Amritsar ਦੇ ਜੰਡਿਆਲਾ ਹਲਕੇ ਵਿੱਚ ਬੀਜੇਪੀ ਆਗੂ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਇੱਕ ਨਕਾਬਪੋਸ਼ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਫਿਲਹਾਲ ਬੀਜੇਪੀ ਆਗੂ ਬਲਵਿੰਦਰ ਸਿੰਘ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਹੈ, ਜਿੱਥੇ ਉਨਾਂ ਦੀ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ। ਜਿਲੇ ਵਿੱਚ ਲਗਾਤਾਰ ਕ੍ਰਾਈਮ ਵੱਧਦਾ ਜਾ ਰਿਹਾ ਹੈ। ਸਰੇਆਮ ਇੱਥੇ ਬਦਮਾਸ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਤੇ ਹੁਣ ਮੁੜ ਅੰਮ੍ਰਿਤਸਰ (Amritsar) ਦੇ ਜੰਡਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਬਦਮਾਸ਼ਾਂ ਨੇ ਪ੍ਰਦੇਸ਼ ਬੀਜੇਪੀ ਐੱਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ ਨੂੰ ਐਤਵਾਰ ਦੇਰ ਰਾਤ ਗੋਲੀ ਮਾਰ ਦਿੱਤੀ।
ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਸਥਾਨਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਤੇ ਜਿਆਦਾ ਹਾਲਤ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ, ਜਿੱਥੇ ਬਲਵਿੰਦਰ ਸਿੰਘ ਦੀ ਹਾਲਤ ਨਾਜੁਕ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।


