਰ ਨੂੰ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਕਿ ਅੱਜ ਖ਼ਾਲਸਾ ਪੰਥ ਦੇ ਸਾਜਣਾ ਦਿਵਸ ਤੇ ਖ਼ਾਲਸਾ ਜੀ ਦਾ ਜਨਮ ਹੋਇਆ ਜਿਸਦੇ ਚਲਦੇ ਅੱਜ ਇਥੇ ਪਰਿਵਾਰ ਸਮੇਤ ਇੱਥੇ ਆਏ ਹਨ।
ਬਿੱਟੂ ਨੇ ਕਿਹਾ ਕਿ ਸਾਡੇ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅੱਜ ਦੇ ਖਾਸ ਦਿਨ ਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਕੇ ਨਤਮਸਤਕ ਹੋਈਏ ਸਾਡੇ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਇਹ ਸੱਭ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ।
ਸਿਧੂ ਮੂਸੇਵਾਲਾ ਕਤਲ ਮਾਮਲੇ ਤੇ ਬਿੱਟੂ ਨੇ ਕਿਹਾ ਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਕਰੀਬੀ ਸਨ ਉਨ੍ਹਾਂ ਨੇ ਵੀ ਹੁਣ ਪੋਸਟਾਂ ਪਾਉਣੀਆ ਬੰਦ ਕਰ ਦਿੱਤੀਆਂ ਹਨ, ਪਰਨ ਸਿੱਧੂ ਨੂੰ ਜਦੋਂ ਤੱਕ ਉਸਦੀ ਮੌਤ ਦਾ ਇਨਸਾਫ਼ ਨਹੀਂ ਮਿਲਦਾ, ਉਸ ਦੇ ਮਾਪਿਆਂ ਨੂੰ ਅਤੇ ਉਸ ਦੇ ਚਾਹੁਣ ਵਾਲਿਆਂ ਨੂੰ ਕਦੇ ਵੀ ਚੈਨ ਨਹੀਂ ਮਿਲ ਸਕਦਾ।ਬਿੱਟੂ ਨੇ ਅੱਗੇ ਕਿਹਾ ਕਿ ਸਿੱਧੂ ਨੇ ਪੂਰੀ ਦੁਨੀਆ ਵਿਚ ਸਾਡੀ ਦਸਤਾਰ ਨੂੰ ਪ੍ਰਮੋਟ ਕੀਤਾ। ਕਾਲੇ ਅਤੇ ਗੋਰਿਆਂ ਨੂੰ ਪੰਜਾਬੀ ਗਾਣੇ ਗਾਉਣ ਲੱਗਾ ਦਿੱਤਾ। ਉਸ ਰਾਹੀਂ ਪੰਜਾਬ ਸਰਕਾਰ ਨੂੰ ਕਰੋੜਾਂ ਦੀ ਟੈਕਸ ਮਿਲਿਆ ਪਰ ਹੁਣ ਉਹੀ ਪੰਜਾਬ ਸਰਕਾਰ ਨੇ ਮੂਸੇਵਾਲਾ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਦਿੱਤਾ।
ਇਹ ਵੀ ਪੜ੍ਹੋ
ਉਨ੍ਹਾਂ ਇਲਜਾਮ ਲਗਾਇਆ ਕਿ ਸੂਬਾ ਸਰਕਾਰ ਦਾ ਕਲਾਕਾਰਾਂ ਪ੍ਰਤੀ ਬੜਾ ਹੀ ਲਾਪਰਵਾਹੀ ਭਰਿਆ ਰਵੱਈਆ ਹੈ। ਆਰਟਿਸਟਾਂ ਨੇ ਬਹੁਤ ਸਾਰਾ ਟੈਕਸ ਸਰਕਾਰ ਨੂੰ ਦਿੱਤਾ ਹੈ ਪਰ ਸਰਕਾਰ ਨੇ ਆਰਟਿਸਟਾਂ ਲਈ ਕੁਝ ਨਹੀਂ ਕੀਤਾ।