Punjab: ਭੂਆ ਦੇ ਪੁੱਤਰ ਨੂੰ ਪਹਿਲਾਂ ਪਿਆਈ ਸ਼ਰਾਬ, ਫਿਰ ਸਿਰ ‘ਚ ਦਾਤਰ ਮਾਰ ਕੇ ਕੀਤਾ ਕਤਲ, ਨਹਿਰ ‘ਚ ਸੁੱਟੀ ਲਾਸ਼

Updated On: 

26 May 2023 12:38 PM

Crime News: ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣੇ ਚਚੇਰੇ ਭਰਾ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ।

Punjab: ਭੂਆ ਦੇ ਪੁੱਤਰ ਨੂੰ ਪਹਿਲਾਂ ਪਿਆਈ ਸ਼ਰਾਬ, ਫਿਰ ਸਿਰ ‘ਚ ਦਾਤਰ ਮਾਰ ਕੇ ਕੀਤਾ ਕਤਲ, ਨਹਿਰ ‘ਚ ਸੁੱਟੀ ਲਾਸ਼

ਲੁਧਿਆਣਾ ਨਿਊਜ: ਜਗਰਾਉਂ ਨੇੜਲੇ ਪਿੰਡ ਚੌਂਕੀਮਾਨ ਵਿੱਚ ਵਿਦੇਸ਼ ਤੋਂ ਆਏ ਇੱਕ ਨੌਜਵਾਨ ਨੇ ਆਪਣੇ ਭੂਆ ਦੇ ਪੁੱਤਰ ਦੇ ਸਿਰ ਵਿੱਚ ਦਾਤਰ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (29) ਵਜੋਂ ਹੋਈ ਹੈ। ਉਸ ਦੀ ਮਾਤਾ ਕੁਲਵੰਤ ਕੌਰ ਅਨੁਸਾਰ ਅਮਨਦੀਪ ਦੇ ਮਾਮੇ ਦਾ ਪੁੱਤਰ ਅਤੇ ਮੁਲਜ਼ਮ ਇਕਬਾਲ ਸਿੰਘ (26) ਵਾਸੀ ਜੋਧਾਂ ਕੁਝ ਸਮਾਂ ਇੰਗਲੈਂਡ ਰਹਿਣ ਮਗਰੋਂ ਬੀਤੇ ਦਿਨੀਂ ਪਿੰਡ ਪਰਤਿਆ ਸੀ। ਉਹ ਆਪਣੀ ਭੂਆ ਦੇ ਪਿੰਡ ਚੌਂਕੀਮਾਨ ਆਇਆ ਤੇ ਭੂਆ ਦੇ ਪੁੱਤਰ ਅਮਨਦੀਪ ਨੂੰ ਆਪਣੇ ਨਾਲ ਕਿਤੇ ਲੈ ਗਿਆ।

ਜਾਣਕਾਰੀ ਮੁਤਾਬਕ, ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ। ਪਿੰਡ ਬੱਲੋਵਾਲ ਕੋਲ ਜਾ ਕੇ ਉਸ ਨੇ ਅਮਨਦੀਪ ਦੇ ਸਿਰ ਤੇ ਦਾਤਰ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਤਲ ਮਗਰੋਂ ਉਸ ਨੇ ਅਮਨਦੀਪ ਦੀ ਲਾਸ਼ ਸੁਧਾਰ ਵਾਲੀ ਨਹਿਰ ਚ ਸੁੱਟ ਦਿੱਤੀ ਸੀ।ਲੁਧਿਆਣਾ ਦਿਹਾਤੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਚਚੇਰੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਜਦੋਂ ਨੌਜਵਾਨ ਘਰ ਵਾਪਸ ਨਹੀਂ ਆਇਆ ਤਾਂ ਰਿਸ਼ਤੇਦਾਰਾਂ ਨੇ ਬੁੱਧਵਾਰ ਸਵੇਰੇ ਉਸ ਦੀ ਭਾਲ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਉਸਦੀ ਲਾਸ਼ ਸੁਧਾਰ ਦੀ ਨਹਿਰ ਵਿੱਚ ਤੈਰਦੀ ਹੋਈ ਮਿਲੀ।

ਸ਼ਰਾਬ ਪਿਆ ਕੇ ਕੀਤਾ ਕਤਲ

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਹ ਅਮਨਦੀਪ ਸਿੰਘ ਉਰਫ਼ ਆਮਨਾ ਅਤੇ ਇੱਕ ਦੋਸਤ ਮਨਜੋਤ ਸਿੰਘ ਉਰਫ਼ ਹਨੀ ਨਾਲ ਸੜਕ ਤੇ ਖੜ੍ਹਾ ਸੀ। ਉਦੋਂ ਇਕਬਾਲ ਸਿੰਘ ਵਾਸੀ ਜੋਧਾਂ ਆਪਣੀ ਸਵਿਫਟ ਕਾਰ ਵਿਚ ਉਥੇ ਆਇਆ। ਉਸਨੇ ਉਨ੍ਹਾਂ ਨਾਲ ਕੁਝ ਮਿੰਟਾਂ ਲਈ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਨਾਲ ਸ਼ਰਾਬ ਪੀਣ ਲਈ ਜ਼ੋਰ ਪਾਇਆ ਅਤੇ ਉਹ ਮੰਨ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਚੌਕੀਮਾਨ-ਸੋਹੀਆਂ ਰੋਡ ‘ਤੇ ਇੱਕ ਖੇਤ ਵਿੱਚ ਗਏ, ਜਿੱਥੇ ਅਮਨਦੀਪ ਸਿੰਘ (ਮ੍ਰਿਤਕ) ਅਤੇ ਮਨਜੋਤ ਸਿੰਘ ਨੇ ਸ਼ਰਾਬ ਪੀਤੀ ਪਰ ਇਕਬਾਲ ਸਿੰਘ ਨੇ ਨਹੀਂ ਪੀਤੀ।

ਨਹਿਰ ‘ਚੋਂ ਮਿਲੀ ਲਾਸ਼

ਫਿਰ ਉਸ ਨੇ ਮੈਨੂੰ ਅਤੇ ਮਨਜੋਤ ਸਿੰਘ ਨੂੰ ਸਾਡੇ ਘਰ ਛੱਡ ਦਿੱਤਾ ਪਰ ਅਮਨਦੀਪ ਸਿੰਘ ਨੂੰ ਆਪਣੇ ਨਾਲ ਲੈ ਗਿਆ। ਹਾਲਾਂਕਿ, ਬੁੱਧਵਾਰ ਸਵੇਰੇ ਅਮਨਦੀਪ ਸਿੰਘ ਦੀ ਮਾਂ ਨੇ ਸਾਨੂੰ ਦੱਸਿਆ ਕਿ ਉਹ ਪੂਰੀ ਰਾਤ ਘਰ ਨਹੀਂ ਪਹੁੰਚਿਆ। ਅਸੀਂ ਪੁੱਛਗਿੱਛ ਲਈ ਇਕਬਾਲ ਸਿੰਘ ਦੇ ਘਰ ਪਹੁੰਚੇ, ਪਰ ਉਸ ਨੇ ਵੀ ਕੁਝ ਨਹੀਂ ਦੱਸਿਆ। ਇਸ ਤੋਂ ਬਾਅਦ ਅਸੀਂ ਅਮਨਦੀਪ ਸਿੰਘ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਥਾਣਾ ਸੁਧਾਰ ਵਿਖੇ ਪਾਵਰ ਗਰਿੱਡ ਦੇ ਕੋਲ ਇੱਕ ਨਹਿਰ ਵਿੱਚੋਂ ਮਿਲੀ। ਉਸ ਦੇ ਸਿਰ ਅਤੇ ਚਿਹਰੇ ‘ਤੇ ਕਈ ਸੱਟਾਂ ਸਨ। ਅਸੀਂ ਆਸ-ਪਾਸ ਦੇ ਇਲਾਕਿਆਂ ਦੀ ਵੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੁਧਾਰ ਪੁਲ ਤੋਂ ਨਾਰੰਗਵਾਲ ਤੱਕ ਪੂਰੇ ਚਿੱਕੜ ਵਾਲੇ ਇਲਾਕੇ ਵਿਚ ਖੂਨ ਦੇ ਧੱਬੇ ਸਨ।

ਇਹ ਵੀ ਪੜ੍ਹੋ: ਬੰਬੀਹਾ ਗੈਂਗ ਨੇ ਲਈ ਗੈਂਗਸਟਰ ਜਰਨੈਲ ਸਿੰਘ ਦੇ ਕਤਲ ਦੀ ਜਿੰਮੇਦਾਰੀ, ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣੇ ਚਚੇਰੇ ਭਰਾ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਐਸਐਸਪੀ ਨੇ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ (ਇਕਬਾਲ ਸਿੰਘ) ਨੇ ਆਪਣੇ ਚਚੇਰੇ ਭਰਾ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਭੈਣ ਦੇ ਤਲਾਕ ਲਈ ਜ਼ਿੰਮੇਵਾਰ

ਮ੍ਰਿਤਕ ਦੇ ਪਿਤੀ ਸਰਬਜੀਤ ਸਿੰਘ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਅਤੇ ਉਸਦੀ ਪਤਨੀ ਦਾ ਪਹਿਲਾ ਬੱਚਾ ਹੋਣ ਵਾਲਾ ਹੈ। ਥਾਣਾ ਜੋਧਾਂ ਦੇ ਐਸਐਚਓ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਮੰਨਣਾ ਸੀ ਕਿ ਅਮਨਦੀਪ ਸਿੰਘ ਉਸ ਦੀ ਭੈਣ ਦੇ ਤਲਾਕ ਲਈ ਜ਼ਿੰਮੇਵਾਰ ਹੈ। ਇਸ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਉਸ ਨੇ ਅਮਨਦੀਪ ਸਿੰਘ ‘ਤੇ ਛੇ-ਸੱਤ ਵਾਰ ਦਾਤਰੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੋਧਾਂ ਥਾਣੇ ਵਿੱਚ ਕਤਲ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us On

Published: 26 May 2023 12:02 PM

Related News