Oman’ਚ ਫਸੀਆਂ 36 ਪੰਜਾਬੀ ਕੁੜੀਆਂ ਨੂੰ ਭਾਰਤ ਲਿਆਂਦਾ ਜਾਵੇਗਾ, ਹੁਣ ਤੱਕ 13 ਦੀ ਹੋਈ ਪਛਾਣ
ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਓਮਾਨ ਵਿੱਚ ਫਸੀਆਂ 36 ਪੰਜਾਬੀ ਕੁੜੀਆਂ ਨੂੰ ਭਾਰਤ ਲਿਆਂਦਾ ਜਾਵੇਗਾ। ਹੁਣ ਤੱਕ 13 ਲੜਕੀਆਂ ਦੀ ਪਛਾਣ ਹੋ ਚੁੱਕੀ ਹੈ। ਉਥੋਂ ਦੀ ਸਰਕਾਰ ਨੇ ਲੜਕੀਆਂ 'ਤੇ ਦੋ ਤੋਂ ਢਾਈ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਅੰਮਿ੍ਤਸਰ। ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਮੱਥਾ ਟੇਕਣ ਮਗਰੋਂ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਦਾ ਜੁਰਮਾਨਾ ਅਤੇ ਮੁਆਵਜ਼ਾ ਖੁਦ ਅਦਾ ਕਰਕੇ ਇੰਨਾਂ ਗਰੀਬ ਲੜਕੀਆਂ ਨੂੰ ਵਾਪਿਸ ਲਿਆਉਣ ਲਈ ਮਿਸ਼ਨ ਹੋਪ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਭਾਰਤੀ ਦੂਤਾਵਾਸ ਨਾਲ ਗੱਲ ਕੀਤੀ ਹੋਈ ਹੈ ਤੇ ਉਥੋਂ ਸਹਿਯੋਗ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ 36 ਲੜਕੀਆਂ ਵਿੱਚੋਂ 13 ਦੀ ਪਛਾਣ ਹੋਈ ਹੈ 23 ਨੂੰ ਜਲਦੀ ਹੀ ਮਦਦ ਪਹੁੰਚਾਈ ਜਾਵੇਗੀ। ।
ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਇੰਨਾਂ ਗਰੀਬ ਪੰਜਾਬੀ ਕੁੜੀਆਂ ਨੂੰ ਲੱਗਾ ਜੁਰਮਾਨਾ ਅਤੇ ਮੁਆਵਜ਼ੇ ਦੀ ਰਕਮ ਖੁਦ ਅਦਾ ਕਰਕੇ ਸੁਰੱਖਿਅਤ ਵਾਪੁਸ ਲਿਆਉਣ ਲਈ ਮਸਕਟ ਵਿੱਚ ਭਾਰਤੀ ਰਾਜਦੂਤ ਨਾਲ ਤਾਲਮੇਲ ਕਰਕੇ ਇਹ ਮਸਲਾ ਖੁਦ ਹੱਲ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਦੀ ਮਦਦ ਕਰਨਾ ਮੇਰਾ ਨੈਤਿਕ ਫਰਜ਼ ਹੈ-ਸਾਹਨੀ
ਸਾਹਨੀ ਨੇ ਕਿਹਾ ਕਿ ਇਹ ਮੇਰਾ ਨੈਤਿਕ ਫਰਜ ਹੈ ਕਿ ਮੈ ਇੰਨਾਂ ਲੋੜਵੰਦ ਲੜਕੀਆਂ ਦੀ ਮਦਦ ਕਰਾਂ ਜਿਹੜੀਆਂ ਕਿ ਮਾੜੀ ਆਰਥਿਕ ਹਾਲਤ ਕਾਰਣ ਆਪਣਾ ਘਰ ਬਾਰ ਛੱਡ ਕੇ ਜਾਣ ਲਈ ਮਜਬੂਰ ਹੁੰਦੀਆਂ ਹਨ ਅਤੇ ਇੰਨਾ ਚਾਲਬਾਜ ਏਜੰਟਾਂ ਦੇ ਧੜੇ ਚੜ੍ਹ ਜਾਂਦੀਆਂ ਹਨ। ਸਾਹਨੀ ਨੇ ਕਿਹਾ ਕਿ ਕੁਝ ਕੁੜੀਆਂ ਵਿਜਟਰ ਵੀਜ਼ਾ (Visa) ਤੇ ਜਾਂਦੀਆਂ ਹਨ ਜਿਹੜਾ 30 ਦਿਨਾ ਵਿੱਚ ਖਤਮ ਹੋ ਜਾਂਦਾ ਹੈ ਅਤੇਵਉਹ ਗੈਰ ਕਾਨੂੰਨੀ ਪਰਵਾਸੀ ਬਣ ਜਾਂਦੀਆਂ ਹਨ ਅਤੇ ਜਾਇਜ਼ ਕਾਗਜ਼ਾਂ ਦੇ ਬਗੈਰ ਰਹਿਣ ਲਈ ਮਜਬੂਰ ਹੁੰਦੀਆਂ ਹਨ, ਜਿਸ ਕਾਰਣ ਏਜੰਟਾਂ ਅਤੇ ਸ਼ੇਖਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ।
‘ਵਰਕ ਵੀਜੇ ਵਾਲੀਆਂ ਮਹਿਲਾਵਾਂ ਨੂੰ ਕੀਤਾ ਜਾਂਦਾ ਤੰਗ’
ਇਥੋਂ ਤੱਕ ਕਿ ਵਰਕ ਵੀਜ਼ੇ ਵਾਲੀਆਂ ਔਰਤਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਕੰਮ ਵਾਲੇ ਸਥਾਨ ਤੋਂ ਨੱਸਣ ਲਈ ਮਜਬੂਰ ਹੁੰਦੀਆਂ ਹਨ। ਉਣਾ ਕਿਹਾ ਕਿ ਪੰਜਾਬ ਦੇ ਵਿੱਚ 143 ਦੇ ਕਰੀਬ ਏਜੰਟ ਜਾਲੀ ਹਨ ਅਤੇ 122 ਦੇ ਕਰੀਬ ਏਜੰਟ ਠੀਕ ਹਨ ਜਿਨ੍ਹਾਂ ਕੋਲ ਲਾਇਸੈਂਸ ਹਣ। 143 ਦੇ ਕਰੀਬ ਏਜੰਟਾਂ ਕੌਲ ਲਾਇਸੈਂਸ ਹੀ ਨਹੀਂ ਹੈ। ਪਰ ਉਹ ਏਜੰਟ ਵੀ ਲੋਕਾਂ ਨੂੰ ਬਾਹਰ ਭੇਜ ਰਹੇ ਹਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਜੰਡਾ ਨਹੀ ਇਹਨਾਂ ਕੁੜੀਆਂ ਨੂੰ ਬਾਹਰ ਭੇਜਿਆ ਹੈ ਉਹਨਾਂ ਦੀ ਲਿਸਟ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਇਸ ਮੌਕੇ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਇੱਕ ਕਮੇਟੀ ਬਣਾਈ ਜਾਵੇ ਤੇ ਇਹਨਾ ਏਜੰਟਾਂ ਦੀ ਜਾਂਚ ਕੀਤੀ ਜਾਵੇ।
‘ਘਰ ਦੇ ਹਾਲਤ ਸੁਧਾਰਨ ਲਈ ਵਿਦੇਸ਼ ਗਈਆਂ ਕੁੜੀਆਂ’
ਸਾਹਨੀ ਨੇ ਕਿਹਾ ਇਹ ਔਰਤਾਂ ਤਦ ਤੱਕ ਵਾਪਿਸ ਘਰੀਂ ਨਹੀ ਪਰਤ ਸਕਦੀਆਂ ਜਦ ਤੱਕ ਓਮਾਨ ਦੀਆ ਅਦਾਲਤਾਂ ਵੱਲੋਂ ਵੀਜ਼ਾ ਖਤਮ ਹੋਣ ਤੋ ਬਾਦ ਰਹਿਣ ਕਾਰਣ ਲਾਇਆ ਗਿਆ ਜੁਰਮਾਨਾ ਜਾਂ ਇੰਨਾਂ ਦੇ ਸਪਾਂਸਰਾਂ ਵੱਲੋਂ ਪੈਸੇ ਲ਼ੈ ਕੇ ਇੰਨਾਂ ਦਾ ਨੌਕਰੀ ਦਾ ਮੁਚੱਲਕਾ ਜਾਰੀ ਨਹੀ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਲੁਧਿਆਣਾ (Ludhiana) ਮੋਗਾ ਜਗਰਾਉਂ ਮੋਹਾਲੀ ਦੇ ਨਾਲ-ਨਾਲ ਪੰਜਾਬ ਭਰ ਦੀਆਂ ਕੁੜੀਆਂ ਉਮਾਨ ਦੇ ਸ਼ਹਿਰ ਵਿਚ ਹਣ ਤੇ 20 ਤੋਂ 30 ਸਾਲ ਦੀ ਉਮਰ ਦੀਆ ਕੁੜੀਆਂ ਹਣ। ਅਤੇ ਕਾਫੀ ਗਰੀਬ ਕਰਦੀਆਂ ਕੁੜੀਆਂ ਹਨ ਉਹ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ ਵਿੱਚ ਗਈਆਂ ਸਨ। ਸਾਹਨੀ ਨੇ ਕਿਹਾ ਕਿ ਕੁਝ ਕੇਸਾਂ ਵਿੱਚ ਓਮਾਨ ਦੀਆਂ ਕਿਰਤ ਵਿਭਾਗ ਉੱਥੇ ਦੇ ਸਥਾਨਕ ਭਾਰਤੀ ਮਿਸ਼ਨਰੀ ਬੇਨਤੀ ਤੇ ਇਹ ਜੁਰਮਾਨਾ ਮੁਆਫ਼ ਵੀ ਕਰ ਦਿੰਦਾ ਹੈ।
ਇਹ ਵੀ ਪੜ੍ਹੋ
‘ਨਿਯਮਾਂ ਦੀ ਉਲੰਘਣਾ ਕਰਨ ਬਦਲੇ ਲੱਗਾ ਭਾਰੀ ਜ਼ੁਰਮਾਨਾ’
ਸਾਹਨੀ ਨੇ ਕਿਹਾ ਕਿ ਇੰਨਾਂ ਲੜਕੀਆਂ ਚੋਂ ਬਹੁਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲ਼ੰਘਣਾ ਕਰਨ ਬਦਲੇ ਭਾਰੀ ਜੁਰਮਾਨਾ ਲੱਗਾ ਹੋਇਆ ਹੈ ਅਤੇ ਵਰਕ ਵੀਜ਼ੇ ਦੀ ਸੂਰਤ ਵਿਚ ਇੰਨਾਂ ਦੇ ਮਾਲਕ ਸ਼ੇਖ ਮੰਗੇ ਹੋਏ ਮੁਆਵਜ਼ੇ ਤੋਂ ਬਗੈਰ ਕੋਈ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਨਹੀ ਦਿੰਦੇ ਜੋ ਕਿ ਇਕ ਹਜ਼ਾਰ ਤੋਂ ਬਾਰਾਂ ਸੌ ਰਿਆਲ ਤੱਕ ਯਾਨਿ ਢਾਈ ਲਖ ਰੁਪਏ ਦੇ ਕਰੀਬ ਹੁੰਦਾ ਹੈ।
ਫਰਜ਼ੀ ਏਜੰਟਾਂ ‘ਤੇ ਨਜ਼ਰ ਰੱਖਣ ਦੀ ਅਪੀਲ
ਸਾਹਨੀ ਨੇ ਕਿਹਾ ਕਿ ਉਹ ਬਿਨਾ ਲਾਈਸੈਸ ਅਤੇ ਪਾਬੰਦੀਸ਼ੁਦਾ ਏਜੰਟਾਂ ਉੱਤੇ ਪੂਰਨ ਪਾਬੰਦੀ ਲਗਾਉਣ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਰਕਾਰ ਕੋਲ ਵੱਖਰੇ ਤੌਰ ਤੇ ਇਹ ਮਾਮਲਾ ਉਠਾਉਣਗੇ। ਸਬੰਧਤ ਡਿਪਟੀ ਕਮਿਸ਼ਨਰਾਂ ਵਲੋ ਲਾਈਸੈਸ ਧਾਰੀ ਏਜੰਟਾਂ ਦੀਆ ਗਤੀਵਿਧੀਆਂ ਤੇ ਕਰੜੀ ਨਿਗਾਹ ਰੱਖਣ ਲਈ ਵੀ ਜ਼ੋਰ ਪਾਉਣਗੇ। ਸਾਹਨੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਏਜੰਟਾਂ ਤੱਕ ਪਹੁੰਚ ਕਰਨ ਤੋ ਪਹਿਲਾ ਇੰਨਾਂ ਦੇ ਰਿਕਾਰਡ ਜ਼ਰੂਰ ਦੇਖ ਲਿਆ ਕਰਨ ਤਾਂ ਜੋ ਬਾਅਦ ਵਿੱਚ ਅਜਿਹੇ ਦੁੱਖ ਨਾ ਸਹਿਣੇ ਪੈਣ।