ਸੁਨਾਮ: ਧੂਰੀ ਸ਼ੂਗਰ ਮਿੱਲ ਖੋਲ੍ਹਣ ਲਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰਾਂ ਚੋਂ ਲਿਆ ਹਿਰਾਸਤ ਵਿੱਚ

Updated On: 

27 Dec 2023 17:28 PM

ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਘਰਾਂ ਵਿੱਚ ਜਬਰੀ ਵੜ੍ਹ ਕੇ ਚੁੱਕਿਆ ਗਿਆ ਹੈ। ਅੱਜ ਤੱਕ ਨਿੱਜੀ ਮਿਲ ਮਾਲਿਕ ਦੀ ਕਿਸਾਨਾਂ ਨਾਲ ਮੀਟਿੰਗ ਨਹੀਂ ਕਰਵਾਈ ਗਈ। ਉਨ੍ਹਾ ਆਰੋਪ ਲਗਾਇਆ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਅਦਾ ਕੀਤਾ ਸੀ ਕਿ ਉਹ ਧੂਰੀ ਦੇ ਇਲਾਕੇ ਦੀ ਮਿਲ ਬੰਦ ਨਹੀਂ ਹੋਣ ਦੇਣਗੇ ਅਤੇ ਕਿਸਾਨਾਂ ਦੀ ਪੇਮੈਂਟ ਪਹਿਲ ਦੇ ਅਧਾਰ ਤੇ ਕਰਵਾਉਣਗੇ। ਪਰ ਹੁਣ ਕਿਸਾਨਾਂ ਨੂੰ ਸੰਘਰਸ਼ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ।

ਸੁਨਾਮ: ਧੂਰੀ ਸ਼ੂਗਰ ਮਿੱਲ ਖੋਲ੍ਹਣ ਲਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰਾਂ ਚੋਂ ਲਿਆ ਹਿਰਾਸਤ ਵਿੱਚ
Follow Us On

ਧੂਰੀ ਸ਼ੂਗਰ ਮਿੱਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਸਤਾਵਿਤ ਅੰਦੋਲਨ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਚੋਂ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਬੁੱਧਵਾਰ ਸਵੇਰੇ 4 ਵਜੇ ਸੀਨੀਅਰ ਯੂਨੀਅਨ ਆਗੂਆਂ ਦੇ ਘਰਾਂ ‘ਤੇ ਛਾਪਾ ਮਾਰਿਆ। ਯੂਨੀਅਨ ਦੇ ਜ਼ਿਲ੍ਹਾ ਨੁਮਾਇੰਦੇ ਜਸਵੀਰ ਸਿੰਘ ਮੱਦੇਵਾਸ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮੱਕੜ ਸਿੰਘ ਪਾਪੜੀ ਨੂੰ ਪੁਲਿਸ ਨੇ ਸਵੇਰੇ 5 ਵਜੇ ਹਿਰਾਸਤ ਵਿੱਚ ਲੈ ਲਿਆ।

ਇਸ ਦੀ ਸੂਚਨਾ ਮਿਲਦੇ ਹੀ ਯੂਨੀਅਨ ਨੇ ਪੁਲਿਸ ਅਤੇ ਸਰਕਾਰ ਦੀ ਇਸ ਕਾਰਵਾਈ ਦੇ ਖਿਲਾਫ ਲੌਂਗੋਵਾਲ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਪਰ ਕਰੀਬ 3 ਵਜੇ ਪੁਲਿਸ ਨੇ ਅੰਦੋਲਨ ਕਰ ਰਹੇ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਕਾਰਵਾਈ ਖਿਲਾਫ਼ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਦੇ ਸਰਕਾਰ ‘ਤੇ ਇਲਜ਼ਾਮ

ਪੁਲਿਸ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਜਸਵੀਰ ਸਿੰਘ ਮਾੜੇਵਾਸ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧੂਰੀ ਸ਼ੂਗਰ ਮਿੱਲ ਨੂੰ ਹਰ ਹਾਲਤ ਵਿੱਚ ਚਾਲੂ ਕੀਤਾ ਜਾਵੇਗਾ ਅਤੇ ਸਮਾਂ ਆਉਣ ਤੇ ਸਰਕਾਰ ਨੂੰ ਜਵਾਬ ਦਿੱਤਾ ਜਾਵੇਗਾ। ਇਹ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ।

ਦੂਜੇ ਪਾਸੇ ਡੀਐਸਪੀ ਭਰਪੂਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਲੌਂਗੋਵਾਲ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਅੰਦੋਲਨਕਾਰੀ ਕਿਸਾਨਾਂ ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਕਿਸਾਨ ਆਗੂ ਸੋਨੀ ਲੌਂਗੋਵਾਲ ਨੇ ਕਿਹਾ ਦੇਰ ਰਾਤ ਉਨ੍ਹਾਂ ਘਰਾਂ ਵਿੱਚ ਪੁਲਿਸ ਨੇ ਸਾਡੇ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਅਤੇ ਮੇਰੇ ਘਰ ਵੀ ਰੇਡ ਕੀਤੀ। ਮੈਂ ਬਾਹਰ ਹੋਣ ਕਰਕੇ ਬਚ ਗਿਆ। ਸੋਨੀ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਦਾ ਕਾਰਪਰੇਟ ਚਿਹਰਾ ਲੋਕਾਂ ਅੱਗੇ ਨੰਗਾ ਹੋਇਆ ਹੈ ਜਿੱਥੇ ਕਿਸਾਨ ਆਪਣੀ ਬਕਾਇਆ ਰਾਸ਼ੀ ਲੈਣ ਦੇ ਲਈ ਅਤੇ ਗੰਨਾ ਮਿੱਲ ਚਲਾਉਣ ਦੇ ਲਈ ਸੰਘਰਸ਼ ਕਰ ਰਹੇ ਹਨ।

Related Stories
ਅੰਦੋਲਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਿੱਚ ਪਈ ਫੁੱਟ, ਦਿੱਲੀ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਦੇਣਗੇ ਧਰਨੇ
ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕਿਸਾਨ, ਮੁਲਤਵੀ ਕੀਤਾ ਚੰਡੀਗੜ੍ਹ ਕੂਚ ਦਾ ਫੈਸਲਾ, ਭਲਕੇ ਮੀਟਿੰਗ ਦੌਰਾਨ ਤੈਅ ਹੋਵੇਗੀ ਅਗਲੀ ਰਣਨੀਤੀ
ਜਲੰਧਰ ‘ਚ ਰੇਲ ਗੱਡੀਆਂ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR, ਗੰਨੇ ਦੇ ਰੇਟ ਵਧੇ ਨੂੰ ਲੈਕੇ ਕੀਤਾ ਸੀ ਰੇਲਵੇ ਟਰੈਕ ਜਾਮ
ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕਿਸਾਨ: ਸ਼ਹਿਰ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ; ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ
ਜਲੰਧਰ ‘ਚ ਨੈਸ਼ਨਲ ਹਾਈਵੇ ਤੋਂ ਬਾਅਦ ਰੇਲਵੇ ਟਰੈਕ ਜਾਮ, ਦਿੱਲੀ-ਜੰਮੂ NH ‘ਤੇ 3 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਜਾਰੀ
ਵਿਜੀਲੈਂਸ ਵੱਲੋਂ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਦ ਗ੍ਰਿਫਤਾਰ, ਮਿੱਲ ਤੋਂ 42 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ
Exit mobile version