Amritsar ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ
ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆਂ ਵਿੱਚ ਅਮਨ ਸ਼ਾਂਤੀ ਲਈ ਦੁਆ ਕੀਤੀ। ਮੁਹੰਮਦ ਦਾਨਿਸ਼ ਨਾਇਬ ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ।
Amritsar ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ।
ਅੰਮ੍ਰਿਤਸਰ। ਈਦ-ਉਲ-ਫਿਤਰ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਅੰਮ੍ਰਿਤਸਰ (Amritsar) ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ‘ਚ ਵੀ ਸ਼ਨੀਵਾਰ ਸਵੇਰੇ ਨਮਾਜ਼ ਅਤਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇਕ-ਦੂਜੇ ਨੂੰ ਈਦ ਦੀ ਮੁਬਾਰਕਬਾਦ ਦੇ ਕੇ ਰੋਜ਼ੇ ਦੀ ਸਮਾਪਤੀ ਕੀਤੀ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆਂ ‘ਚ ਸ਼ਾਂਤੀ ਕਾਇਮ ਰਹਿਣ ਦੀ ਦੁਆ ਕੀਤੀ। ਮੁਹੰਮਦ ਦਾਨਿਸ਼ ਨਾਇਬ ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ


