Loot In Amritsar: ਅੰਮ੍ਰਿਤਸਰ ‘ਚ ਦਿਨ ਦਿਹਾੜੇ ਸਾਢੇ 10 ਲੱਖ ਦੀ ਲੁੱਟ, ਅੱਖਾਂ ‘ਚ ਮਿਰਚਾਂ ਪਾਕੇ ਅਤੇ ਪਿਸਤੌਲ ਦੀ ਨੌਕ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਪੰਜਾਬ ਸਰਕਾਰ ਕਾਨੂੰਨ ਵਿਵਸਥਾ ਠੀਕ ਹੋਣ ਦੇ ਦਾਅਵੇ ਕਰਦੀ ਹੈ ਪਰ ਪੰਜਾਬ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ। ਤੇ ਹੁਣ ਅੰਮ੍ਰਿਤਸਰ ਵਿੱਚ ਕਰੀਬ ਸਾਢੇ 10 ਲੱਖ ਰੁਪਏ ਦੀ ਲੁੱਟ ਦੀ ਖਬਰ ਆਈ ਹੈ। ਚਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਕਰੋੜਾਂ ਦੀ ਲੁੱਟ ਹੋਈ ਸੀ।
‘ਪੀੜਤ ਕਰਦਾ ਹੈ ਕੈਸ਼ ਇੱਕਠਾ ਕਰਨ ਦਾ ਕੰਮ’
ਜਿਸ ਨੌਜਵਾਨ ਤੋਂ ਇਹ ਲੁੱਟ ਹੋਈ ਹੈ ਉਸਦਾ ਨਾਂਅ ਸ਼ਰਨਜੀਤ ਦੱਸਿਆ ਜਾ ਰਿਹਾ ਹੈ, ਜਿਹੜਾ ਕਿ ਘਟਨਾ ਵਿੱਚ ਗੰਭੀਰ ਜ਼ਖਮੀ ਹੋ ਗਿਆ ਤੇ ਹੁਣ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੀੜਤ ਸ਼ਰਨਜੀਤ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ਦੇ ਕੈਸ਼ ਇਕੱਠਾ ਕਰਨ ਦਾ ਕੰਮ ਕਰਦਾ ਹਾਂ ਤੇ ਕਬੀਰ ਪਾਰਕ ਕੌਲ ਕੈਸ਼ ਇਕੱਠਾ ਕਰਨ ਲਈ ਜਾ ਰਿਹਾ ਸੀ ਪਿੱਛੋਂ ਮੋਟਰਸਾਇਕਲ ਤੇ ਸਵਾਰ ਬਦਮਾਸ਼ਾਂ ਨੇ ਉਸਦੇ ਅੱਗੇ ਮੋਟਰਸਾਈਕਲ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਅੱਖਾਂ ਵਿੱਚ ਮਿਰਚਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਸਾਢੇ 10 ਲੱਖ ਦੇ ਕਰੀਬ ਨਗਦੀ ਖੋਹ ਲਈ ਤੇ ਉਹ ਫਰਾਰ ਹੋ ਗਏ।ਚਾਰ ਬਦਮਾਸ਼ਾਂ ਨੇ ਕੀਤੀ ਲੁੱਟ-ਏਸੀਪੀ
ਮੌਕੇ ‘ਤੇ ਪੁਹੰਚੇ ਏਸੀਪੀ (ACP) ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਲ ਇੱਕ ਨੌਜਵਾਨ ਕੋਲੋ ਚਾਰ ਦੇ ਕਰੀਬ ਬਦਮਾਸ਼ਾਂ ਨੇ ਲੁੱਟ ਕੀਤੀ ਹੈ। ਏਸੀਪੀ ਨੇ ਦੱਸਿਆ ਕਿ ਜਿਸ ਨੌਜਵਾਨ ਤੋਂ ਲੁੱਟ ਹੋਈ ਹੈ ਉਹ ਰੇਡੀਅਨ ਕੈਸ਼ ਏਜੇਂਸੀ ਦੇ ਮੁਲਾਜਮ ਹੈ। ਏਸੀਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਥੇ ਹੀ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਨੌਜਵਾਨ ਪਿਛਲੇ ਇੱਕ ਸਾਲ ਤੋਂ ਪਹਿਲਾਂ ਤੋਂ ਸਾਡੇ ਕੋਲ ਕੰਮ ਕਰ ਰਿਹਾ ਹੈ ਕਦੇ ਇਸ ਤਰਾਂ ਦੀ ਕੋਈ ਗੱਲ ਨਹੀਂ ਹੋਈ। ਉਨਾਂ ਨੇ ਕਿਹਾ ਕਿ ਇਹ ਨੌਜਵਾਨ ਇਮਾਦਾਰੀ ਨਾਲ ਕੰਮ ਕਰ ਰਿਹਾ ਸੀ। ਪਰ ਚਾਰ ਬਦਮਾਸ਼ਾਂ ਨੇ ਉਸ ਕੋਲੋਂ 10 ਲੱਖ ਤੋਂ ਵੱਧ ਦੀ ਰਾਸ਼ੀ ਦੀ ਲੁੱਟ ਕਰ ਲਈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
