G-20 Summit 2023 ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਧਰਨਾ ਪ੍ਰਦਰਸ਼ਨ
Farmers on Protest: ਕਿਸਾਨ ਆਗੂਆਂ ਦਾ ਇਲਜਾਮ ਹੈ ਕਿ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿਚ ਗੋਲਿਆਂ ਚਲਵਾਈਆਂ, ਜਿਨ੍ਹਾਂ ਨੇ ਸ਼ਹੀਦ ਏ ਆਜਮ ਭਗਤ ਸਿੰਘ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ। ਉਨ੍ਹਾਂ ਦੀ ਮੇਜਬਾਨੀ ਕਰਕੇ ਸਰਕਾਰ ਪੰਜਾਬੀਅਤ ਨੂੰ ਢਾਹ ਲਾ ਰਹੀ ਹੈ।
G-20 Summit 2023 ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤਾ ਸਰਕਾਰ ਖਿਲਾਫ ਪ੍ਰਦਰਸ਼ਨ।
ਅੰਮ੍ਰਿਤਸਰ ਨਿਊਜ: ਇਸ ਵੇਲ੍ਹੇ ਜਿਥੇ ਜੀ 20 ਸਮਿਟ (G-20 Summit) ਨੂੰ ਲੈ ਕੇ ਹਰ ਪਾਸੇ ਧੂਮ ਮਚੀ ਹੋਈ ਹੈ ਉਥੇ ਹੀ ਕਿਸਾਨ ਜਥੇਬੰਦੀਆਂ (Farmer Organisation) ਇਸਦੇ ਵਿਰੋਧ ਵਿਚ ਉਤਰ ਆਈਆਂ ਹਨ। ਕਿਸਾਨ ਜੱਥੇਬੰਦੀਆਂ ਇਸ ਸਮਿਟ ਦਾ ਵਿਰੋਧ ਕਰ ਰਹੀਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਡੇ ਲੌਕਾ ਤੇ ਤਸ਼ੱਦਦ ਢਾਈ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ (Shaheed Bhagat Singh) ਨੂੰ ਫਾਸੀ ਤੇ ਚੜ੍ਹਾ ਦਿੱਤਾ, ਅੱਜ ਸਾਡੀਆਂ ਸਰਕਾਰਾ ਉਨ੍ਹਾਂ ਵਿਦੇਸ਼ੀਆਂ ਦੀ ਮੇਜਬਾਨੀ ਕਰ ਰਹੀਆ ਹਨ, ਜਿਸਦਾ ਅਸੀ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੇ ਹਾਂ।


