Punjabi Actor ਦੇਵ ਖ਼ਰੋੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Golden Temple: ਨਵੀਂ ਫਿਲਮ ਸ਼ਰੁ ਕਰਨੀ ਹੋਵੇ ਜਾਂ ਫਿਰ ਕਿਸੇ ਫਿਲਮ ਦੀ ਰਿਲੀਜ ਹੋਵੇ, ਦੇਵ ਖਰੋੜ ਹਰ ਮੌਕੇ ਤੇ ਇੱਥੇ ਆਉਂਦੇ ਹਨ ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਦੇ ਹਨ।
ਅੰਮ੍ਰਿਤਸਰ ਨਿਊਜ। ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਦੇਵ ਖਰੋੜ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਫਿਲਮ ਦੀ ਪੂਰੀ ਟੀਮ ਵੀ ਹਾਜਰ ਸੀ। ਦੇਵ ਵਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਵ ਖਰੋੜ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪਰਮਾਤਮਾ ਦੇ ਇਸ ਦਰ ਤੇ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਦਰ ਤੋਂ ਸਭ ਕੁਝ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦਰ ਤੋਂ ਬਿਨਾਂ ਬੰਦੇ ਦਾ ਕਿਤੇ ਵੀ ਗੁਜ਼ਾਰਾ ਨਹੀਂ ਹੈ।
ਨਵੀਂ ਫਿਲਮ ਸ਼ਰੁ ਕਰਨੀ ਹੋਵੇ ਜਾਂ ਫਿਰ ਕਿਸੇ ਫਿਲਮ ਦੀ ਰਿਲੀਜ ਹੋਵੇ, ਉਹ ਹਰ ਮੌਕੇ ਤੇ ਇੱਥੇ ਆਉਂਦੇ ਹਨ ਅਤੇ ਸਾਰਿਆਂ ਦੀ ਭਲਾਈ ਦੀ ਅਰਦਾਸ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਇਥੇ ਆਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਹੈ। ਆਪਣੇ ਫੈਨਜ਼ ਲਈ ਖਾਸ ਸੰਦੇਸ਼ ਦਿੰਦਿਆਂ ਦੇਵ ਖਰੋੜ ਨੇ ਕਿਹਾ ਕਿ ਉਹ ਆਪਣੇ ਫੈਨਜ਼ ਨੂੰ ਬਹੁਤ ਪਿਆਰ ਕਰਦੇ ਹਨ, ਇਸ ਲਈ ਉਨ੍ਹਾਂ ਦੇ ਫੈਨਜ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ