G-20 Summit 2023 ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤਾ ਸਰਕਾਰ ਖਿਲਾਫ ਪ੍ਰਦਰਸ਼ਨ।
ਅੰਮ੍ਰਿਤਸਰ ਨਿਊਜ: ਇਸ ਵੇਲ੍ਹੇ ਜਿਥੇ
ਜੀ 20 ਸਮਿਟ (G-20 Summit) ਨੂੰ ਲੈ ਕੇ ਹਰ ਪਾਸੇ ਧੂਮ ਮਚੀ ਹੋਈ ਹੈ ਉਥੇ ਹੀ
ਕਿਸਾਨ ਜਥੇਬੰਦੀਆਂ (Farmer Organisation) ਇਸਦੇ ਵਿਰੋਧ ਵਿਚ ਉਤਰ ਆਈਆਂ ਹਨ। ਕਿਸਾਨ ਜੱਥੇਬੰਦੀਆਂ ਇਸ ਸਮਿਟ ਦਾ ਵਿਰੋਧ ਕਰ ਰਹੀਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਡੇ ਲੌਕਾ ਤੇ ਤਸ਼ੱਦਦ ਢਾਈ, ਜਿਨ੍ਹਾਂ ਨੇ
ਸ਼ਹੀਦ ਭਗਤ ਸਿੰਘ (Shaheed Bhagat Singh) ਨੂੰ ਫਾਸੀ ਤੇ ਚੜ੍ਹਾ ਦਿੱਤਾ, ਅੱਜ ਸਾਡੀਆਂ ਸਰਕਾਰਾ ਉਨ੍ਹਾਂ ਵਿਦੇਸ਼ੀਆਂ ਦੀ ਮੇਜਬਾਨੀ ਕਰ ਰਹੀਆ ਹਨ, ਜਿਸਦਾ ਅਸੀ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੇ ਹਾਂ।
ਕਿਸਾਨਾਂ ਨੇ ਦੱਸੀ ਧਰਨੇ ਦੇ ਪਿੱਛੇ ਦੀ ਵਜ੍ਹਾ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ
ਇੰਦਰਬਿੰਦੂ ਨੇ ਕਿਹਾ ਕਿ ਕੇਂਦਰ ਅਤੇ
ਪੰਜਾਬ ਸਰਕਾਰ ਜੀ 20 ਵਿਚ ਜਿਨ੍ਹਾਂ ਮੁਲਕਾਂ ਦੀ ਮੇਜਬਾਨੀ ਕਰ ਰਹੀ ਹੈ, ਉਨ੍ਹਾਂ ਨੇ ਸਦੀਆਂ ਤੱਕ ਸਾਡਾ ਸ਼ੋਸ਼ਣ ਕੀਤਾ। ਸ਼ਹੀਦ ਏ ਆਜਮ ਅਤੇ ਹੌਰ ਕ੍ਰਾਂਤੀਕਾਰੀਆਂ ਨੂੰ ਫਾਸ਼ੀ ਦਿਤੀ ਅਤੇ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ। ਉਨ੍ਹਾਂ ਦੀ ਮੇਜਬਾਨੀ ਕਰ ਸਰਕਾਰ ਸਾਡੇ ਹਿਰਦੇ ਵਲੂੰਧਰ ਰਹੀ ਹੈ ਅਤੇ ਅਸੀ ਇਸ ਕਾਰਨ ਜੀ 20 ਦੇ ਵਿਰੋਧ ਵਿਚ ਉਤਰੇ ਹਾਂ। ਜੋ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਪੱਗ ਸਜਾ ਕੇ ਉਨ੍ਹਾਂ ਦੇ ਨਾਮ ਤੇ ਵੋਟਾਂ ਲੈ ਸਰਕਾਰ ਬਣਾਉਦੇ ਹਨ, ਉਹ ਹੁਣ ਭਗਤ ਸਿੰਘ ਨੂੰ ਸ਼ਹੀਦ ਕਰਨ ਵਾਲਿਆਂ ਦੀ ਮੇਜਬਾਨੀ ਕਰ ਰਹੇ ਹਨ। ਇਹ ਆਪਣੇ ਆਪ ਵਿੱਚ ਬਹੁਤ ਹੀ ਸ਼ਰਮਨਾਕ ਹੈ।
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ਸ਼ੀਲ ਹਾਂ – ਕਿਸਾਨ
ਕਿਸਾਨ ਆਗੂ ਇੰਦਰਬਿੰਦੂ ਨੇ ਅੱਗੇ ਕਿਹਾ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ਸ਼ੀਲ ਹਨ, ਪਰ ਸਰਕਾਰ ਨੇ ਸਾਡੀ ਕਦੇ ਸਾਰ ਨਹੀ ਲਈ। ਕਿਸਾਨਾਂ ਨੂੰ ਬਿਜਲੀ ਮੁਆਫ ਅਤੇ
ਐਮਐਸਪੀ ਸੰਬਧੀ ਸਰਕਾਰ ਦੇ ਲਾਰੇ ਖਤਮ ਨਹੀ ਹੋ ਰਹੇ ਹਨ। ਇਨ੍ਹਾਂ ਗੱਲਾਂ ਤੋਂ ਨਰਾਜ ਹੋ ਕੇ ਉਨ੍ਹਾਂ ਵੱਲੋਂ ਇਸ ਗੁੰਗੀ ਬੋਲੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ