Murder: ਅੰਮ੍ਰਿਤਸਰ ‘ਚ ਜਵਾਈ ਨੂੰ ਕੁੱਟ-ਕੁੱਟਕੇ ਉਤਾਰਿਆ ਮੌਤ ਦੇ ਘਾਟ, ਕਤਲ ਕਰਕੇ ਲਾਸ਼ ਗਲੀ ‘ਚ ਸੁੱਟੀ, ਪੁਲਿਸ ਵੱਲ਼ੋਂ ਜਾਂਚ ਸ਼ੁਰੂ
Crime: ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੀ ਇਹ ਘਟਨਾ ਹੈ ਜਿਸਦੇ ਤਹਿਤ ਸਹੂਰਾ ਪਰਿਵਾਰ 'ਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਕੁੱਟਮਾਰ ਕਰਕੇ ਜਵਾਈ ਦੀ ਹੱਤਿਆ ਕੀਤੀ ਹੈ,, ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਸਹੂਰਾ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜਾਂਚ ਅਧਿਕਾਰੀ ਨੇ ਕਿਹਾ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਹੈ।

ਅੰਮ੍ਰਿਤਸਰ। ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਲੋਪੋਕੇ (Lopoke) ਵਿੱਚ ਇੱਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਹੈ ਕਿ ਸਹੂਰੇ ਪਰਿਵਾਰ ਵੱਲੋ ਪਿੰਡ ਭੀਲੋਵਾਲ ਕੱਚਾ ਦੇ ਇੱਕ ਵਿਅਕਤੀ ਕੁੱਟਮਾਰ ਕਰਕੇ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ।
ਇਸ ਸਬੰਧੀ ਦੋਸ਼ ਲਗਾਉਦਿਆ ਮ੍ਰਿਤਕ ਨਿਰੰਜਨ ਸਿੰਘ ਭਤੀਜੇ ਗੋਰਾ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਸਹੂਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਉਸਦੀ ਪਤਨੀ ਆਪਣੇ ਪੇਕੇ ਪਰਿਵਾਰ ਰਹਿ ਸੀ।ਐਤਵਾਰ ਜਦੋਂ ਉਨ੍ਹਾਂ ਦਾ ਚਾਚਾ ਲੋਪੋਕੇ ਆਪਣੇ ਸਹੂਰੇ ਘਰ ਆਇਆ ਤਾਂ ਕੁੱਟਮਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸਦੀ ਲਾਸ਼ ਨੂੰ ਗਲੀ ਵਿੱਚ ਸੁੱਟ ਦਿੱਤਾ।