ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਪੰਜਾਬ ਬਾਸਮਤੀ 7’ ਨਾਲ ਕਿਸਾਨਾਂ ਨੂੰ ਮਿਲੇਗਾ ਵਧੇਰੇ ਮੁਨਾਫ਼ਾ

ਪੰਜਾਬ ਬਾਸਮਤੀ 7 ਜਾਂ ਪੀਬੀ 7 ਮਜ਼ਬੂਤ-ਸੁਗੰਧ ਵਾਲੀ ਰਵਾਇਤੀ ਬਾਸਮਤੀ ਕਿਸਮ ਬਾਸਮਤੀ 386 ਅਤੇ ਸਭ ਤੋਂ ਪ੍ਰਸਿੱਧ ਬਾਸਮਤੀ ਕਿਸਮ ਪੂਸਾ ਬਾਸਮਤੀ 1121 ਦੇ ਹਾਈਬ੍ਰਿਡ ਨਾਲ ਵਿਕਸਤ ਕੀਤੀ ਗਈ ਹੈ। ਪੰਜਾਬ ਬਾਸਮਤੀ 7 ਪੰਜਾਬ ਵਿੱਚ ਇਮਯੂਨੀਟੀ ਵਧਾਉਣ ਵਾਲੇ ਬੈਕਟੀਰੀਆ ਦੀਆਂ 10 ਕਿਸਮਾਂ ਪੈਣ ਜਾਂਦੀਆਂ ਨੇ।

'ਪੰਜਾਬ ਬਾਸਮਤੀ 7' ਨਾਲ ਕਿਸਾਨਾਂ ਨੂੰ ਮਿਲੇਗਾ ਵਧੇਰੇ ਮੁਨਾਫ਼ਾ
‘ਪੰਜਾਬ ਬਾਸਮਤੀ 7’ ਨਾਲ ਕਿਸਾਨਾਂ ਨੂੰ ਮਿਲੇਗਾ ਵਧੇਰੇ ਮੁਨਾਫ਼ਾ
Follow Us
tv9-punjabi
| Published: 06 Jan 2023 13:18 PM
ਕਣਕ ਅਤੇ ਚੌਲ, ਪੰਜਾਬ ਦੀਆਂ ਦੋ ਮੁਖ ਫਸਲਾਂ ਹਨ ਜਿਸ ਨੂੰ ਕਿਸਾਨ ਹਰ 6 ਮਹੀਨੇ ਬਾਅਦ ਉਗਾਉਂਦਾ ਹੈ। ਪੰਜਾਬ ‘ਚ ਕਣਕ ਅਤੇ ਚੌਲ ਉਗਾਉਣ ਦਾ ਮੁਖ ਕਾਰਨ ਦੇਸ਼ ਭਰ ਵਿਚ ਇਸ ਦੀ ਡਿਮਾਂਡ ਅਤੇ ਐਮਐਸਪੀ ਹੈ। ਦੋਵਾਂ ਫ਼ਸਲਾਂ ਦੀ ਗੁਣਵੱਤਾ ਵਧਾਉਣ ਲਈ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ‘ਚ ਲਗਾਤਾਰ ਸੋਧ ਹੁੰਦਾ ਰਹਿੰਦਾ ਹੈ। ਇਸੇ ਸੋਧ ਦਾ ਨਤੀਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਸਮਤੀ ਚੌਲ ਦੀ ਇੱਕ ਨਵੀਂ ਕਿਸਮ – ਪੰਜਾਬ ਬਾਸਮਤੀ 7 – ਵਿਕਸਿਤ ਕੀਤੀ। ਭਾਵੇਂ ਇਸ ਦੇ ਇਜੱਤ ਨੂੰ ਲਗਭਗ 2 ਸਾਲ ਹੋ ਗਏ ਜਿਸ ਦੌਰਾਨ ਸਾਉਣੀ ਦੇ ਸੀਜ਼ਨ ਵਿੱਚ ਕਿਸਾਨਾਂ ਦੁਆਰਾ ਇਸ ਦੀ ਕਾਸ਼ਤ ਕੀਤੀ ਜਾ ਰਹੀ ਹੈ। ਪੰਜਾਬ ਬਾਸਮਤੀ 7 ਜਾਂ ਪੀਬੀ 7 ਮਜ਼ਬੂਤ-ਸੁਗੰਧ ਵਾਲੀ ਰਵਾਇਤੀ ਬਾਸਮਤੀ ਕਿਸਮ ਬਾਸਮਤੀ 386 ਅਤੇ ਸਭ ਤੋਂ ਪ੍ਰਸਿੱਧ ਬਾਸਮਤੀ ਕਿਸਮ ਪੂਸਾ ਬਾਸਮਤੀ 1121 ਦੇ ਹਾਈਬ੍ਰਿਡ ਨਾਲ ਵਿਕਸਤ ਕੀਤੀ ਗਈ ਹੈ। ਪੰਜਾਬ ਬਾਸਮਤੀ 7 ਪੰਜਾਬ ਵਿੱਚ ਇਮਯੂਨੀਟੀ ਵਧਾਉਣ ਵਾਲੇ ਬੈਕਟੀਰੀਆ ਦੀਆਂ 10 ਕਿਸਮਾਂ ਪੈਣ ਜਾਂਦੀਆਂ ਨੇ। ਪੀਬੀ 7 ਕਿਸਮ ‘ਚ ਪੂਸਾ ਬਾਸਮਤੀ 1121 ਦੇ ਮੁਕਾਬਲੇ ਅਨਾਜ ਦੀ ਵਧੇਰੇ ਪੈਦਾਵਾਰ , ਵਧੇਰੇ ਗੁਣਵੱਤਾ ਅਤੇ ਘਾਟ ਸਮੇਂ ‘ਚ ਤਿਆਰ ਹੋ ਜਾਂਦੀ ਹੈ। ਖੇਤੀਬਾੜੀ ਯੂਨੀਵਰਸਿਟੀ ‘ਚ ਫੀਲਡ ਟਰਾਇਲਾਂ ਦੌਰਾਨ, ਪੀਬੀ 7 ਬਾਸਮਤੀ ਦਾ ਝਾੜ ਪੂਸਾ ਬਾਸਮਤੀ 1121 ਨਾਲੋਂ 11.4% ਵੱਧ ਅਤੇ ਪੂਸਾ ਬਾਸਮਤੀ 1718 ਨਾਲੋਂ 6.1% ਵੱਧ ਨਿਕਲਿਆ । ਇਸ ਕਿਸਮ ਨੇ 19.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੱਤਾਜੋ ਕਿ ਕਿਸਾਨਾਂ ਲਈ ਇਕ ਚੰਗਾ ਉਤਪਾਦਨ ਹੈ। ਪੰਜਾਬ ਬਾਸਮਤੀ 7 ਲਗਭਗ 101 ਦਿਨਾਂ ਵਿੱਚ ਪੱਕ ਜਾਂਦੀ ਹੈ, ਜੋ ਕਿ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਨਾਲੋਂ ਇੱਕ ਹਫ਼ਤਾ ਪਹਿਲਾਂ ਹੈ। ਇਸ ਦੇ ਝਾੜ ਦੀ ਦਰਮਿਆਨੀ ਉਚਾਈ 111 ਸੈਂਟੀਮੀਟਰ ਹੈ। ਇਸ ਦਾ ਮਤਲਬ ਕਿਸਾਨ ਬਾਸਮਤੀ ਦੀ ਇਸ ਕਿਸਮ ਤੋਂ ਵਧੇਰੇ ਮੁਨਾਫ਼ਾ ਕਮਾ ਸਕਦੇ ਨੇ। ਇਸ ਕਿਸਮ ਦੀ ਰੋਪਾਈ ਜੁਲਾਈ ਦੇ ਪਹਿਲੇ ਹਫਤੇ ‘ਚ ਕੀਤੀ ਜਾਂਦੀ ਹੈ ਜਿਸ ਨਾਲ ਪੈਦਾਵਵਰ ਚੰਗੀ ਨਿਕਲਦੀ ਹੈ। ਖੇਤੀਬਾੜੀ ਯੂਨੀਵਰਸਿਟੀ ਵਲੋਂ ਪੀਬੀ 7 ਦੇ ਇਜਾਤ ਅਤੇ ਟ੍ਰਾਇਲ ਤੋਂ ਬਾਅਦ ਕਈ ਕਿਸਾਨਾਂ ਵਲੋਂ ਇਸ ਨੂੰ ਅਪਣਾਇਆ ਗਿਆ ਪਾਰ ਅਜੇ ਵੀ ਵਧੇਰੇ ਕਿਸਾਨ ਬਾਸਮਤੀ ਦੀਆਂ ਪੁਰਾਣੀਆਂ ਕਿਸਮਾਂ ਹੀ ਉਗਾ ਰਹੇ ਨੇ। ਯੂਨੀਵਰਸਟੀ ਅਧਿਕਾਰੀਆਂ ਅਤੇ ਸਰਕਾਰਾਂ ਨੂੰ ਮਿਲ ਕੇ ਕਿਸਾਨਾਂ ਨੂੰ ਖੇਤੀ ਦੇ ਨਵੇਂ ਬੀਜ ਅਤੇ ਨਵੇਂ ਉਪਰਾਲਿਆਂ ਨੂੰ ਅਪਨਾਉਣ ਦੀ ਟਰੇਨਿੰਗ ਅਤੇ ਹਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਘਾਟ ਲਾਗਤ ‘ਚ ਵਧੇਰੇ ਪੈਦਾਵਾਰ ਅਤੇ ਮੁਨਾਫ਼ਾ ਲਿਆ ਜਾ ਸਕੇ।

Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ...
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ...
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ......
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ...
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ...
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ...
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ...
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ...