ETO Met Gill: ਗੋਲੀ ਲੱਗਣ ਨਾਲ ਜਖਮੀ ਹੋਏ ਬੀਜੇਪੀ ਆਗੂ ਬਲਵਿੰਦਰ ਸਿੰਘ ਦਾ ਹਾਲ ਜਾਣਨ ਪਹੁੰਚੇ ਹਰਭਜਨ ਸਿੰਘ ਈਟੀਉ
Crime News: ਬੀਤੀ ਰਾਤ ਇੱਕ ਨਕਾਬਪੋਸ਼ ਨੇ ਗਿੱਲ ਦੇ ਘਰ ਵੜ੍ਹ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਬੀਜੇਪੀ ਆਗੂ ਬਲਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ, ਜਿੱਥੇ ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਅੰਮ੍ਰਿਤਸਰ ਨਿਊਜ: ਬੀਤੀ ਰਾਤ ਜੰਡਿਆਲਾ ਵਿਖੇ ਗੋਲੀ ਲੱਗਣ ਤੋਂ ਬਾਅਦ ਜਖਮੀ ਹੋਏ ਬੀਜੇਪੀ ਆਗੂ ਬਲਵਿੰਦਰ ਸਿੰਘ ਗਿੱਲ (Balwinder Singh Gill) ਦੀ ਸਿਹਤ ਦਾ ਹਾਲ ਪੁੱਛਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਉ (Harbhajan Singh ETO) ਹਸਪਤਾਲ ਪਹੁੰਚੇ। ਉਨ੍ਹਾਂ ਨੇ ਗਿੱਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਮੀਡੀਆ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ।
ਹਰਭਜਨ ਸਿੰਘ ਈਟੀਉ ਨੇ ਦੱਸਿਆ ਕਿ ਬਲਵਿੰਦਰ ਸਿੰਘ ਦਾ ਆਪਰੇਸ਼ਨ ਸਫਲ ਰਿਹਾ ਹੈ ਅਤੇ ਇਕ ਡੇਢ ਮਹੀਨੇ ਵਿਚ ਉਹ ਪੁਰਨ ਤੋਰ ਤੇ ਠੀਕ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬਧੀ ਉਨ੍ਹਾਂ ਨੇ ਐਸਐਸਪੀ ਦਿਹਾਤੀ ਨਾਲ ਗਲਬਾਤ ਕੀਤੀ ਹੈ। ਉਨ੍ਹਾਂ ਦੀਆਂ ਟੀਮਾਂ ਇਸ ਕੰਮ ਟਤੇ ਲਗੀਆ ਹਨ ਅਤੇ ਛੇਤੀ ਹੀ ਮੁਲਜਮ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਬੀਤੀ ਰਾਤ ਬਦਮਾਸ਼ਾਂ ਨੇ ਪ੍ਰਦੇਸ਼ ਬੀਜੇਪੀ ਐੱਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ ਨੂੰ ਐਤਵਾਰ ਦੇਰ ਰਾਤ ਉਨ੍ਹਾਂ ਦੇ ਘਰ ਵਿੱਚ ਵੜ ਕੇ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਪਹਿਲਾਂ ਸਥਾਨਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਤੇ ਜਿਆਦਾ ਹਾਲਤ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ, ਜਿੱਥੇ ਹੁਣ ਡਾਕਟਰਾਂ ਨੇ ਗਿੱਲ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਸਿਹਤਮੰਦ ਹੋ ਕੇ ਘਰ ਪਰਤ ਜਾਣਗੇ।
ਇਹ ਵੀ ਪੜ੍ਹੋ
ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਮਾਰੀ ਸੀ ਗੋਲੀ
ਪੁਲਿਸ (police) ਮੁਤਾਬਿਕ ਬੀਤੀ ਰਾਤ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਬਲਵਿੰਦਰ ਸਿੰਘ ਨੂੰ ਉਦੋਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਘਰ ਵਿੱਚ ਅਰਾਮ ਕਰ ਰਹੇ ਸਨ। ਜਾਣਕਾਰੀ ਅਨੂਸਾਰ ਬੀਜੇਪੀ ਦੇ ਆਗੂ ਦੇ ਘਰ ਪਹੁੰਚੇ ਮੁਲਜ਼ਮਾਂ ਨੇ ਉਨ੍ਹਾਂ ਦਾ ਦਰਵਾਜਾ ਖੜਕਾਇਆ ਜਿਵੇਂ ਹੀ ਬਲਵਿੰਦਰ ਸਿੰਘ ਦਰਵਾਜਾ ਖੋਲ੍ਹਣ ਗਏ ਤਾਂ ਬਦਮਾਸ਼ਾਂ ਨੇ ਉਨਾਂ ਨੂੰ ਗੋਲੀ ਮਾਰ ਦਿੱਤੀ।ਜਿਸ ਨਾਲ ਉਹ ਗੰਭੀਰ ਰੂਪ ਨਾਲ ਜਖਮੀ ਹੋ ਗਏ।