AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੰਮ੍ਰਿਤਸਰ: 11ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਅਧਿਆਪਕਾਵਾਂ ਤੇ ਮਾਨਸਿਕ ਪਰੇਸ਼ਾਨ ਕਰਨ ਦੇ ਇਲਜ਼ਾਮ

ਪਰਿਵਾਰਕ ਮੈਂਬਰਾਂ ਤੇ ਸਹਿਪਾਠੀਆਂ ਨੇ ਸਕੂਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਗਾ ਕੇ ਕਥਿਤ ਤੌਰ ਤੇ ਵਿਦਿਆਰਥਣ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀ ਜਾਂਚ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਅੰਮ੍ਰਿਤਸਰ: 11ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਅਧਿਆਪਕਾਵਾਂ ਤੇ ਮਾਨਸਿਕ ਪਰੇਸ਼ਾਨ ਕਰਨ ਦੇ ਇਲਜ਼ਾਮ
lalit-sharma
| Updated On: 01 Oct 2026 07:54 AM IST
Share

ਅੰਮ੍ਰਿਤਸਰ ਦੇ ਮਾਲ ਮੰਡੀ/ਟਾਊਨ ਹਾਲ ਇਲਾਕੇ ‘ਚ ਸਥਿਤ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਨਾਲ ਜੁੜਿਆ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ‘ਚ ਪੜ੍ਹਦੀ ਕੋਮਲ ਨਾਮ ਦੀ ਵਿਦਿਆਰਥਣ ਨੇ ਘਰ ‘ਚ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਵਿਦਿਆਰਥਣ ਦੀਆਂ ਸਹੇਲੀਆਂ ਵੱਲੋਂ ਸਕੂਲ ਪ੍ਰਬੰਧਨ ਖ਼ਿਲਾਫ਼ ਰੋਸ ਜਤਾਇਆ ਗਿਆ।

ਪਰਿਵਾਰਕ ਮੈਂਬਰਾਂ ਤੇ ਸਹਿਪਾਠੀਆਂ ਨੇ ਸਕੂਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਗਾ ਕੇ ਕਥਿਤ ਤੌਰ ਤੇ ਵਿਦਿਆਰਥਣ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀ ਜਾਂਚ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਅਧਿਆਪਕਾਵਾਂ ਤੇ ਪਰਿਵਾਰ ਦੇ ਗੰਭੀਰ ਇਲਜ਼ਾਮ

ਮ੍ਰਿਤਕ ਵਿਦਿਆਰਥਣ ਦੀ ਭੈਣ ਲਕਸ਼ਮੀ ਨੇ ਇਲਜ਼ਾਮ ਲਗਾਇਆ ਕਿ ਸਕੂਲ ਦੀਆਂ ਅਧਿਆਪਕਾਵਾਂ ਸਿੰਮੀ ਬੇਦੀ ਅਤੇ ਮਨੀਸ਼ਾ ਵੱਲੋਂ ਕੋਮਲ ਸਮੇਤ ਕੁਝ ਵਿਦਿਆਰਥਣਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਵਿਦਿਆਰਥਣਾਂ ਵਿਚਕਾਰ ਹੋਏ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਉਨ੍ਹਾਂ ਨਾਲ ਕਥਿਤ ਤੌਰ ਤੇ ਚਰਿੱਤਰ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕੋਮਲ ਨੂੰ ਐਨਸੀਸੀ ਗਤੀਵਿਧੀਆਂ ਤੋਂ ਹਟਾਉਣ ਦੇ ਨਾਲ-ਨਾਲ ਸਕੂਲ ਤੋਂ ਕੁਝ ਸਮੇਂ ਲਈ ਬਾਹਰ ਕਰਨ ਦੀ ਗੱਲ ਕਹੀ ਗਈ ਸੀ।

ਸਹਿਪਾਠਣ ਨੇ ਵੀ ਦੱਸੀ ਘਟਨਾ

ਕੋਮਲ ਦੀ ਸਹੇਲੀ ਤੇ ਸਹਿਪਾਠਣ ਮੀਨਾਕਸ਼ੀ ਨੇ ਦੱਸਿਆ ਕਿ ਵਿਦਿਆਰਥਣਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਤੇ ਧੱਕਾ-ਮੁੱਕੀ ਹੋਈ ਸੀ। ਉਸ ਦੇ ਮੁਤਾਬਕ, ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਸਕੂਲ ‘ਚ ਕਥਿਤ ਤੌਰ ਤੇ ਅਪਮਾਨਿਤ ਕੀਤਾ ਗਿਆ। ਮੀਨਾਕਸ਼ੀ ਦਾ ਕਹਿਣਾ ਹੈ ਕਿ ਪ੍ਰੀਖਿਆ ਦੇਣ ਲਈ ਸਕੂਲ ਪਹੁੰਚਣ ਸਮੇਂ ਵੀ ਉਨ੍ਹਾਂ ਨਾਲ ਕਥਿਤ ਤੌਰ ਤੇ ਸਖ਼ਤ ਤੇ ਅਪਮਾਨਜਨਕ ਢੰਗ ਨਾਲ ਗੱਲ ਕੀਤੀ ਗਈ। ਉਸ ਨੇ ਦਾਅਵਾ ਕੀਤਾ ਕਿ ਇਸ ਘਟਨਾ ਦਾ ਕੋਮਲ ਤੇ ਡੂੰਘਾ ਮਾਨਸਿਕ ਪ੍ਰਭਾਵ ਪਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਕੋਮਲ ਭਵਿੱਖ ‘ਚ ਪੰਜਾਬ ਪੁਲਿਸ ‘ਚ ਅਧਿਕਾਰੀ ਬਣਨਾ ਚਾਹੁੰਦੀ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਸਕੂਲ ‘ਚ ਵਾਪਰੀ ਘਟਨਾ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗੀ ਸੀ।

ਸਕੂਲ ਦੇ ਬਾਹਰ ਧਰਨਾ, ਕਾਰਵਾਈ ਦੀ ਮੰਗ

ਘਟਨਾ ਤੋਂ ਬਾਅਦ ਪਰਿਵਾਰ ਅਤੇ ਸਹਿਪਾਠੀਆਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜੇਕਰ ਕਿਸੇ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਸਕੂਲ ਪ੍ਰਬੰਧਨ ਤੇ ਸਬੰਧਤ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੇ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਗਾਂ ਤੇ ਕਾਰਵਾਈ ਨਾ ਹੋਣ ਦੀ ਸੂਰਤ ‘ਚ ਧਰਨਾ ਜਾਰੀ ਰੱਖਿਆ ਜਾਵੇਗਾ।

ਪੁਲਿਸ ਵੱਲੋਂ ਜਾਂਚ ਜਾਰੀ

ਮੌਕੇ ਤੇ ਪਹੁੰਚੇ ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਪਰਿਵਾਰ ਨਾਲ ਗੱਲਬਾਤ ਕੀਤੀ। ਪੁਲਿਸ ਮੁਤਾਬਕ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੇ ਹੋਰ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

Follow Us
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...