ਜਲੰਧਰ ‘ਚ ਰੇਲ ਗੱਡੀਆਂ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR, ਗੰਨੇ ਦੇ ਰੇਟ ਵਧੇ ਨੂੰ ਲੈਕੇ ਕੀਤਾ ਸੀ ਰੇਲਵੇ ਟਰੈਕ ਜਾਮ

Updated On: 

26 Nov 2023 14:46 PM

24 ਨਵੰਬਰ ਨੂੰ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਕਿਸਾਨਾਂ ਵੱਲੋਂ ਗੰਨੇ ਦੇ ਰੇਟ 'ਚ ਵਾਧੇ ਨੂੰ ਲੈ ਕੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਅਤੇ ਰੇਲਵੇ ਟ੍ਰੈਕ ਜਾਮ ਕੀਤੇ ਗਏ ਸਨ। ਜਿਸ ਤੋਂ ਬਾਅਦ ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ ਆਰਪੀਐਫ ਥਾਣੇ ਵਿੱਚ 350 ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 24 ਨਵੰਬਰ ਨੂੰ 802 ਨੰਬਰ FIR ਦਰਜ ਕੀਤੀ ਗਈ ਹੈ।

ਜਲੰਧਰ ਚ ਰੇਲ ਗੱਡੀਆਂ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR, ਗੰਨੇ ਦੇ ਰੇਟ ਵਧੇ ਨੂੰ ਲੈਕੇ ਕੀਤਾ ਸੀ ਰੇਲਵੇ ਟਰੈਕ ਜਾਮ
Follow Us On

ਜਲੰਧਰ ‘ਚ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰਨ ਵਾਲੇ ਕਿਸਾਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਗੰਨੇ ਦੇ ਰੇਟਾਂ ਵਿੱਚ ਵਾਧੇ ਨੂੰ ਲੈ ਕੇ 24 ਨਵੰਬਰ ਨੂੰ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ ਆਰਪੀਐਫ ਥਾਣੇ ਵਿੱਚ 350 ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸ ਦੀ ਪੁਸ਼ਟੀ ਆਰਪੀਐਫ ਥਾਣਾ ਜਲੰਧਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕੀਤੀ ਹੈ। ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਆਈਪੀਸੀ ਦੀ ਧਾਰਾ 147 ਅਤੇ 174-ਏ ਜੋੜ ਦਿੱਤੀ ਗਈ ਹੈ। ਨਾਮਜ਼ਦ ਕਿਸਾਨਾਂ ਵਿੱਚ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ਾਮਲ ਹਨ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ 24 ਨਵੰਬਰ ਨੂੰ 802 ਨੰਬਰ FIR ਦਰਜ ਕੀਤੀ ਗਈ ਹੈ।

ਹਾਈਵੇਅ 84 ਘੰਟੇ ਤੇ ਰੇਲਵੇ ਟਰੈਕ 24 ਘੰਟੇ ਰਿਹਾ ਬੰਦ

ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਨੂੰ ਕਰੀਬ 84 ਘੰਟੇ ਜਾਮ ਕੀਤਾ ਗਿਆ। ਜਿਸ ਕਾਰਨ ਹਾਈਵੇ ਜਾਮ ਹੋਣ ਕਾਰਨ ਸੈਂਕੜੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 84 ਘੰਟਿਆਂ ਤੋਂ ਬੰਦ ਪਏ ਹਾਈਵੇਅ ਨੂੰ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ 24 ਘੰਟੇ ਟ੍ਰੈਕ ਬੰਦ ਰਹਿਣ ਕਾਰਨ ਕਰੀਬ 182 ਟਰੇਨਾਂ ਪ੍ਰਭਾਵਿਤ ਹੋਈਆਂ। ਵੱਡੀ ਗਿਣਤੀ ਵਿੱਚ ਟਰੇਨਾਂ ਨੂੰ ਰੱਦ ਕਰਨਾ ਪਿਆ।

23 ਨਵੰਬਰ ਨੂੰ 142 ਟ੍ਰੇਨਾਂ ਪ੍ਰਭਾਵਿਤ ਹੋਈਆਂ

23 ਨਵੰਬਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਫੜਨ ਵਾਲੇ ਯਾਤਰੀਆਂ ਨੇ ਫਗਵਾੜਾ ਅਤੇ ਲੁਧਿਆਣਾ ਤੋਂ ਰੇਲਗੱਡੀ ਫੜਨੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਫਗਵਾੜਾ ਅਤੇ ਲੁਧਿਆਣਾ ਤੋਂ ਵੀ ਰੇਲ ਗੱਡੀਆਂ ਫੜਨੀਆਂ ਪਈਆਂ। ਵੀਰਵਾਰ ਨੂੰ ਲਗਭਗ 142 ਟਰੇਨਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ‘ਚ 130 ਮੇਲ-ਐਕਸਪ੍ਰੈੱਸ ਅਤੇ 12 ਲੋਕਲ ਟਰੇਨਾਂ ਸ਼ਾਮਲ ਹਨ। ਕੁੱਲ 63 ਟਰੇਨਾਂ ਦੇ ਰੂਟ ਬਦਲੇ ਗਏ ਹਨ।

Related Stories