ਜਨਤਕ ਥਾਵਾਂ ‘ਤੇ ‘Amritpal Singh ਵਾਂਟੇਡ’ ਦੇ ਲਗਾਏ ਪੋਸਟਰ, ਜਾਣਕਾਰੀ ਦੇਣ ਵਾਲੇ ਦਾ ਨਾਂਅ ਰੱਖਿਆ ਜਾਵੇਗਾ ਗੁਪਤ-ਪੁਲਿਸ
Punjab Police ਵੱਲੋਂ ਹਾਲੇ ਵੀ ਆਪਰੇਸ਼ਨ ਅੰਮ੍ਰਿਤਪਾਲ ਜਾਰੀ ਹੈ ਹਾਲਾਂਕਿ ਅੰਮ੍ਰਿਤਪਾਲ ਨਜ਼ਦੀਕੀ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ। ਪਰ ਵਾਰਿਸ ਪੰਜਾਬ ਦਾ ਮੁਖੀ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ,, ਜਿਸ ਕਾਰਨ ਪੁਲਿਸ ਨੇ ਸੁਨਾਮ ਵਿੱਚ ਰੇਲਵੇ ਸਟੇਸ਼ਨ ਸਣੇ ਸਾਰੀਆਂ ਜਨਤਕ ਥਾਵਾਂ 'ਤੇ 'ਅੰਮ੍ਰਿਤਪਾਲ ਸਿੰਘ ਵਾਂਟੇਡ' ਦੇ ਪੋਸਟ ਲਗਾਏ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਪੋਸਟਰ ਪੂਰੇ ਪੰਜਾਬ ਵਿੱਚ ਲਗਾਏ ਗਏ ਹਨ।
ਜਨਤਕ ਥਾਵਾਂ ‘ਤੇ ‘ਅੰਮ੍ਰਿਤਪਾਲ ਸਿੰਘ ਵਾਂਟੇਡ’ ਦੇ ਲਗਾਏ ਪੋਸਟਰ, ਜਾਣਕਾਰੀ ਦੇਣ ਵਾਲੇ ਦਾ ਨਾਂਅ ਰੱਖਿਆ ਜਾਵੇਗਾ ਗੁਪਤ-ਪੁਲਿਸ।
ਸੁਨਾਮ। ਪੰਜਾਬ ਪੁਲਿਸ ਨੇ ਸੁਨਾਮ ਦੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਜਨਤਕ ਥਾਵਾਂ ‘ਤੇ ‘ਅੰਮ੍ਰਿਤਪਾਲ ਸਿੰਘ ਵਾਂਟੇਡ’ ‘(Amritpal Singh Wanted) ਦੇ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ ਵਿੱਚ ਲਿਖਿਆ ਗਿਆ ਹੈ ਕਿ ਵਾਰਿਸ ਪੰਜਾਬ ਦੇ ਪ੍ਰਧਾਨ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇ। ਪੋਸਟਰ ਮੁੱਖ ਤੌਰ ‘ਤੇ ਰੇਲਵੇ ਸਟੇਸ਼ਨ ‘ਤੇ ਦੇਖੇ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਪੋਸਟਰ ਸੂਬੇ ਭਰ ਵਿੱਚ ਚਿਪਕਾਏ ਗਏ ਹਨ।


