AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ, ਕੀ ਚਾਹਿਦਾ ਹੁੰਦਾ ਹੈ, ਆਓ ਚਲਦੇ ਹਾਂ ਇਕ ਇਕ ਕਦਮ

ਬ੍ਰਿਟੇਨ ਵਿੱਚ ਪੜ੍ਹਾਈ ਕਰਣ ਜਾਣ ਵਾਲੇ ਭਾਰਤੀ ਵਿਦਿਆਰਥਿਆਂ ਦੀ ਹਰ ਸਾਲ ਗਿਣਤੀ ਵੱਧ ਰਹੀ ਹੈ। ਆਓ ਜਾਣਦੇ ਹਾਂ ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ

ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ, ਕੀ ਚਾਹਿਦਾ ਹੁੰਦਾ ਹੈ, ਆਓ ਚਲਦੇ ਹਾਂ ਇਕ ਇਕ ਕਦਮ
ਆਸਟ੍ਰੇਲੀਆ ਦਾ ਸਟੱਡੀ ਵੀਜ਼ਾ
tv9-punjabi
| Published: 07 Jan 2023 11:01 AM IST
Share
ਬ੍ਰਿਟੇਨ ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਜੂਨ, 2022 ਤਕ ਇਕ ਸਾਲ ਵਿੱਚ ਹੀ ਬ੍ਰਿਟੇਨ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ 1,17,965 ਸਪਾਂਸਰਡ ਸਟੱਡੀ ਵੀਜ਼ਾ ਜਾਰੀ ਕੀਤੇ ਗਏ। ਸਾਲ 2019 ਦੇ ਮੁਕਾਬਲੇ ਇਹਨਾ ਵਿੱਚ 215 ਫ਼ੀਸਦ ਵਾਧਾ ਦਰਜ ਕੀਤਾ ਗਿਆ। ਉਸ ਸਾਲ 37,396 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਸਨ। ਬ੍ਰਿਟੇਨ ਵੱਲੋਂ ਜਾਰੀ ਸਟੱਡੀ ਵੀਜ਼ਾ ਦੇ ਮਾਮਲਿਆਂ ਵਿੱਚ ਭਾਰਤ ਅੱਵਲ ਦੇਸ਼ ਹੈ ਅਤੇ ਉਸਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ। ਬ੍ਰਿਟੇਨ ਵਿੱਚ ਸਟੂਡੈਂਟ ਸਟੱਡੀ ਵੀਜ਼ਾ ਦੀ ਕਾਮਯਾਬੀ ਦਰ ਸੌ ਫ਼ੀਸਦ ਹੈ ਯਾਨੀ ਸਟੂਡੈਂਟ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਹਰ ਇਕ ਸਟੂਡੈਂਟ ਨੂੰ ਵੀਜ਼ਾ ਮਿਲ ਜਾਂਦਾ ਹੈ। ਇਹੋ ਕਾਰਣ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਬ੍ਰਿਟੇਨ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਪਹਿਲਾਂ ਵੀ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਵਾਸਤੇ ਬ੍ਰਿਟੇਨ ਜਾਂਦੇ ਰਹੇ ਹਨ। ਪਰ ਅਜ਼ਾਦੀ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਉੱਚ ਸਿੱਖਿਆ ਲਈ ਅਮਰੀਕਾ ਨੂੰ ਵਰੀਯਤਾ ਦੇਣੀ ਸ਼ੁਰੂ ਕਰ ਦਿੱਤੀ। ਇੱਕ ਸਮਾਂ ਸੀ ਜਦੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਸਟਰੇਲੀਆ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਮਿਲਦਾ ਹੈ ਯੂਕੇ ਦਾ ਸਟੱਡੀ ਵੀਜ਼ਾ ਅਤੇ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹਨ।

ਕਦੋਂ ਅਪਲਾਈ ਕਰਨਾ ਚਾਹੀਦਾ ਹੈ ਵੀਜ਼ਾ

ਬ੍ਰਿਟੇਨ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਰਸ ਦੀ ਪੜ੍ਹਾਈ ਕਰਨ ਵਾਸਤੇ ਸਟੂਡੈਂਟ ਵੀਜ਼ਾ ਦੀ ਲੋੜ ਪੈਂਦੀ ਹੈ। ਵੀਜ਼ਾ ਅਸਲ ਵਿੱਚ ਸਬੰਧਤ ਵਿਦਿਆਰਥੀ ਦੀ ਉਮਰ ਅਤੇ ਕੀਤੇ ਜਾਣ ਵਾਲੇ ਕੋਰਸ ਤੇ ਨਿਰਭਰ ਹੁੰਦਾ ਹੈ। ਕੋਰਸ ਸ਼ੁਰੂ ਹੋਣ ਤੋਂ 6 ਮਹੀਨੇ ਪਹਿਲਾਂ ਵਿਦਿਆਰਥੀਆਂ ਨੂੰ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ। ਵੀਜ਼ਾ ਵਾਸਤੇ ਅਪਲਾਈ ਕਰਨ ਵਾਲੇ ਹਰ ਉਮੀਦਵਾਰ ਨੂੰ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ ਕਿ ਉਹ ਇਲੀਜੀਬਿਲਟੀ ਕ੍ਰਾਇਟੇਰੀਆ ਦੀ ਸ਼ਰਤਾਂ ਦਾ ਪਾਲਣ ਕਰਦਾ ਹੋਵੇ।

ਸਟੂਡੈਂਟ ਵੀਜ਼ਾ ਦੀ ਫੀਸ ਕਿੰਨੀ ਹੁੰਦੀ ਹੈ

ਬ੍ਰਿਟਿਸ਼ ਸਰਕਾਰ ਦੀ ਆਫੀਸ਼ੀਅਲ ਵੈੱਬਸਾਈਟ gov.uk ਤੇ ਜਾਕੇ ਸਟੂਡੈਂਟ ਵੀਜ਼ਾ ਲੈਣ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਤੁਹਾਨੂੰ ਇਮੀਗ੍ਰੇਸ਼ਨ ਹੈਲਥਕੇਅਰ ਸਰਚਾਰਜ ਦੇ ਰੂਪ ਵਿੱਚ 470 ਪਾਊਂਡ ਸਾਲਾਨਾ ਦਾ ਭੁਗਤਾਨ ਵੀ ਕਰਨਾ ਹੋਵੇਗਾ।

ਯੂਕੇ ਸਟੂਡੈਂਟ ਵੀਜ਼ਾ ਵਾਸਤੇ ਜਰੂਰੀ ਦਸਤਾਵੇਜ

ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਉੱਤੇ ਤੁਹਾਨੂੰ ਵੀਜ਼ਾ ਐਪਲੀਕੇਸ਼ਨ ਵਾਸਤੇ ਕੁਝ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਬ੍ਰਿਟੇਨ ਦੀ ਕਿਸੀ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਕੋਰਸ ਨੂੰ ਸਲੈਕਟ ਕਰਕੇ ਉਸ ਦਾ ਸਬੂਤ ਪੇਸ਼ ਕਰਨਾ ਹੁੰਦਾ ਹੈ। ਯੂਨੀਵਰਸਿਟੀ ਵੱਲੋਂ ਦਿੱਤੇ ਜਾਣ ਵਾਲੇ ਇਸ ਡਾਕਿਊਮੈਂਟ ਨੂੰ ਕਨਫਰਮੇਸ਼ਨ ਆਫ਼ ਐਕਸੈਪਟੇਂਸ ਫਾਰ ਸਟੱਡੀਜ਼ ਯਾਨੀ ਸੀਏਐਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਵੱਲੋਂ ਇੱਕ ਵੀਜ਼ਾ ਲੈਟਰ ਵੀ ਦਿੱਤਾ ਜਾਵੇਗਾ ਜਿਸ ਦੀ ਲੋੜ ਤੁਹਾਨੂੰ ਪੈਣ ਵਾਲੀ ਹੈ। ਸਟੂਡੈਂਟ ਦੇ ਕੋਲ ਇਕ ਵੈਲਿਡ ਪਾਸਪੋਰਟ ਜਾਂ ਹੋਰ ਟਰੈਵਲ ਡਾਕੂਮੈਂਟਸ ਹੋਣੇ ਚਾਹੀਦੇ ਹਨ। ਇਨ੍ਹਾਂ ਸਾਰਿਆਂ ਦਸਤਾਵੇਜ਼ਾਂ ਨੂੰ ਤਿਆਰ ਕਰਨ ਤੋਂ ਬਾਅਦ ਹੁਣ ਤੁਹਾਨੂੰ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਉਸ ਦਾ ਪ੍ਰਿੰਟ ਕੱਢਣਾ ਹੋਵੇਗਾ ਅਤੇ ਉਸ ਤੇ ਦਸਤਖ਼ਤ ਕਰਨੇ ਹੋਣਗੇ।

ਦਸਤਾਵੇਜਾਂ ਦੀ ਲਿਸਟ

  • ਨਫਰਮੇਸ਼ਨ ਆਫ਼ ਐਕਸੈਪਟੇਂਸ ਫਾਰ ਸਟੱਡੀਜ਼ ਯਾਨੀ ਸੀਏਐਸ ਫਾਰਮ
  • ਵੈਲਿਡ ਪਾਸਪੋਰਟ
  • ਪੜ੍ਹਾਈ ਦੌਰਾਨ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਰਕਮ
  • ਟੀਬੀ ਟੈਸਟ ਰਿਜ਼ਲਟ
  • ਆਈਲੈਟਸ ਯਾਨੀ ਆਈਈਐਲਟੀਐਸ ਸਕੋਰ

ਵੀਜ਼ਾ ਵਾਸਤੇ ਕਿੰਨਾਂ ਪੈਸਾ ਹੋਣਾ ਜ਼ਰੂਰੀ ਹੈ

ਵਿਦਿਆਰਥੀਆਂ ਨੂੰ ਵੀਜ਼ਾ ਵਾਸਤੇ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਰੁਪੈ ਪੈਸੇ ਦੇ ਸਬੂਤ ਪੇਸ਼ ਕਰਨੇ ਹੋਣਗੇ। ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਪਵੇਗਾ ਕਿ ਬ੍ਰਿਟੇਨ ਵਿਚ ਰਹਿ ਕੇ ਪੜ੍ਹਾਈ ਕਰਨ ਵਾਸਤੇ ਅਤੇ ਰਹਿਣ ਸਹਿਣ ਯੋਗ ਰਕਮ ਹੈ। ਮਿਸਾਲ ਦੇ ਤੌਰ ਤੇ ਲੰਦਨ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ 9 ਮਹੀਨੇ ਤਕ 1,334 ਪੌਂਡ ਹਰ ਮਹੀਨੇ ਅਤੇ ਲੰਦਨ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਾਸਤੇ 9 ਮਹੀਨੇ ਤਕ 1,023 ਪੌਂਡ ਹਰ ਮਹੀਨੇ ਹੋਣੇ ਚਾਹੀਦੇ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...