ਚੰਡੀਗੜ੍ਹ ਦੀਆਂ ਬਰੂਹਾਂ 'ਤੇ ਕਿਸਾਨ, ਮੁਲਤਵੀ ਕੀਤਾ ਚੰਡੀਗੜ੍ਹ ਕੂਚ ਦਾ ਫੈਸਲਾ, ਭਲਕੇ ਮੀਟਿੰਗ ਦੌਰਾਨ ਤੈਅ ਹੋਵੇਗੀ ਅਗਲੀ ਰਣਨੀਤੀ | Farmers postponed Chandigarh Protest today know in Punjabi Punjabi news - TV9 Punjabi

ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕਿਸਾਨ, ਮੁਲਤਵੀ ਕੀਤਾ ਚੰਡੀਗੜ੍ਹ ਕੂਚ ਦਾ ਫੈਸਲਾ, ਭਲਕੇ ਮੀਟਿੰਗ ਦੌਰਾਨ ਤੈਅ ਹੋਵੇਗੀ ਅਗਲੀ ਰਣਨੀਤੀ

Published: 

26 Nov 2023 15:16 PM

ਕਿਸਾਨਾਂ ਨੇ 3 ਦਿਨ ਯਾਨੀ 28 ਨਵੰਬਰ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਸੀ। ਫਿਲਹਾਲ ਮੁਹਾਲੀ 'ਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਸੋਮਵਾਰ ਸਵੇਰੇ ਇੱਥੇ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ, ਉਹ ਉੱਥੇ ਧਰਨਾ ਦੇਣਗੇ।

ਚੰਡੀਗੜ੍ਹ ਦੀਆਂ ਬਰੂਹਾਂ ਤੇ ਕਿਸਾਨ, ਮੁਲਤਵੀ ਕੀਤਾ ਚੰਡੀਗੜ੍ਹ ਕੂਚ ਦਾ ਫੈਸਲਾ, ਭਲਕੇ ਮੀਟਿੰਗ ਦੌਰਾਨ ਤੈਅ ਹੋਵੇਗੀ ਅਗਲੀ ਰਣਨੀਤੀ

ਸੰਕੇਤਿਕ ਤਸਵੀਰ

Follow Us On

ਮੁਹਾਲੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਚੰਡੀਗੜ੍ਹ ਕੂਚ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਮੁਹਾਲੀ ਦੇ ਬੁਲਾਰੇ ਰਣਵੀਰ ਸਿੰਘ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸਮੂਹ ਕਿਸਾਨ ਏਅਰਪੋਰਟ ਰੋਡ ਧਰਨੇ ਵਾਲੀ ਥਾਂ ਤੇ ਇਕੱਠੇ ਹੋਣਗੇ। ਸੋਮਵਾਰ ਸਵੇਰੇ ਇੱਥੇ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਕਿਸਾਨਾਂ ਨੇ 3 ਦਿਨ ਯਾਨੀ 28 ਨਵੰਬਰ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ਦੇ ਸਿੰਘੂ-ਟਿਕਰੀ ਬਾਰਡਰ ‘ਤੇ ਹੋਏ ਅੰਦੋਲਨ ਵਾਂਗ ਕਿਸਾਨ ਪੂਰਾ ਸਮਾਨ ਲੈ ਕੇ ਪਹੁੰਚ ਗਏ ਹਨ। ਕਿਸਾਨ ਕੇਂਦਰ ਸਰਕਾਰ ‘ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਅੰਦੋਲਨ ਦੌਰਾਨ ਜਿਨ੍ਹਾਂ ਗੱਲਾਂ ਲਈ ਸਹਿਮਤੀ ਦਿੱਤੀ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ, ਉਹ ਉੱਥੇ ਧਰਨਾ ਦੇਣਗੇ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਪੂਰੀ ਤੈਨਾਤੀ ਕੀਤੀ ਹੈ। ਮੁਹਾਲੀ ਅਤੇ ਪੰਚਕੂਲਾ ਤੋਂ ਆਉਣ ਵਾਲੇ ਰਸਤਿਆਂ ਤੇ ਚੰਡੀਗੜ੍ਹ ਪੁਲਿਸ ਤਾਇਨਾਤ ਹੈ। ਮੁਹਾਲੀ ਵਿੱਚ ਵੀ ਬੈਰੀਕੇਡਿੰਗ ਲਗਾ ਕੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ।

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹੁਣ ਉਹ ਚੰਡੀਗੜ੍ਹ ਬਾਰਡਰ ਤੇ ਧਰਨਾ ਦੇਣਗੇ। ਭਲਕੇ ਸੰਯੁਕਤ ਕਿਸਾਨ ਮੋਰਚਾ (SKM) ਦੀ ਮੀਟਿੰਗ ਹੋਵੇਗੀ। ਜਿਸ ਵਿੱਚ ਚੰਡੀਗੜ੍ਹ ਮਾਰਚ ਸਬੰਧੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਧਰਨਾ 3 ਦਿਨਾਂ ਦਾ ਹੈ ਪਰ ਸਾਡੀਆਂ ਤਿਆਰੀਆਂ ਮੁਕੰਮਲ ਹਨ। ਕੇਂਦਰ ਦੇ ਖਿਲਾਫ ਇਹ ਧਰਨਾ ਇੱਥੋਂ ਦਿੱਲੀ ਤੱਕ ਵੀ ਜਾ ਸਕਦਾ ਹੈ।

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਫਿਲਹਾਲ ਸਾਡੀ ਤਿਆਰੀ ਹੈ ਕਿ ਰਾਜਪਾਲ ਸਾਨੂੰ ਸਮਾਂ ਦੇਣ ਅਤੇ ਕੁਝ ਕਿਸਾਨ ਆਗੂ ਉਨ੍ਹਾਂ ਕੋਲ ਆਪਣੀਆਂ ਮੰਗਾਂ ਰੱਖ ਸਕਦੇ ਹਨ। ਜੇਕਰ ਰਾਜਪਾਲ ਤੋਂ ਸਮਾਂ ਨਾ ਮਿਲਿਆ ਤਾਂ ਚੰਡੀਗੜ੍ਹ ਵੱਲ ਮਾਰਚ ਕਰਨ ਸਬੰਧੀ ਫੈਸਲਾ ਲਿਆ ਜਾਵੇਗਾ।

ਪੰਚਕੂਲਾ ਪੁਲਿਸ ਨੇ ਦਿੱਤੀ ਚਿਤਾਵਨੀ

ਪੰਚਕੂਲਾ ਪੁਲਿਸ ਕਮਿਸ਼ਨਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਬਿਨਾਂ ਇਜ਼ਾਜ਼ਤ ਤੋਂ ਪ੍ਰਦਰਸ਼ਨਕਾਰੀ ਪੰਚਕੂਲਾ ਦੇ ਅੰਦਰ ਜਾਂ ਬਾਹਰ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਨਹੀਂ ਪਾ ਸਕਦੇ ਹਨ ਅਤੇ ਚੰਡੀਗੜ੍ਹ ਵੱਲ ਮਾਰਚ ਕਰਨ ਲਈ ਵੱਖਰੀ ਇਜਾਜ਼ਤ ਲੈਣੀ ਪਵੇਗੀ।

ਮੁਹਾਲੀ ਦੇ ਕਿਸਾਨਾਂ ਨੂੰ ਪਿੰਡ ਫੈਦਾ ਬੈਰੀਅਰ ‘ਤੇ ਰੋਕਿਆ ਜਾਵੇਗਾ

ਮੁਹਾਲੀ ਤੋਂ ਆਉਣ ਵਾਲੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਸਰਹੱਦੀ ਪਿੰਡ ਫੈਦਾ ਵਿਖੇ ਰੋਕਿਆ ਜਾਵੇਗਾ। ਪੁਲਿਸ ਵੱਲੋਂ ਇੱਥੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਇਸ ਲਈ ਮੁਹਾਲੀ ਪੁਲਿਸ ਨਾਲ ਕਈ ਦੌਰ ਦੀ ਗੱਲਬਾਤ ਵੀ ਕੀਤੀ ਹੈ। ਇਸ ਸਰਹੱਦ ਤੋਂ ਆਮ ਲੋਕਾਂ ਲਈ ਰਸਤਾ ਵੀ ਮੋੜ ਦਿੱਤਾ ਗਿਆ ਹੈ।

Exit mobile version